ਮਗਨਰੇਗਾ ਮਜ਼ਦੂਰਾਂ ਵੱਲੋਂ ਨਾਅਰੇਬਾਜ਼ੀ
Thursday, Aug 24, 2017 - 12:53 AM (IST)
ਹੁਸ਼ਿਆਰਪੁਰ, (ਘੁੰਮਣ)- ਨਜ਼ਦੀਕੀ ਪਿੰਡ ਟੋਹਲਿਆਂ 'ਚ ਮਗਨਰੇਗਾ ਵਰਕਰਜ਼ ਮੂਵਮੈਂਟ ਦੇ ਪ੍ਰਧਾਨ ਮਨਜਿੰਦਰ ਕੁਮਾਰ ਤੇ ਨੀਲਮ ਰਾਣੀ ਦੀ ਅਗਵਾਈ 'ਚ ਰੋਸ ਬੈਠਕ ਤੇ ਮੁਜ਼ਾਹਰਾ ਕੀਤਾ ਗਿਆ। ਇਸ 'ਚ ਮਗਨਰੇਗਾ ਮਜ਼ਦੂਰਾਂ ਨੂੰ 100 ਦਿਨ ਕੰਮ ਨਾ ਦੇਣ ਤੇ ਹੁਸ਼ਿਆਰਪੁਰ 'ਚ ਲੋਕਪਾਲ ਦੇ ਦਫ਼ਤਰ ਨੂੰ ਬੰਦ ਕਰਨ ਵਿਰੁੱਧ ਨਾਅਰੇਬਾਜ਼ੀ ਕਰ ਕੇ ਸਰਕਾਰ ਵਿਰੁੱਧ ਭੜਾਸ ਕੱਢੀ।
ਇਸ ਮੌਕੇ ਲੇਬਰ ਪਾਰਟੀ ਭਾਰਤ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਮਗਨਰੇਗਾ ਐਕਟ 2005 ਅਨੁਸਾਰ ਸਾਰੇ ਮਗਨਰੇਗਾ ਮਜ਼ਦੂਰਾਂ ਨੂੰ 100 ਦਿਨ ਦਾ ਰੁਜ਼ਗਾਰ ਦੇਣਾ ਜ਼ਰੂਰੀ ਹੈ ਪਰ ਮਜ਼ਦੂਰਾਂ ਨੂੰ 100 ਦਿਨ ਦਾ ਕੰਮ ਨਾ ਦੇ ਕੇ ਸਰਕਾਰ ਅਨਿਆ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਗਨਰੇਗਾ ਲੋਕਪਾਲ ਇਸ ਸਕੀਮ ਨੂੰ ਪਾਰਦਰਸ਼ਤਾ ਨਾਲ ਲਾਗੂ ਕਰਵਾਉਣ 'ਚ ਮਹੱਤਵਪੂਰਨ ਯੋਗਦਾਨ ਦੇ ਰਹੇ ਸੀ।
ਸਰਕਾਰ ਨੇ ਇਹ ਪਦ ਖ਼ਤਮ ਕਰ ਕੇ ਭ੍ਰਿਸ਼ਟਾਚਾਰ ਦੇ ਦਰਵਾਜ਼ੇ ਖੋਲ੍ਹਦਿੱਤੇ ਹਨ। ਮਗਨਰੇਗਾ ਮਜ਼ਦੂਰਾਂ ਨੂੰ ਸਮੇਂ ਸਿਰ ਉਜਰਤਾ ਨਾ ਮਿਲਣ ਦੇ ਮਾਮਲੇ ਦੀਆਂ ਸ਼ਿਕਾਇਤਾਂ ਵੀ ਮਗਨਰੇਗਾ ਲੋਕਪਾਲ ਕੋਲ ਕੀਤੀਆਂ ਜਾਂਦੀਆਂ ਸਨ। ਮਗਨਰੇਗਾ ਐਕਟ ਅਧੀਨ ਇਸ ਗੱਲ ਦਾ ਨਿਯਮ ਹੈ ਕਿ ਮਜ਼ਦੂਰਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਜੇਕਰ ਉਜਰਤ ਅਦਾ ਨਹੀਂ ਹੁੰਦੀ ਤਾਂ ਉਨ੍ਹਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਵੇ। ਇਸ ਮੌਕੇ ਅਮਰੀਕ ਸਿੰਘ, ਕੁਲਵੀਰ ਸਿੰਘ, ਸੁਨੀਤਾ ਰਾਣੀ, ਸ਼ੀਤਲ ਕੌਰ, ਪ੍ਰਵੀਨ ਕੁਮਾਰੀ, ਰਜਨੀ ਦੇਵੀ, ਜੋਗਿੰਦਰ, ਬਾਬੀ ਪਾਲ, ਕਿਰਨ ਬਾਲਾ, ਜਸਵੀਰ ਕੌਰ ਆਦਿ 'ਤੇ ਆਧਾਰਿਤ ਇਕ ਮਗਨਰੇਗਾ ਮੂਵਮੈਂਟ ਲੇਬਰ ਕਮੇਟੀ ਵੀ ਬਣਾਈ ਗਈ।
