ਪੰਜਾਬ ਦੇ ਹਾਲਾਤ ਹੋਏ ਡਾਵਾਂਡੋਲ, ਮੁੱਖ ਮੰਤਰੀ ਮਾਨ ਗੁਆਂਢੀ ਸੂਬਿਆਂ ’ਚ ਪਾ ਰਹੇ ਭੰਗੜੇ : ਬਿਕਰਮ ਮਜੀਠੀਆ
Tuesday, Nov 15, 2022 - 06:50 PM (IST)
ਅੰਮ੍ਰਿਤਸਰ (ਛੀਨਾ)-ਮਾਝੇ ਦੇ ਜਰਨੈਲ ਵਜੋਂ ਜਾਣੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਰਕਿੰਗ ਕਮੇਟੀ ਮੈਂਬਰ ਜਥੇ. ਦਿਲਬਾਗ ਸਿੰਘ ਵਡਾਲੀ ਆਪਣੇ ਸਾਥੀਆਂ ਸਮੈਤ ਮਿਲੇ। ਇਸ ਦੌਰਾਨ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਵਿਸਥਾਰ ਸਹਿਤ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ’ਚ ਅਮਨ-ਕਾਨੂੰਨ ਦੇ ਹਾਲਾਤ ਦਿਨੋ-ਦਿਨ ਡਾਵਾਂਡੋਲ ਹੁੰਦੇ ਜਾ ਰਹੇ ਹਨ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੇਫਿਕਰੇ ਹੋ ਕੇ ਗੁਆਂਢੀ ਸੂਬਿਆਂ ’ਚ ਭੰਗੜੇ ਪਾਉਂਦੇ ਫਿਰ ਰਹੇ ਹਨ।
ਇਹ ਖਬਰ ਵੀ ਪੜ੍ਹੋ : ਡੇਰਾ ਪ੍ਰੇਮੀ ਕਤਲਕਾਂਡ : ਹਵਾਲਾਤੀ ਹਰਜਿੰਦਰ ਰਾਜੂ ਨੂੰ ਰਿਮਾਂਡ ’ਤੇ ਲਿਆ, ਗੋਲਡੀ ਬਰਾੜ ਨਾਲ ਜੁੜ ਸਕਦੀਆਂ ਨੇ ਤਾਰਾਂ
ਮਜੀਠੀਆ ਨੇ ਕਿਹਾ ਕਿ ‘ਆਪੇ ਮੈਂ ਰੱਜੀ ਪੁੱਜੀ ਤੇ ਆਪੇ ਮੇਰੇ ਬੱਚੇ ਜਿਊਣ’ ਦੀ ਕਹਾਵਤ ਮੁਤਾਬਕ ਹਰ ਪਾਸੇ ਆਪਣੀਆਂ ਸਿਫ਼ਤਾਂ ਦੇ ਖ਼ੁਦ ਹੀ ਪੁਲ ਬੰਨ੍ਹਣ ਵਾਲੇ ਆਮ ਆਦਮੀ ਪਾਰਟੀ ਦੇ ਆਗੂ ਪਹਿਲਾਂ ਇਹ ਤਾਂ ਦੱਸ ਦੇਣ ਕਿ ਪੰਜਾਬ ਵਾਸੀਆਂ ਲਈ ਉਨ੍ਹਾਂ ਨੇ ਅਜਿਹਾ ਕਿਹੜਾ ਮਾਅਰਕਾ ਮਾਰ ਦਿੱਤਾ ਹੈ ਕਿ ਉਹ ‘ਬੋਲਦਾ ਪੰਜਾਬ ਦੇ’ ਵੱਡੇ-ਵੱਡੇ ਇਸ਼ਤਿਹਾਰ ਲਗਾ ਕੇ ਗੁਆਂਢੀ ਸੂਬਿਆਂ ਦੇ ਲੋਕਾਂ ਨੂੰ ਭਰਮਾਉਣ ਤੁਰ ਪਏ ਹਨ। ਮਜੀਠੀਆ ਨੇ ਕਿਹਾ ਕਿ ਸੂਬੇ ਦੇ ਖਜ਼ਾਨੇ ਨੂੰ ਗੁਆਂਢੀ ਸੂਬਿਆਂ ਦੀਆਂ ਚੋਣਾਂ ’ਤੇ ਬੇਦਰਦੀ ਨਾਲ ਲੁਟਾਉਣ ਵਾਲੇ ‘ਆਪ’ ਦੇ ਲੀਡਰਾਂ ਨੂੰ ਇਸ ਦਾ ਜਵਾਬ ਦੇਣਾ ਪਵੇਗਾ। ਇਸ ਸਮੇਂ ਗੁਰਦੇਵ ਸਿੰਘ ਆੜ੍ਹਤੀ, ਜਸਬੀਰ ਸਿੰਘ ਰਤਨ, ਆਕਾਸ਼ਦੀਪ ਸਿੰਘ ਪੁਤਲੀਘਰ ਤੇ ਹੋਰ ਵੀ ਸ਼ਖ਼ਸੀਅਤਾਂ ਹਾਜ਼ਰ ਸਨ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਦੁੱਖਭਰੀ ਖ਼ਬਰ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਹੋਈ ਮੌਤ