ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਗੈਂਗਸਟਰ ਟੀਨੂੰ ਤੇ ਬਰਖ਼ਾਸਤ SI ਸਣੇ 10 ਖ਼ਿਲਾਫ਼ ਚਾਰਜਸ਼ੀਟ ਦਾਇਰ

Friday, Jan 06, 2023 - 03:45 PM (IST)

ਮਾਨਸਾ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਮਾਨਸਾ ਸੀ. ਆਈ. ਏ. ਸਟਾਫ਼ ਦੀ ਹਿਰਾਸਤ 'ਚੋਂ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦੀ ਜਾਂਚ ਕਰ ਰਹੀ ਪੰਜਾਬ ਪੁਲਸ ਦੀ SIT ਨੇ ਬਰਖ਼ਾਸਤ ਸੀ. ਆਈ. ਏ. ਇੰਚਾਰਜ ਪ੍ਰਿਤਪਾਲ ਸਿੰਘ ਸਮੇਤ 10 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ਼ ਕੀਤੀ ਹੈ। ਜਾਣਕਾਰੀ ਮੁਤਾਬਕ ਬਰਖ਼ਾਸਤ ਐੱਸ. ਆਈ.  ਪ੍ਰਿਤਪਾਲ ਸਿੰਘ , ਗੈਂਗਸਟਰ ਦੀਪਕ ਟੀਨੂੰ , ਜਤਿੰਦਰ ਕੌਰ ਜੋਤੀ, ਕੁਲਦੀਪ ਸਿੰਘ ਕੋਹਲੀ, ਰਾਜਵੀਰ ਕਜਾਮਾ, ਰਜਿੰਦਰ ਸਿੰਘ ਗੋਰਾ, ਬਿੱਟੂ ਸਿੰਘ, ਸਰਬਜੋਤ ਸਿੰਘ, ਚਿਰਾਗ ਅਤੇ ਸੁਨੀਲ ਲੋਹੀਆ ਖ਼ਿਲਾਫ਼ ਧਾਰਾ 222, 224, 225ਏ, 120ਬੀ ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ ਤੇ ਇਸ 'ਚ ਆਈ. ਪੀ. ਸੀ. ਦੀ 216 ਅਤੇ ਆਰਮਜ਼ ਐਕਟ ਦੀ ਧਾਰਾ 25 ਵੀ ਸ਼ਾਮਲ ਕੀਤੀ ਗਈ ਹੈ। 

ਇਹ ਵੀ ਪੜ੍ਹੋ- ਫਿਰੋਜ਼ਪੁਰ ਵਿਖੇ ਪ੍ਰੇਮਿਕਾ ਦੇ 'ਇਨਕਾਰ' ਤੋਂ ਖ਼ਫ਼ਾ ਪ੍ਰੇਮੀ ਨੇ ਦੋਸਤਾਂ ਨਾਲ ਰਲ ਕਰ ਦਿੱਤਾ ਵੱਡਾ ਕਾਂਡ

ਚਾਰਜਸ਼ੀਟ 'ਚ ਕੀਤਾ ਗਿਆ ਇਹ ਦਾਅਵਾ

ਦਾਖ਼ਲ ਕੀਤੀ ਚਾਰਜਸ਼ੀਟ 'ਚ ਦਾਅਵਾ ਕੀਤਾ ਗਿਆ ਹੈ ਕਿ ਪ੍ਰਿਤਪਾਲ ਗੈਂਗਸਟਰ ਟੀਨੂੰ ਨੂੰ ਇਕ ਨਿੱਜੀ ਕਾਰ 'ਚ ਮਾਨਸਾ ਸ਼ਹਿਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਹਾਊਸਿੰਗ ਕੰਪਲੈਕਸ ਸਥਿਤ ਉਸ ਦੀ ਸਰਕਾਰੀ ਰਿਹਾਇਸ਼ 'ਤੇ ਲੈ ਗਿਆ ਸੀ। ਜਿਸ ਤੋਂ ਬਾਅਦ ਦੀਪਕ ਟੀਨੂੰ ਹੋਰ ਵਿਅਕਤੀਆਂ ਦੀ ਮਦਦ ਨਾਲ ਉਸ ਦੀ ਰਿਹਾਇਸ਼ ਤੋਂ ਫ਼ਰਾਰ ਹੋ ਗਿਆ ਸੀ। ਦੱਸ ਦੇਈਏ ਕਿ ਦੀਪਕ ਟੀਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਚਾਰਜਸ਼ੀਟ ਕੀਤੇ ਗਏ 24 ਮੁਲਜ਼ਮਾਂ ਵਿੱਚੋਂ ਇਕ ਹੈ। ਚਾਰਜਸ਼ੀਟ ਮੁਤਾਬਕ ਦੀਪਕ ਟੀਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਖ਼ਾਸਮ-ਖ਼ਾਸ ਤੇ ਜੱਗੂ ਭਗਵਾਨਪੁਰੀਆ ਦਾ ਸਹਿਯੋਗੀ ਹੈ। ਪੁਲਸ  ਨੇ ਚਾਰਜਸ਼ੀਟ 'ਚ ਇਹ ਵੀ ਕਿਹਾ ਹੈ ਕਿ ਟੀਨੂੰ ਨੇ ਬਿਸ਼ਨੋਈ ਨੂੰ ਗੈਂਗਸਟਰ ਗੋਲਡੀ ਬਰਾੜ ਨਾਲ ਜੋੜਨ 'ਚ ਅਹਿਮ ਭੂਮਿਕਾ ਨਿਭਾਈ ਸੀ। ਮੂਸੇਵਾਲਾ ਦੇ ਕਤਲ ਦੀ ਯੋਜਨਾ ਤੇ ਇਸ ਨੂੰ ਅੰਜਾਮ ਦੇਣ ਲਈ ਮੋਬਾਇਲ ਰਾਹੀਂ ਹੀ ਯੋਜਨਾ ਬਣਾਈ ਗਈ ਸੀ। 

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਇਨ੍ਹਾਂ ਜ਼ਿਲ੍ਹਿਆਂ 'ਚ ਖੋਲ੍ਹੇ ਰੇਤਾ-ਬੱਜਰੀ ਵਿਕਰੀ ਸੈਂਟਰ, ਸਰਕਾਰੀ ਰੇਟ 'ਤੇ ਕਰ ਸਕੋਗੇ ਖ਼ਰੀਦਦਾਰੀ

ਕੀ ਹੈ ਸਾਰਾ ਮਾਮਲਾ?

ਜ਼ਿਕਰਯੋਗ  ਹੈ ਕਿ ਮੂਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਦੀਪਕ ਟੀਨੂੰ 1 ਅਕਤੂਬਰ ਨੂੰ ਮਾਨਸਾ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸਬ-ਇੰਸਪੈਕਟਰ ਪ੍ਰਿਤਪਾਲ ਸਿੰਘ ਹੀ ਹਿਰਾਸਤ 'ਚੋਂ ਫ਼ਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਪੁਲਸ ਨੇ ਪ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਬਰਖ਼ਾਸਤ ਕਰ ਦਿੱਤਾ ਸੀ, ਜੋ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਕਰ ਰਿਹਾ ਸੀ ਅਤੇ ਐੱਸ. ਆਈ. ਟੀ. ਦਾ ਮੈਂਬਰ ਵੀ ਸੀ। ਇਸ ਤੋਂ ਬਾਅਦ ਗੈਂਗਸਟਰ ਦੀਪਕ ਟੀਨੂੰ ਨੂੰ ਦਿੱਲੀ ਪੁਲਸ ਨੇ ਰਾਜਸਥਾਨ ਦੇ ਅਜਮੇਰ ਤੋਂ ਗ੍ਰਿਫ਼ਤਾਰ ਕਰ ਲਿਆ ਸੀ ਤੇ ਹੁਣ ਉਹ ਪੰਜਾਬ ਪੁਲਸ ਦੀ ਹਿਰਾਸਤ 'ਚ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News