ਵਿਦੇਸ਼ਾਂ 'ਚ 'ਰੱਖੜੀ' ਭੇਜਣ ਵਾਲੀਆਂ ਭੈਣਾਂ ਲਈ ਅਹਿਮ ਖ਼ਬਰ, ਡਾਕ ਵਿਭਾਗ ਦੇ ਰਿਹੈ ਇਹ ਖ਼ਾਸ ਸਹੂਲਤ

Sunday, Aug 20, 2023 - 03:48 PM (IST)

ਵਿਦੇਸ਼ਾਂ 'ਚ 'ਰੱਖੜੀ' ਭੇਜਣ ਵਾਲੀਆਂ ਭੈਣਾਂ ਲਈ ਅਹਿਮ ਖ਼ਬਰ, ਡਾਕ ਵਿਭਾਗ ਦੇ ਰਿਹੈ ਇਹ ਖ਼ਾਸ ਸਹੂਲਤ

ਜਲੰਧਰ- ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ 'ਰੱਖੜੀ' ਦੇ ਤਿਉਹਾਰ ਨੂੰ ਥੋੜ੍ਹੇ ਹੀ ਦਿਨ ਰਹਿ ਗਏ ਹਨ। ਇਸ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿਚ ਬੇਹੱਦ ਰੌਣਕਾਂ ਲੱਗੀਆਂ ਹੋਈਆਂ ਹਨ। ਭਰਾ-ਭੈਣ ਦੇ ਪਿਆਰ ਦੀ ਡੋਰ ਨੂੰ ਮਜ਼ਬੂਤ ਕਰਨ ਲਈ ਡਾਕ ਵਿਭਾਗ ਨੇ ਭਰਾਵਾਂ ਨੂੰ ਰੱਖਣੀ ਭੇਜਣ ਲਈ ਆਕਰਸ਼ਿਤ ਲਿਫ਼ਾਫ਼ੇ ਮਾਰਕਿਟ ਵਿਚ ਉਤਾਰਣ ਦੇ ਨਾਲ ਹੀ ਵਿਦੇਸ਼ਾਂ ਵਿਚ ਰੱਖੜੀਆਂ ਭੇਜਣ ਲਈ 'ਘਰੋਂ ਰਾਖੀ ਪਿਕਅਪ' ਸੁਵਿਧਾ ਵੀ ਸ਼ੁਰੂ ਕੀਤੀ ਹੈ। ਵਿਦੇਸ਼ ਵਿਚ ਰੱਖੜੀ ਭੇਜਣ ਵਾਲੀਆਂ ਭੈਣਾਂ ਨੂੰ ਇਸ ਸਹੂਲਤ ਦਾ ਲਾਭ ਮਿਲੇਗਾ। ਇਸ ਦੇ ਲਈ ਜਲੰਧਰ ਡਿਵੀਜ਼ਨ ਦੇ 10 ਡਾਕਘਰਾਂ ਵਿਚ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।

ਡਾਕ ਵਿਭਾਗ ਜਲੰਧਰ ਡਿਵੀਜ਼ਨ ਦੇ ਸੀਨੀਅਰ ਸੁਪਰੀਟੈਂਡੈਂਟ (ਐੱਸ. ਐੱਸ. ਪੀ) ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਵਿਦੇਸ਼ਾਂ ਵਿਚ ਰੱਖੜੀ ਭੇਜਣ ਲਈ ਭੈਣਾਂ ਦੀ ਸਹੂਲਤ ਨੂੰ ਵੇਖਦੇ ਹੋਏ ਪਿਕਅਪ ਸੇਵਾ ਸ਼ੁਰੂ ਕੀਤੀ ਹੈ। ਇਸ ਸਹੂਲਤ ਦਾ ਲਾਭ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਘੱਟ ਤੋਂ ਘੱਟ 5-6 ਪੈਕੇਟ ਭੇਜਣ ਵਾਲੀਆਂ ਭੈਣਾਂ ਲੈ ਸਕਦੀਆਂ ਹਨ। ਡਾਕਘਰ ਤੋਂ ਦੂਰ ਰਹਿਣ ਵਾਲੇ ਜਾਂ ਫਿਰ ਰੁਝੀਆਂ ਹੋਈਆਂ ਭੈਣਾਂ ਨੂੰ ਇਸ ਨਾਲ ਕਾਫ਼ੀ ਰਾਹਤ ਮਿਲੇਗੀ। ਵਿਭਾਗ ਵੱਲੋਂ 10 ਡਾਕਘਰਾਂ ਵਿਚ ਤਾਇਨਾਤ ਸਬੰਧਤ ਕਰਮਚਾਰੀਆਂ ਦੇ ਮੋਬਾਇਲ ਨੰਬਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ਰੱਖੜੀ ਭੇਜਣ ਲਈ ਭੈਣਾਂ ਸਬੰਧਤ ਇਲਾਕੇ ਦੇ ਡਾਕਘਰ ਦੇ ਨੰਬਰਾਂ 'ਤੇ ਸੂਚਨਾ ਦੇ ਕੇ ਪਿਕਅਪ ਸੇਵਾ ਬੁੱਕ ਕਰਵਾ ਸਕਦੀਆਂ ਹਨ। ਇਸ ਦੇ ਬਾਅਦ ਡਾਕੀਆ ਵਿਭਾਗ ਵੱਲੋਂ ਤਿਆਰ ਕੀਤੇ ਗਏ ਵਾਟਰਪਰੂਫ ਲਿਫ਼ਾਫ਼ੇ ਲੈ ਕੇ ਉਨ੍ਹਾਂ ਦੇ ਘਰ ਪਹੁੰਚ ਜਾਵੇਗਾ। ਉਥੇ ਰੱਖੜੀ ਪੈਕ ਕਰਕੇ ਲਿਫ਼ਾਫ਼ੇ ਅਤੇ ਰੱਖੜੀ ਦੇ ਪੈਕੇਟ ਦੇ ਭਾਰ ਮੁਤਾਬਕ ਪੈਸੇ ਲੈ ਕੇ ਰੱਖੜੀ ਪੋਸਟ ਕਰ ਦਿੱਤੀ ਜਾਵੇਗਾ। ਅਗਲੇ ਦਿਨ ਭੈਣ ਨੂੰ ਇਸ ਦੀ ਰਸੀਦ ਮਿਲ ਜਾਵੇਗੀ ਅਤੇ ਫਿਰ ਰਸੀਦ ਦੇ ਆਧਾਰ ਬਕਾਇਆ ਰਾਸ਼ੀ ਦੀ ਹਿਸਾਬ ਕੀਤਾ ਜਾਵੇਗਾ। 

ਇਹ ਵੀ ਪੜ੍ਹੋ- ਜਲੰਧਰ ਦੀ ਹੈਰਾਨੀਜਨਕ ਘਟਨਾ, ਲਾਸ਼ ਦਾ ਸਸਕਾਰ ਕਰਨ ਤੋਂ ਪਹਿਲਾਂ ਪਰਿਵਾਰ ਨੇ ਜ਼ਰੂਰੀ ਸਮਝੀ ਸ਼ਰਾਬ ਪੀਣੀ

ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਆਕਰਸ਼ਿਤ ਰੱਖੜੀ ਲਿਫ਼ਾਫ਼ੇ ਪੂਰੀ ਤਰ੍ਹਾਂ ਨਾਲ ਵਾਟਰਪਰੂਫ਼ ਹਨ। ਲਿਫ਼ਾਫ਼ੇ ਸਿਰਫ਼ 15 ਰੁਪਏ ਅਤੇ 20 ਰੁਪਏ ਦੀ ਕੀਮਤ 'ਤੇ ਵੱਖ-ਵੱਖ ਤਰ੍ਹਾਂ ਦੇ ਉਪਲੱਬਧ ਹਨ। ਉਥੇ ਹੀ ਵਿਭਾਗ ਨੇ ਰੱਖੜੀ ਦੇ ਨਾਲ ਕੋਈ ਵੀ ਤੋਹਫ਼ਾ ਭੇਜਣ ਲਈ ਵਧੀਆ ਗੁਣਵੱਤਾ ਵਾਲੇ ਵਿਸ਼ੇਸ਼ ਤੋਹਫ਼ਾ ਬਾਕਸ ਵੀ ਤਿਆਰ ਕਰਕੇ ਮਾਰਕਿਟ ਵਿਚ ਉਤਾਰੇ ਗਏ ਹਨ। ਇਸ ਬਾਕਸ ਦੀ ਕੀਮਤ 50 ਰੁਪਏ ਰੱਖੀ ਗਈ ਹੈ। ਲੋਕਾਂ ਦੀ ਸਹੂਲਤ ਲਈ ਅਤੇ ਰੱਖੜੀ ਦੀ ਬੁਕਿੰਗ ਲਈ ਜਲੰਧਰ ਸਿਟੀ ਹੈੱਡ ਆਫ਼ਿਸ ਅਤੇ ਜਲੰਧਰ ਕੈਂਟ ਹੈੱਡ ਪੋਸਟ ਆਫ਼ਿਸ ਵਿਚ ਇਕ-ਇਕ ਵੱਖਰੇ ਤੌਰ 'ਤੇ ਕਾਊਂਟਰ ਸਥਾਪਤ ਕੀਤਾ ਗਿਆ ਹੈ। 
ਬੀ. ਪੀ. ਸੀ. ਜਲੰਧਰ- 9592004002, 9464605966
ਫਿਲੌਰ- 8077542890 
ਮਾਡਲ ਟਾਊਨ- 9056122331 
ਬੰਗਾ- 75081 81173
ਨਵਾਂਸ਼ਹਿਰ- 9663419649
ਜਲੰਧਰ ਛਾਉਣੀ- 9463000195
ਚੁਗਿੱਟੀ- 9463501546
ਭੋਗਪੁਰ- 9781950488
ਜੰਡੂ ਸਿੰਘਾ-7837721008

ਇਹ ਵੀ ਪੜ੍ਹੋ- ਟਾਂਡਾ 'ਚ ਵੱਡੀ ਵਾਰਦਾਤ, 17 ਸਾਲਾ ਕੁੜੀ ਨਾਲ ਗੈਂਗਰੇਪ, ਖੇਤਾਂ 'ਚ ਲਿਜਾ ਕੇ ਕੀਤਾ ਘਿਣੌਨਾ ਕਾਰਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


author

shivani attri

Content Editor

Related News