ਭੈਣ 'ਤੇ ਮਾੜੀ ਅੱਖ ਰੱਖਣ 'ਤੇ ਖੌਲਿਆ ਭਰਾ ਦਾ ਖੂਨ, ਫਿਰ ਜੋ ਹੋਇਆ ਉਹ ਸੋਚ ਤੋਂ ਪਰੇ ਸੀ

Tuesday, Aug 27, 2024 - 06:29 PM (IST)

ਭੈਣ 'ਤੇ ਮਾੜੀ ਅੱਖ ਰੱਖਣ 'ਤੇ ਖੌਲਿਆ ਭਰਾ ਦਾ ਖੂਨ, ਫਿਰ ਜੋ ਹੋਇਆ ਉਹ ਸੋਚ ਤੋਂ ਪਰੇ ਸੀ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਜ਼ਿਲ੍ਹਾ ਪੁਲਸ ਮੁਖੀ ਤੁਸ਼ਾਰ ਗੁਪਤਾ ਆਈ. ਪੀ. ਐੱਸ. ਦੀ ਅਗਵਾਈ ਹੇਠ ਸ੍ਰੀ ਮੁਕਤਸਰ ਸਾਹਿਬ ਪੁਲਸ ਵੱਲੋਂ ਪਿੰਡ ਥਾਂਦੇ ਵਾਲਾ ਵਿਖੇ ਹੋਏ ਮੰਗਤ ਸਿੰਘ ਦੇ ਕਤਲ ਦੀ ਗੁੱਥੀ ਨੂੰ 12 ਘੰਟਿਆਂ ’ਚ ਸੁਲਝਾ ਲਿਆ ਗਿਆ ਹੈ। ਪੁਲਸ ਨੇ ਇਸ ਕਤਲ ਕਾਂਡ ਵਿਚ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਐੱਸ. ਐੱਸ. ਪੀ. ਤੁਸ਼ਾਰ ਗੁਪਤਾ ਆਈ. ਪੀ. ਐੱਸ. ਨੇ ਦੱਸਿਆ ਕਿ ਮਿਤੀ 23.8.2024 ਨੂੰ ਮੰਗਤ ਸਿੰਘ ਪੁੱਤਰ ਬੰਸਾ ਸਿੰਘ ਵਾਸੀ ਥਾਂਦੇਵਾਲਾ ਦੀ ਲਾਸ਼ ਮਲੋਟ ਤੋਂ ਡੱਬਵਾਲੀ ਰੋਡ ਆਧਨੀਆ ਪੁੱਲ ਨਹਿਰ ਤੋਂ ਮਿਲੀ ਜਿਸ ’ਤੇ ਮ੍ਰਿਤਕ ਮੰਗਤ ਸਿੰਘ ਦੇ ਚਾਚਾ ਜਸਵੰਤ ਸਿੰਘ ਉਰਫ ਬਬਲੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਥਾਦੇਵਾਲਾ ਦੇ ਬਿਆਨਾਂ ’ਤੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਬਰਖਿਲਾਫ ਜੁਵੈਨਾਇਲ, ਦਲੀਪ ਸਿੰਘ ਉਰਫ ਦੀਪੂ ਤੇ ਜਗਨਾਮ ਸਿੰਘ ਵਾਸੀਆਨ ਥਾਂਦੇਵਾਲਾ ਖ਼ਿਲਾਫ ਕੇਸ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਇਲਾਕੇ ਵਿਚ ਦਹਿਸ਼ਤ, ਪਿੰਡ-ਪਿੰਡ ਅਨਾਊਂਸਮੈਂਟ ਕਰ ਦਿੱਤੀ ਜਾ ਰਹੀ ਚਿਤਾਵਨੀ

ਆਧੁਨਿਕ ਢੰਗ-ਤਰੀਕਿਆ ਦੀ ਵਰਤੋਂ ਕਰਦਿਆਂ ਉੱਕਤ ਜੁਵੈਨਾਇਲ, ਦਲੀਪ ਸਿੰਘ ਅਤੇ ਜਗਨਾਮ ਨੂੰ ਕਾਬੂ ਕਰ ਲਿਆ। ਮੁੱਢਲੀ ਪੁੱਛਗਿੱਛ ਦੌਰਾਨ ਮੰਗਤ ਸਿੰਘ ਦੇ ਕਤਲ ਦੀ ਵਜ੍ਹਾ ਰੰਜਿਸ਼ ਇਹ ਦੱਸੀ ਕਿ ਮੰਗਤ ਸਿੰਘ ਜੋ ਕੇ ਜੁਵੈਨਾਇਲ ਦੀ ਭੈਣ ’ਤੇ ਮਾੜੀ ਅੱਖ ਰੱਖਦਾ ਸੀ, ਜਿਸ ਕਾਰਨ ਲੋਹੇ ਦੀ ਰਾੜ ਮੰਗਤ ਸਿੰਘ ਦੇ ਸਿਰ ’ਚ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਕਿਹਾ ਉਕਤ ਵਿਅਕਤੀਆਂ ਨੂੰ ਮਾਣਯੋਗ ਅਦਾਲਤ ਵਿਖੇ ਪੇਸ਼ ਕਰ ਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ। ਜਿਸ ’ਤੇ ਹੋਰ ਵੀ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਜਿਸ 'ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਕਤਲ ਵਿਚ ਵਰਤੀ ਲੋਹੇ ਦੀ ਰਾੜ ਜਿਸ ਦੇ ਅੱਗੇ ਸਾਇਕਲ ਚੇਨ ਦੀ ਗਰਾਰੀ ਲੱਗੀ ਸੀ, ਉਹ ਪੁਲਸ ਨੇ ਬਰਾਮਦ ਕਰ ਲਈ ਹੈ।

 


author

Gurminder Singh

Content Editor

Related News