ਸਰਹੱਦ ਪਾਰ : ਭਰਾਵਾਂ ਨੇ ਗੋਲੀਆਂ ਮਾਰ ਕੀਤਾ ਭੈਣ ਤੇ ਜੀਜੇ ਦਾ ਕਤਲ, 1 ਮਹੀਨਾ ਪਹਿਲਾਂ ਕੀਤਾ ਸੀ ਪ੍ਰੇਮ ਵਿਆਹ

Monday, Aug 23, 2021 - 02:05 PM (IST)

ਸਰਹੱਦ ਪਾਰ : ਭਰਾਵਾਂ ਨੇ ਗੋਲੀਆਂ ਮਾਰ ਕੀਤਾ ਭੈਣ ਤੇ ਜੀਜੇ ਦਾ ਕਤਲ, 1 ਮਹੀਨਾ ਪਹਿਲਾਂ ਕੀਤਾ ਸੀ ਪ੍ਰੇਮ ਵਿਆਹ

ਗੁਰਦਾਸਪੁਰ/ਪਾਕਿਸਤਾਨ (ਜ. ਬ.) - ਪਾਕਿਸਤਾਨ ਦੇ ਕਸਬਾ ਉਰੰਗੀ ’ਚ ਇਕ ਪ੍ਰੇਮੀ ਅਤੇ ਪ੍ਰੇਮਿਕਾਂ ਵੱਲੋਂ ਪ੍ਰੇਮ ਵਿਆਹ ਕਰਵਾਉਣ ’ਤੇ ਗੁੱਸੇ ’ਚ ਆਏ ਪ੍ਰੇਮਿਕਾ ਦੇ ਭਰਾਵਾਂ ਵਲੋਂ ਉਨ੍ਹਾਂ ਦੋਵਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਦੀ ਇਸ ਵਾਰਦਾਤ ਨਾਲ ਕਸਬੇ ’ਚ ਸਨਸਨੀ ਫੈਲ ਗਈ। ਮ੍ਰਿਤਕ ਪ੍ਰੇਮੀ ਅਤੇ ਪ੍ਰੇਮਿਕਾਂ ਦੀ ਪਛਾਣ ਮੂਸਾ ਉਰਫ ਸ਼ੇਰ ਜਮਨ (26) ਅਤੇ ਅਮਨਾ ਉਰਫ ਰੂਬੀ (23) ਵਜੋਂ ਹੋਈ ਹੈ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਲਿਆ।

ਪੜ੍ਹੋ ਇਹ ਵੀ ਖ਼ਬਰ - ਪਤਲੇ ਕਰਨ ਦਾ ਝਾਂਸਾ ਦੇ ਜਿੰਮ ਸੰਚਾਲਕ ਨੇ 6 ਸਾਲ ਤੱਕ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ, ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ

ਸਰਹੱਦ ਪਾਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਸਬਾ ਉਰੰਗੀ ਨਿਵਾਸੀ ਮੂਸਾ ਉਰਫ ਸ਼ੇਰ ਜਮਨ ਅਤੇ ਅਮਨਾ ਉਰਫ ਰੂਬੀ ਨੇ ਇਕ ਮਹੀਨਾ ਪਹਿਲਾਂ ਪ੍ਰੇਮਿਕਾ ਦੇ ਪਰਿਵਾਰ ਵਲੋਂ ਵਿਰੋਧ ਕਰਨ ਦੇ ਬਾਵਜੂਦ ਉਸ ਨਾਲ ਪ੍ਰੇਮ ਨਿਕਾਹ ਕਰ ਲਿਆ ਸੀ। ਪ੍ਰੇਮ ਵਿਆਹ ਕਰਵਾਉਣ ਕਾਰਨ ਗੁੱਸੇ ’ਚ ਆਏ ਭਰਾ ਅਸਾਦ ਅਤੇ ਸਦੀਕ ਉਰੰਗੀ ਸੁਲਤਾਨੀ ਮਸਜਿਦ ਕੋਲ ਰਹਿ ਰਹੀ ਆਪਣੀ ਭੈਣ ਰੂਬੀ ਦੇ ਘਰ ਉਸ ਨੂੰ ਮਿਲਣ ਲਈ ਆ ਗਏ। ਦੋਵੇਂ ਭਰਾਵਾਂ ਨੇ ਉਸ ਦੇ ਘਰ ਆਉਂਦੇ ਹੀ ਭੈਣ ਰੂਬੀ ਅਤੇ ਉਸ ਦੇ ਪ੍ਰੇਮੀ ਮੂਸਾ ’ਤੇ ਤਾਬੜਤੋੜ ਗੋਲੀਆਂ ਚਲਾ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਦੋਵੇਂ ਭਰਾ ਉਥੋਂ ਭੱਜ ਗਏ।

ਪੜ੍ਹੋ ਇਹ ਵੀ ਖ਼ਬਰ - ਜਜ਼ਬੇ ਨੂੰ ਸਲਾਮ! ਮਾਂ-ਪਿਓ ਦੀ ਮੌਤ ਮਗਰੋਂ 13 ਸਾਲਾ ਦੀਪਕ ਰੇਹੜੀ ਲਗਾ ਕੇ ਪੂਰੇ ਕਰ ਰਿਹਾ ਆਪਣੇ ਸੁਫ਼ਨੇ (ਵੀਡੀਓ)


author

rajwinder kaur

Content Editor

Related News