ਘਰ ਤੇ ਪੈਸੇ ਦੇ ਲਾਲਚ ''ਚ ਭੈਣ ਨੇ ਮਹਿਲਾ ਸਰਪੰਚ ਨਾਲ ਮਿਲ ਕੇ ਕਰਵਾਇਆ ਭਰਾ ਦਾ ਕਤਲ

Saturday, Jun 30, 2018 - 07:38 AM (IST)

ਘਰ ਤੇ ਪੈਸੇ ਦੇ ਲਾਲਚ ''ਚ ਭੈਣ ਨੇ ਮਹਿਲਾ ਸਰਪੰਚ ਨਾਲ ਮਿਲ ਕੇ ਕਰਵਾਇਆ ਭਰਾ ਦਾ ਕਤਲ

ਮਲੋਟ (ਜੁਨੇਜਾ) : ਪਿੰਡ ਆਲਮਵਾਲਾ ਵਿਖੇ 24 ਜੂਨ 2018 ਨੂੰ ਹੋਏ ਸੁਰਜੀਤ ਸਿੰਘ ਦੇ ਕਤਲ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਇਸ ਸਬੰਧੀ ਪੁਲਸ ਨੇ ਖੁਲਾਸਾ ਕੀਤਾ ਕਿ ਇਸ ਮਾਮਲੇ ਵਿਚ ਪਿੰਡ ਦੀ ਮਹਿਲਾ ਸਰਪੰਚ ਬਲਵਿੰਦਰ ਕੌਰ ਵੱਲੋਂ ਪਿੰਡ ਦੇ ਹੀ ਤਰਸੇਮ ਸਿੰਘ ਨਾਲ ਪੁਰਾਣੀ ਰੰਜਿਸ਼ ਦੇ ਚਲਦਿਆਂ ਉਸ ਨੂੰ ਕਤਲ ਵਿਚ ਫਸਾਉਣ ਲਈ ਮ੍ਰਿਤਕ ਦੀ ਭੈਣ ਕਿਰਨ ਕੌਰ ਅਤੇ ਜਸਵੀਰ ਸਿੰਘ ਉਰਫ ਨਿੱਕਾ ਨੂੰ ਕਤਲ ਲਈ ਤਿਆਰ ਕਰਨ ਲਈ ਲਾਲਚ ਦਿੱਤਾ ਸੀ, ਜਿਸ ਤੇ ਨਿੱਕੇ ਨੇ ਸੁਰਜੀਤ ਸਿੰਘ ਨੂੰ ਕਤਲ ਕਰ ਦਿੱਤਾ। ਮਲੋਟ ਦੇ ਐੱਸ. ਪੀ. ਇਕਬਾਲ ਸਿੰਘ ਨੇ ਦੱਸਿਆ ਕਿ 15 ਜੂਨ ਨੂੰ ਮ੍ਰਿਤਕ ਸੁਰਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਦਾ ਝਗੜਾ ਸਾਬਕਾ ਪੰਚਾਇਤ ਮੈਂਬਰ ਤਰਸੇਮ ਸਿੰਘ ਨਾਲ ਹੋਇਆ ਸੀ ਅਤੇ ਸੁਰਜੀਤ ਸਿੰਘ ਸੀ ਐੱਚ. ਸੀ. ਆਲਮਵਾਲਾ 'ਚ ਦਾਖਿਲ ਸੀ, ਜਿਸ ਦੀ 24 ਜੂਨ ਨੂੰ ਮੌਤ ਹੋਣ ਤੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਤੇ ਸਾਬਕਾ ਮੈਂਬਰ ਤਰਸੇਮ ਸਿੰਘ ਉਸਦੇ ਲੜਕੇ ਸਮੇਤ ਤਿੰਨ ਜਣਿਆਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕੀਤਾ ਸੀ। ਜਾਂਚ 'ਚ ਸਾਹਮਣੇ ਆਇਆ ਕਿ ਪਿੰਡ ਦੀ ਸਰਪੰਚ ਬਲਵਿੰਦਰ ਕੌਰ ਨੇ ਪੁਰਾਣੀ ਰੰਜਿਸ਼ ਦੇ ਚਲਦਿਆਂ ਤਰਸੇਮ ਸਿੰਘ 'ਤੇ ਦਬਾਅ ਪਾਉਣ ਲਈ ਜਸਵੀਰ ਸਿੰਘ ਉਰਫ ਨਿੱਕਾ ਅਤੇ ਮ੍ਰਿਤਕ ਸੁਰਜੀਤ ਸਿੰਘ ਦੀ ਭੈਣ ਕਿਰਨ ਕੌਰ ਨਾਲ ਹਮਸ਼ਵਰਾ ਹੋ ਕੇ 15 ਜੂਨ ਨੂੰ ਹੋਏ ਤਰਸੇਮ ਸਿੰਘ ਨਾਲ ਹੋਏ ਝਗੜੇ ਕਾਰਨ ਹਸਪਤਾਲ ਵਿਚ ਦਾਖਿਲ ਸੁਰਜੀਤ ਸਿੰਘ ਨੂੰ ਕਤਲ ਕਰਨ ਦੀ ਯੋਜਨਾ ਬਣਾਈ।  
ਬਲਵਿੰਦਰ ਕੌਰ ਨੇ ਕਿਰਨ ਕੌਰ ਅਤੇ ਜਸਵੀਰ ਸਿੰਘ ਉਰਫ ਨਿੱਕੇ ਨੂੰ ਕਿਹਾ ਕਿ ਸੁਰਜੀਤ ਸਿੰਘ ਦਾ ਕਤਲ ਕਰਕੇ ਤਰਸੇਮ ਸਿੰਘ ਵਿਰੁੱਧ ਮਾਮਲਾ ਦਰਜ ਕਰਾਵਾਂਗੇ। ਬਾਅਦ ਵਿਚ 5 ਲੱਖ ਰੁਪਏ ਲੈ ਕੇ ਰਾਜੀਨਾਮਾਂ ਕਰ ਲਵਾਂਗੇ। ਜਿਸ ਵਿਚੋਂ ਜਸਵੀਰ ਤੇ ਕਿਰਨ ਨੂੰ 2-2 ਲੱਖ ਰੁਪਏ ਦੇਵਾਂਗੇ ਨਾਲ ਹੀ ਸੁਰਜੀਤ ਸਿੰਘ ਦੇ ਮਕਾਨ ਦੀ ਕਿਰਨ ਕੌਰ ਪੱਕੇ ਤੌਰ 'ਤੇ ਮਾਲਕ ਬਣ ਜਾਵੇਗੀ। ਕਿਰਨ ਦੀ ਸਹਿਮਤੀ ਨਾਲ ਬਲਵਿੰਦਰ ਕੌਰ ਵੱਲੋਂ ਬਣਾਈ ਗਈ ਯੋਜਨਾ ਨੂੰ ਅੰਜਾਮ ਦੇਣ ਲਈ 23/24 ਜੂਨ ਦੀ ਦਰਮਿਆਨੀ ਰਾਤ ਨੂੰ ਜਸਵੀਰ ਸਿੰਘ ਨਿੱਕਾ ਨੇ ਸ਼ਰਾਬ ਵਿਚ ਨਸ਼ੀਲੀਆਂ ਗੋਲੀਆਂ ਮਿਲਾ ਹਸਪਤਾਲ ਵਿਚ ਸੁਰਜੀਤ ਸਿੰਘ ਨੂੰ ਪਿਆ ਦਿੱਤੀਆਂ ਅਤੇ ਬੇਹੋਸ਼ੀ ਦੀ ਹਾਲਤ ਵਿਚ ਜਸਵੀਰ ਸਿੰਘ ਦਾ ਚੁੰਨੀ ਨਾਲ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।   
ਪੁਲਸ ਨੇ ਇਸ ਮਾਮਲੇ ਵਿਚ ਜਸਵੀਰ ਸਿੰਘ ਨਿੱਕਾ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸੁਰਜੀਤ ਸਿੰਘ ਦੀ ਮੌਤ ਪਿੱਛੋਂ ਉਸਦੀ ਭੈਣ ਕਿਰਨ ਕੌਰ ਨੇ ਵਿਰੋਧੀ ਪਾਰਟੀ ਦੇ ਆਗੂਆਂ ਨੂੰ ਨਾਲ ਲੈਕੇ ਹਾਈਵੇ ਜਾਮ ਕਰਕੇ ਚਿਤਾਵਨੀ ਦਿੱਤੀ ਸੀ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਉਹ ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਪਰ ਜਾਂਚ ਵਿਚ ਭੈਣ ਹੀ ਭਰਾ ਦੇ ਕਤਲ ਦੀ ਜ਼ਿੰਮੇਵਾਰ ਨਿਕਲੀ।


Related News