ਭਰਾ ਨੂੰ ਰੱਖੜੀ ਬੰਨਣ ਜਾ ਰਹੀ ਭੈਣ ਨਾਲ ਵਾਪਰਿਆ ਭਿਆਨਕ ਹਾਦਸਾ

Sunday, Aug 26, 2018 - 05:12 PM (IST)

ਭਰਾ ਨੂੰ ਰੱਖੜੀ ਬੰਨਣ ਜਾ ਰਹੀ ਭੈਣ ਨਾਲ ਵਾਪਰਿਆ ਭਿਆਨਕ ਹਾਦਸਾ

ਮਲੋਟ (ਜੁਨੇਜਾ) : ਐਤਵਾਰ ਨੂੰ ਰੱਖੜੀ ਦੇ ਤਿਉਹਾਰ ਮੌਕੇ ਭਰਾ ਨੂੰ ਰੱਖੜੀ ਬੰਨਣ ਜਾ ਰਹੀ ਇਕ ਭੈਣ ਦੀ ਟਰੇਨ ਹੇਠ ਆਕੇ ਲੱਤ ਕੱਟ ਗਈ। ਘਟਨਾ ਸਵੇਰੇ ਲਗਭਗ ਸਵਾ ਦਸ ਵਜੇ ਵਾਪਰੀ ਦੱਸੀ ਜਾ ਰਹੀ ਹੈ। ਸਥਾਨਕ ਬਹਾਦੁਰ ਚੰਦ ਫੈਕਟਰੀ ਵਿਚ ਰਹਿਣ ਵਾਲੀ ਔਰਤ ਸਰੋਜ ਰਾਣੀ (50) ਪਤਨੀ ਰਾਜ ਕੁਮਾਰ ਰੱਖੜੀ ਦੇ ਤਿਉਹਾਰ 'ਤੇ ਆਪਣੇ ਭਰਾ ਨੂੰ ਰੱਖੜੀ ਬੰਨਣ ਲਈ ਅਬੋਹਰ ਜਾ ਰਹੀ ਸੀ, ਜਦੋਂ ਉਹ ਬਠਿੰਡਾ-ਫਾਜ਼ਿਲਕਾ ਜਾਣ ਵਾਲੀ ਟਰੇਨ 'ਤੇ ਚੜ੍ਹਨ ਲੱਗੀ ਤਾਂ ਉਹ ਅਚਾਨਕ ਡਿੱਗ ਪਈ।
ਇਸ ਦੌਰਾਨ ਉਸ ਦੀ ਇਕ ਲੱਤ ਪਲੇਟ ਫਾਰਮ 'ਤੇ ਚਲਦੀ ਟਰੇਨ ਵਿਚ ਆ ਗਈ ਅਤੇ ਬੁਰੀ ਤਰ੍ਹਾਂ ਕੱਟੀ ਗਈ ਜਦਕਿ ਦੂਸਰੀ ਲੱਤ ਵੀ ਕਾਫੀ ਨੁਕਸਾਨੀ ਗਈ। ਜ਼ਖਮੀ ਮਹਿਲਾ ਨੂੰ ਪਹਿਲਾਂ ਸਰਕਾਰੀ ਹਸਪਤਾਲ ਮਲੋਟ 'ਚ ਮੁੱਢਲੀ ਸਹਾਇਤਾ ਲਈ ਲਿਆਂਦਾ ਗਿਆ ਅਤੇ ਬਾਅਦ ਵਿਚ ਉਸਨੂੰ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਲਈ ਭੇਜ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਇਕ ਲੱਤ ਤਾਂ ਬੁਰੀ ਤਰ੍ਹਾਂ ਕੱਟੀ ਗਈ ਹੈ ਜਦ ਕ ਦੂਜੀ ਲੱਤ ਬਚ ਜਾਵੇਗੀ।


Related News