ਸਿੱਪੀ ਸਿੱਧੂ ਹੱਤਿਆ ਮਾਮਲਾ: CBI ਨੇ ਕਤਲ ਤੋਂ 7 ਸਾਲ ਬਾਅਦ ਕੀਤੀ ਗ੍ਰਿਫ਼ਤਾਰੀ

Thursday, Jun 16, 2022 - 02:30 AM (IST)

ਸਿੱਪੀ ਸਿੱਧੂ ਹੱਤਿਆ ਮਾਮਲਾ: CBI ਨੇ ਕਤਲ ਤੋਂ 7 ਸਾਲ ਬਾਅਦ ਕੀਤੀ ਗ੍ਰਿਫ਼ਤਾਰੀ

ਚੰਡੀਗੜ੍ਹ (ਸੁਸ਼ੀਲ ਰਾਜ) : ਨੈਸ਼ਨਲ ਸ਼ੂਟਰ ਅਤੇ ਵਕੀਲ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ ਸਿੱਪੀ ਦੀ ਹੱਤਿਆ ਦੇ ਮਾਮਲੇ 'ਚ 7 ਸਾਲ ਬਾਅਦ ਸੀ. ਬੀ. ਆਈ. ਨੇ ਹਿਮਾਚਲ ਪ੍ਰਦੇਸ਼ ਹਾਈਕੋਰਟ ਦੀ ਸੀਨੀਅਰ ਜੱਜ ਦੀ ਬੇਟੀ ਕਲਿਆਣੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀ.ਬੀ.ਆਈ. ਨੇ ਬੁੱਧਵਾਰ ਨੂੰ ਜਾਂਚ ਦੇ ਮਾਮਲੇ 'ਚ ਕਲਿਆਣੀ ਨੂੰ ਸੈਕਟਰ-30 ਸਥਿਤ ਦਫ਼ਤਰ ਬੁਲਾਇਆ ਸੀ। ਦਫ਼ਤਰ ਪਹੁੰਚਣ ’ਤੇ ਕਲਿਆਣੀ ਤੋਂ ਪੁੱਛਗਿੱਛ ਕੀਤੀ ਗਈ ਅਤੇ ਪ੍ਰਾਪਤ ਸਬੂਤਾਂ ਦੇ ਆਧਾਰ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸੀ.ਬੀ.ਆਈ. ਨੇ ਗ੍ਰਿਫ਼ਤਾਰ ਕਲਿਆਣੀ ਨੂੰ ਸਪੈਸ਼ਲ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ 10 ਦਿਨ ਦਾ ਪੁਲਸ ਰਿਮਾਂਡ ਮੰਗਿਆ। ਸੀ.ਬੀ.ਆਈ. ਰਿਮਾਂਡ ਲਈ ਦਲੀਲ ਦਿੱਤੀ ਕਿ ਪਤਾ ਕਰਨਾ ਹੈ ਕਿ ਕਲਿਆਣੀ ਨੇ ਸਿੱਪੀ ਦੀ ਹੱਤਿਆ ਕਿਸ ਤੋਂ ਕਰਵਾਈ ਸੀ ਅਤੇ ਇਸ ਸਾਜਿਸ਼ 'ਚ ਕੌਣ-ਕੌਣ ਸ਼ਾਮਲ ਹੈ। ਹੱਤਿਆ ਦੇ ਸਮੇਂ ਕਲਿਆਣੀ ਕਿੱਥੇ ਸੀ ਤੇ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਕਿੱਥੇ ਭੱਜ ਗਏ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ: ਪੁਲਸ ਨੇ ਹੁਸ਼ਿਆਰਪੁਰ ਤੋਂ ਦਬੋਚਿਆ ਗੈਂਗਸਟਰ ਗੋਲਡੀ ਬਰਾੜ ਦਾ ਜੀਜਾ

ਅਦਾਲਤ ਨੇ ਸੀ.ਬੀ.ਆਈ. ਦੀ ਦਲੀਲ ਸੁਣਨ ਤੋਂ ਬਾਅਦ ਕਲਿਆਣੀ ਨੂੰ 4 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਸਿੱਪੀ ਹੱਤਿਆ ਮਾਮਲੇ 'ਚ ਫੜੀ ਗਈ ਜਸਟਿਸ ਦੀ ਬੇਟੀ ਕਲਿਆਣੀ ਉਸ ਸਮੇਂ ਸੈਕਟਰ-42 ਪੋਸਟ ਗ੍ਰੈਜੂਏਟ ਗੌਰਮੈਂਟ ਕਾਲਜ ਫਾਰ ਗਰਲਜ਼ ਵਿੱਚ ਹੋਮ ਸਾਇੰਸ ਡਿਪਾਰਟਮੈਂਟ 'ਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ’ਤੇ ਤਾਇਨਾਤ ਸੀ। ਸੀ.ਬੀ.ਆਈ. ਦੀ ਟੀਮ ਮੁਲਜ਼ਮ ਕਲਿਆਣੀ ਤੋਂ ਸਿੱਪੀ ਸਿੱਧੂ ਦੀ ਹੱਤਿਆ ਦੇ ਮਾਮਲੇ ਵਿੱਚ ਪੁੱਛਗਿੱਛ ਕਰੇਗੀ।

ਪਰਿਵਾਰ ਨੇ ਕਲਿਆਣੀ ’ਤੇ ਸ਼ੁਰੂ 'ਚ ਹੀ ਜਤਾਇਆ ਸੀ ਸ਼ੱਕ

PunjabKesari

ਸਿੱਪੀ ਦੀ ਹੱਤਿਆ ਤੋਂ ਬਾਅਦ ਪਰਿਵਾਰ ਨੇ ਸ਼ੁਰੂ 'ਚ ਹੀ ਜਸਟਿਸ ਦੀ ਬੇਟੀ ਕਲਿਆਣੀ ’ਤੇ ਸ਼ੱਕ ਜ਼ਾਹਿਰ ਕੀਤਾ ਸੀ। ਮ੍ਰਿਤਕ ਸਿੱਪੀ ਦੇ ਭਰਾ ਜਿੱਪੀ ਸਿੱਧੂ ਅਤੇ ਮਾਂ ਦੀਪਇੰਦਰ ਕੌਰ ਨੇ ਚੰਡੀਗੜ੍ਹ ਪੁਲਸ ਦੇ ਅਫਸਰਾਂ ਨੂੰ ਕਲਿਆਣੀ ਦੀ ਗ੍ਰਿਫ਼ਤਾਰੀ ਦੀ ਗੁਹਾਰ ਲਗਾਈ ਸੀ। ਕੇਸ ਸੀ.ਬੀ.ਆਈ. ਕੋਲ ਟਰਾਂਸਫਰ ਹੋਣ ਤੋਂ ਬਾਅਦ ਪਰਿਵਾਰ ਨੇ ਕਲਿਆਣੀ ’ਤੇ ਹੀ ਹੱਤਿਆ ਦਾ ਸ਼ੱਕ ਜ਼ਾਹਿਰ ਕਰਦਿਆਂ ਗ੍ਰਿਫ਼ਤਾਰੀ ਦੀ ਮੰਗ ਕੀਤੀ ਸੀ ਪਰ ਪੁਖਤਾ ਸਬੂਤ ਨਾਲ ਹੋਣ ਕਾਰਨ ਗ੍ਰਿਫ਼ਤਾਰੀ ਨਹੀਂ ਹੋ ਪਾ ਰਹੀ ਸੀ।

ਖ਼ਬਰ ਇਹ ਵੀ : ਮੂਸੇਵਾਲਾ ਕੇਸ 'ਚ ਵੱਡਾ ਖੁਲਾਸਾ, ਉਥੇ ਹੀ ਦਿੱਲੀ ਏਅਰਪੋਰਟ ਲਈ ਸਰਕਾਰੀ ਬੱਸਾਂ ਨੂੰ ਮਿਲੀ ਹਰੀ ਝੰਡੀ, ਪੜ੍ਹੋ TOP 10

ਸੀ.ਬੀ.ਆਈ. ਨੇ ਪਹਿਲਾਂ ਅਨਟ੍ਰੇਸ ਰਿਪੋਰਟ ਪੇਸ਼ ਕੀਤੀ ਸੀ

ਸਿੱਪੀ ਹੱਤਿਆ ਮਾਮਲੇ 'ਚ ਸੀ.ਬੀ.ਆਈ. ਨੇ ਦਸੰਬਰ 2020 ਵਿੱਚ ਅਨਟ੍ਰੇਸ ਰਿਪੋਰਟ ਸੀ. ਬੀ. ਆਈ. ਕੋਰਟ ਵਿੱਚ ਪੇਸ਼ ਕੀਤੀ ਸੀ। ਇਸ ਦੇ ਵਿਰੁੱਧ ਮ੍ਰਿਤਕ ਦੇ ਪਰਿਵਾਰ ਨੇ ਵਿਰੋਧ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਬਾਅਦ ਸੀ.ਬੀ.ਆਈ. ਅਦਾਲਤ ਨੇ ਜਾਂਚ ਜਾਰੀ ਰੱਖਣ ਅਤੇ ਕਾਤਲਾਂ ਨੂੰ ਫੜਨ ਦੇ ਹੁਕਮ ਜਾਰੀ ਕੀਤੇ ਸਨ।

ਸੀ.ਬੀ.ਆਈ. ਨੇ ਕਾਤਲ ਦਾ ਸੁਰਾਗ ਦੇਣ ਵਾਲੇ ਲਈ ਵੀ ਰੱਖਿਆ ਸੀ ਇਨਾਮ

ਸਿੱਪੀ ਦੀ ਹੱਤਿਆ ਮਾਮਲੇ 'ਚ ਸੀ.ਬੀ.ਆਈ. ਨੂੰ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ। ਸੀ.ਬੀ.ਆਈ. ਨੇ ਪਹਿਲਾਂ ਕਾਤਲ ਦਾ ਸੁਰਾਗ ਦੇਣ ਵਾਲੇ ਲਈ 5 ਲੱਖ ਦਾ ਇਨਾਮ ਰੱਖਿਆ ਸੀ। ਇਸ ਤੋਂ ਬਾਅਦ ਵੀ ਕਾਤਲ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਇਸ ਤੋਂ ਬਾਅਦ ਸੀ.ਬੀ.ਆਈ. ਨੇ ਦਸੰਬਰ 2021 ਵਿੱਚ ਕਾਤਲਾਂ ’ਤੇ ਇਨਾਮੀ ਰਾਸ਼ੀ ਵਿੱਚ ਵਾਧਾ ਕਰਦਿਆਂ ਇਸ ਨੂੰ 10 ਲੱਖ ਕਰ ਦਿੱਤਾ ਸੀ।

PunjabKesari

ਇਹ ਵੀ ਪੜ੍ਹੋ : ਮਰਹੂਮ ਗਾਇਕ ਚਮਕੀਲੇ ਦਾ ਪੁੱਤ ਇਕ ਕਿਲੋ ਅਫੀਮ ਸਣੇ ਗ੍ਰਿਫ਼ਤਾਰ (ਵੀਡੀਓ)

ਅਨਟ੍ਰੇਸ ਰਿਪੋਰਟ 'ਚ ਸੀ.ਬੀ.ਆਈ. ਨੇ ਜੱਜ ਦੀ ਬੇਟੀ ’ਤੇ ਜ਼ਾਹਿਰ ਕੀਤਾ ਸੀ ਸ਼ੱਕ

ਐੱਫ.ਆਈ.ਆਰ. ਦਰਜ ਕਰਨ ਤੋਂ 4 ਸਾਲ ਬਾਅਦ ਸੀ.ਬੀ.ਆਈ. ਨੇ ਕੋਰਟ ਅਨਟ੍ਰੇਸ ਰਿਪੋਰਟ ਫਾਈਲ ਕਰ ਦਿੱਤੀ। ਸੀ.ਬੀ.ਆਈ. ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਕ ਜੱਜ ਦੀ ਬੇਟੀ ਕਲਿਆਣੀ ’ਤੇ ਸ਼ੱਕ ਹੈ ਪਰ ਉਸ ਨੂੰ ਮੁਲਜ਼ਮ ਬਣਾਉਣ ਲਈ ਲੋੜੀਂਦੇ ਸਬੂਤ ਨਹੀਂ ਹਨ। ਹਾਲਾਂਕਿ ਸੀ.ਬੀ.ਆਈ. ਨੇ ਅਨਟ੍ਰੇਸ ਰਿਪੋਰਟ ਦੇ ਆਖਰੀ ਪੈਰਾਗ੍ਰਾਫ ਵਿੱਚ ਲਿਖਿਆ ਸੀ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸਿੱਪੀ ਦੇ ਕਤਲ ਵਿੱਚ ਕਲਿਆਣੀ ਦਾ ਹੱਥ ਸੀ। ਅਜਿਹੇ 'ਚ ਕੋਰਟ ਤੋਂ ਅਨਟ੍ਰੇਸ ਰਿਪੋਰਟ ਮਨਜ਼ੂਰ ਕਰਨ ਦੀ ਵੀ ਮੰਗ ਕੀਤੀ ਗਈ ਸੀ। ਕੇਸ ਵਿੱਚ ਜਾਂਚ ਕੀਤੇ ਜਾਣ ਦੇ ਵੀ ਨਿਰਦੇਸ਼ ਦੇਣ ਲਈ ਕਿਹਾ ਸੀ। ਇਸ ਤੋਂ ਇਲਾਵਾ ਸੀ.ਬੀ.ਆਈ. ਨੇ ਅਖਬਾਰਾਂ ਵਿੱਚ ਪ੍ਰਕਾਸ਼ਿਤ ਇਸ਼ਤਿਹਾਰਾਂ 'ਚ ਕਿਹਾ ਸੀ ਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ 20 ਸਤੰਬਰ 2015 ਦੀ ਹੱਤਿਆ ਵਾਲੀ ਰਾਤ ਨੂੰ ਮੌਕੇ ’ਤੇ ਇਕ ਔਰਤ ਮੌਜੂਦ ਸੀ। ਉਕਤ ਔਰਤ ਨੂੰ ਵੀ ਸੂਚਨਾ ਦਿੱਤੀ ਜਾਂਦੀ ਹੈ ਕਿ ਉਹ ਜਾਂਚ ਅਧਿਕਾਰੀ ਦੇ ਸਾਹਮਣੇ ਆ ਕੇ ਆਪਣੀ ਬੇਗੁਨਾਹੀ ਦਾ ਸਬੂਤ ਦੇਵੇ। ਜੇਕਰ ਔਰਤ ਸਾਹਮਣੇ ਨਹੀਂ ਆਉਂਦੀ ਤਾਂ ਮੰਨਿਆ ਜਾਵੇਗਾ ਕਿ ਉਹ ਵੀ ਹੱਤਿਆ ਦੇ ਮਾਮਲੇ ਵਿੱਚ ਸ਼ਾਮਲ ਹੈ। ਇਸ ਦੇ ਨਾਲ ਹੀ ਸੀ.ਬੀ.ਆਈ. ਨੇ ਸੁਰਾਗ ਦੇਣ ਵਾਲੇ ਲਈ ਇਨਾਮ ਰਾਸ਼ੀ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ : ਪੰਜਾਬ ਐੱਸ.ਸੀ. ਕਮਿਸ਼ਨ ਦੇ ਦਖਲ ਮਗਰੋਂ ਪੀੜਤ ਨੂੰ ਸਵਾ ਸਾਲ ਬਾਅਦ ਮਿਲਿਆ ਇਨਸਾਫ਼

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News