CBSE ਵਲੋਂ 12ਵੀਂ ਦੀ ਪ੍ਰੀਖਿਆ ਰੱਦ ਕਰਨ ਦੇ ਫੈਸਲੇ ਤੋਂ ਬਾਅਦ 'ਸਿੰਗਲਾ' ਨੇ ਸਰਕਾਰ ਅੱਗੇ ਕੀਤੀ ਇਹ ਅਪੀਲ

Tuesday, Jun 01, 2021 - 09:56 PM (IST)

CBSE ਵਲੋਂ 12ਵੀਂ ਦੀ ਪ੍ਰੀਖਿਆ ਰੱਦ ਕਰਨ ਦੇ ਫੈਸਲੇ ਤੋਂ ਬਾਅਦ 'ਸਿੰਗਲਾ' ਨੇ ਸਰਕਾਰ ਅੱਗੇ ਕੀਤੀ ਇਹ ਅਪੀਲ

ਜਲੰਧਰ (ਬਿਊਰੋ)- ਲੋਕ ਨਿਰਮਾਣ ਅਤੇ ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਕੁਮਾਰ ਸਿੰਗਲਾ ਨੇ ਅੱਜ CBSE ਵਲੋਂ 12ਵੀਂ ਦੀ ਪ੍ਰੀਖਿਆ ਰੱਦ ਕਰਨ ਦੇ ਫੈਸਲੇ ਨੂੰ ਜਿੱਥੇ ਸਹੀ ਦੱਸਿਆ ਉੱਥੇ ਹੀ ਉਨ੍ਹਾਂ ਨੇ ਕੇਂਦਰ ਅੱਗੇ ਸਟੇਟ ਐਜੂਕੇਸ਼ਨ ਮਨਿਸ਼ਟਰਾਂ ਦੀ ਇਕ ਮੀਟਿੰਗ ਬੁਲਾਉਣ ਦੀ ਮੰਗ ਵੀ ਕੀਤੀ।  

ਇਹ ਵੀ ਪੜ੍ਹੋ- CBSE 12ਵੀਂ ਦੀ ਪ੍ਰੀਖਿਆ ਰੱਦ, PM ਮੋਦੀ ਦੀ ਬੈਠਕ 'ਚ ਲਿਆ ਗਿਆ ਇਹ ਵੱਡਾ ਫੈਸਲਾ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਦੋਂ ਵੀ ਕੋਈ ਫੈਸਲਾ ਲਿਆ ਜਾਂਦਾ ਹੈ ਤਾਂ ਉਸ ਪਿੱਛੇ ਕੋਈ ਪੁਖਤਾ ਪਲਾਨ ਨਹੀਂ ਹੁੰਦਾ, ਉਹ ਭਾਵੇਂ ਜੀ. ਐੱਸ. ਟੀ. ਹੋਵੇ ਜਾਂ ਡੀ-ਮੋਨੋਟਾਈਜੇਸ਼ਨ। ਹੁਣ ਬੱਚਿਆਂ ਦੇ ਭਵਿੱਖ ਲਈ ਵੀ ਉਨ੍ਹਾਂ ਕੋਲ ਕੋਈ ਪੁਖਤਾ ਪਲਾਨ ਨਹੀਂ ਹੈ।

ਇਹ ਵੀ ਪੜ੍ਹੋ-  ਸਾਬਕਾ ਸੰਸਦ 'ਘੁਬਾਇਆ' ਨੇ ਅਕਾਲੀ ਦਲ ‘ਚ ਸ਼ਾਮਲ ਹੋਣ ਦੀ ਅਫਵਾਹ ਨੂੰ ਦੱਸਿਆ ਵਿਰੋਧੀਆਂ ਦੀ ਸਾਜ਼ਿਸ਼

ਉਨ੍ਹਾਂ ਵਲੋਂ ਇਹ ਕਹਿ ਕੇ ਫੈਸਲਾ ਲਿਆ ਗਿਆ ਕਿ ਆਉਣ ਵਾਲੇ ਦਿਨਾਂ 'ਚ ਪਲਾਨ ਕੀਤਾ ਜਾਵੇਗਾ। ਸਿੰਗਲਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਹੀ ਸਟੇਟ ਐਜੂਕੇਸ਼ਨ ਮਨਿਸ਼ਟਰਾਂ ਦੀ ਇਕ ਮੀਟਿੰਗ ਬੁਲਾਉਣ ਤਾਂ ਕਿ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਅੱਗੇ ਦਾ ਫੈਸਲਾ ਲਿਆ ਜਾ ਸਕੇ।


author

Bharat Thapa

Content Editor

Related News