ਮ੍ਰਿਤਕ ਲਖਬੀਰ ਦੀ ਸਹੁਰਿਆਂ ਦਾ ਵੱਡਾ ਬਿਆਨ, ਕਿਹਾ ‘ਨਸ਼ੇੜੀ ਸੀ ਪਰ ਬੇਅਦਬੀ ਕਰਨ ਦੇ ਬਾਰੇ ਸੋਚ ਨਹੀਂ ਸਕਦੇ’

10/16/2021 10:53:40 AM

ਝਬਾਲ (ਨਰਿੰਦਰ) - ਬੀਤੇ ਕੱਲ ਸਿੰਘੂ ਬਾਰਡਰ ਦਿਲੀ ਵਿਖੇ ਕੁਝ ਨਿਹੰਗ ਸਿੰਘਾਂ ਵਲੋਂ ਇਕ ਵਿਆਕਤੀ, ਜਿਸ ਦੀ ਪਛਾਣ ਲਖਬੀਰ ਸਿੰਘ ਟੀਟਾ ਵਾਸੀ ਚੀਮਾ ਕਲਾਂ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ, ਨੂੰ ਬੇਅਦਬੀ ਕਰਨ ਦੇ ਮਾਮਲੇ ਵਿੱਚ ਬੁਰੀ ਤਰਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਦੇ ਬਾਰੇ ਜਦੋਂ ਪੱਤਰਕਾਰ ਪਿੰਡ ਚੀਮਾ ਕਲਾ ਵਿਖੇ ਪਹੁੰਚੇ ਤਾਂ ਉਥੇ ਕੋਈ ਵੀ ਵਿਅਕਤੀ ਮ੍ਰਿਤਕ ਲਖਬੀਰ ਸਿੰਘ ਬਾਰੇ ਕੁਝ ਵੀ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀ ਸੀ। ਫਿਰ ਵੀ ਪਿੰਡ ਦੇ ਕੁਝ ਲੋਕਾਂ ਨੇ ਦੱਸਿਆਂ ਕਿ ਲਖਬੀਰ ਬੇਸ਼ਕ ਨਸ਼ੇ ਵਗੈਰਾ ਕਰਕੇ ਛੋਟੀਆਂ ਮੋਟੀਆਂ ਚੋਰੀਆਂ ਕਰ ਲੈਂਦਾਸੀ ਪਰ ਬੇਅਦਬੀ ਕਰਨ ਵਾਲੀ ਗੱਲ ਬਾਰੇ ਉਹ ਕਦੀ ਸੋਚ ਵੀ ਨਹੀਂ ਸਕਦੇ ਹਨ। 

ਪੜ੍ਹੋ ਇਹ ਵੀ ਖ਼ਬਰ - ਸਿੰਘੂ ਬਾਰਡਰ ’ਤੇ ਕਤਲ ਕੀਤੇ ਨੌਜਵਾਨ ਦੀ ਹੋਈ ਪਛਾਣ, 3 ਮਾਸੂਮ ਧੀਆਂ ਦਾ ਸੀ ਪਿਤਾ (ਵੀਡੀਓ)

ਇਸ ਘਟਨਾ ਦੇ ਸਬੰਧ ’ਚ ਮ੍ਰਿਤਕ ਲਖਬੀਰ ਸਿੰਘ ਦੇ ਸਹੁਰਾ ਬਲਦੇਵ ਸਿੰਘ ਅਤੇ ਸੱਸ ਨੇ ਦੱਸਿਆਂ ਕਿ ਮ੍ਰਿਤਕ ਲਖਬੀਰ ਸਿੰਘ ਟੀਟਾ ਮਜਦੂਰੀ ਵਗੈਰਾ ਕਰਦਾ ਸੀ ਅਤੇ ਉਹ ਨਸ਼ੇ ਕਰਨ ਦਾ ਆਦੀ ਸੀ। ਲਖਬੀਰ ਦੀਆਂ ਤਿੰਨ ਛੋਟੀਆਂ ਕੁੜੀਆਂ ਹਨ। ਲਖਬੀਰ ਸਿੰਘ ਟੀਟੇ ਦਾ ਪਿਛੋਕੜ ਕੋਈ ਵੱਡਾ ਕਰੀਮੀਨਲ ਨਹੀਂ ਹੈ ਅਤੇ ਨਾ ਹੀ ਇਸ ’ਤੇ ਸਰਾਏ ਅਮਾਨਤ ਖਾਂ ਥਾਣੇ ’ਚ ਕੋਈ ਕੇਸ ਦਰਜ ਹੈ। ਉਸ ਦੇ ਪਰਿਵਾਰ ਮੁਤਾਬਕ ਉਹ ਅਜਿਹਾ ਮਾੜਾ ਕੰਮ ਕਦੇ ਵੀ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਦਿੱਲੀ ਕਿਸ ਤਰ੍ਹਾਂ ਜਾਂ ਕਿਸ ਦੇ ਨਾਲ ਗਿਆ ਸੀ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਕਾਰ ਲੁੱਟਣ ਆਏ ਲੁਟੇਰਿਆਂ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ (ਵੀਡੀਓ)


rajwinder kaur

Content Editor

Related News