ਸਿੱਧੂ ਨੇ ਜੁਰਮਾਨੇ ਸਮੇਤ ਭਰਿਆ 8.67 ਲੱਖ ਬਿਜਲੀ ਦਾ ਬਿੱਲ
Monday, Jul 05, 2021 - 12:24 AM (IST)
ਅੰਮ੍ਰਿਤਸਰ- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪੰਜਾਬ 'ਚ ਚੱਲ ਰਹੇ ਬਿਜਲੀ ਸੰਕਟ ਨੂੰ ਲੈ ਕੇ ਲਗਾਤਾਰ ਟਵੀਟ ਕਰ ਰਹੇ ਹਨ ਤੇ ਆਪਣੀ ਹੀ ਸਰਕਾਰ ਨੂੰ ਘੇਰ ਰਹੇ ਹਨ ਉਥੇ ਹੀ ਇਨ੍ਹਾਂ ਟਵੀਟਾਂ ਨੂੰ ਲੈ ਕੇ ਉਹ ਆਪ ਘਿਰ ਗਏ ਜਦੋਂ ਪਤਾ ਲੱਗਾ ਕਿ ਉਹ ਆਪ ਬਿਜਲੀ ਵਿਭਾਗ ਦੇ ਡਿਫਾਲਟਰ ਹਨ। ਉਨ੍ਹਾਂ ਦੇ ਵੱਲੋਂ ਤਕਰੀਬਨ 8 ਲੱਖ ਦਾ ਬਿਜਲੀ ਦਾ ਬਿੱਲ ਨਹੀਂ ਭਰਿਆ ਗਿਆ ਹੈ। ਜਿਸ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਆਪਣਿਆਂ ਅਤੇ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਸੀ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਵਿੰਡੀਜ਼ ਨੂੰ 25 ਦੌੜਾਂ ਨਾਲ ਹਰਾਇਆ, 3-2 ਨਾਲ ਜਿੱਤੀ ਸੀਰੀਜ਼
ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ ਵੱਲੋਂ ਇਸ ਬਿੱਲ ਦੇ 'ਤੇ ਇਕ ਵੀਡੀਓ ਵੀ ਜਾਰੀ ਕੀਤੀ ਗਈ ਸੀ। ਜਿਸ 'ਚ ਨਵਜੋਤ ਕੌਰ ਸਿੱਧੂ ਕਹਿ ਰਹੇ ਸਨ ਕਿ ਉਨ੍ਹਾਂ ਨੇ ਪਾਵਰਕਾਮ ਦੇ 'ਚ ਅਰਜ਼ੀ ਦਿੱਤੀ ਹੋਈ ਹੈ। ਜਿਸ ਵਿੱਚੋਂ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਘਰ ਦਾ ਬਿੱਲ ਇੰਨਾ ਕਿਵੇਂ ਆ ਰਿਹਾ ਹੈ ਅਤੇ ਉਸ ਦੇ ਜਵਾਬ ਆਉਂਦੇ ਹੀ ਅਸੀਂ ਬਿੱਲ ਕਲੀਅਰ ਕਰ ਦੇਵਾਂਗੇ ਪਰ ਸ਼ਾਇਦ ਸੁਰਖੀਆਂ 'ਚ ਆਉਣ ਮਗਰੋਂ ਨਵਜੋਤ ਸਿੰਘ ਸਿੱਧੂ ਨੂੰ ਇਹ ਯਾਦ ਆ ਗਿਆ ਕਿ ਹੁਣ ਉਨ੍ਹਾਂ ਨੂੰ ਬਿੱਲ ਭਰ ਦੇਣਾ ਚਾਹੀਦਾ ਹੈ। ਇਸੇ ਲਈ ਦੇਰ ਨਾ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਬਿਜਲੀ ਵਿਭਾਗ 'ਚ ਆਪਣਾ ਬਕਾਇਆ ਖੜਿਆ 8 ਲੱਖ 67 ਹਜ਼ਾਰ ਰੁਪਏ ਦਾ ਬਿੱਲ ਚੁਕਾ ਦਿੱਤਾ ਹੈ। ਇਹ ਬਿੱਲ ਸਿੱਧੂ ਵੱਲੋਂ ਜੁਰਮਾਨੇ ਸਣੇ ਭਰਿਆ ਗਿਆ ਹੈ। ਚਰਚਾਂ 'ਚ ਆਉਣ ਮਗਰੋਂ ਸ਼ਨੀਵਾਰ ਨੂੰ ਬਿਜਲੀ ਬਿੱਲ ਦਾ ਭੁਗਤਾਨ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕਰ ਦਿੱਤਾ ਗਿਆ।
ਇਹ ਖ਼ਬਰ ਪੜ੍ਹੋ- ਭਾਜਪਾ ਨੇਤਾਵਾਂ ’ਤੇ ਹੋ ਰਹੇ ਜਾਨਲੇਵਾ ਹਮਲਿਆਂ ਨੂੰ ਲੈ ਕੇ ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਤੋਂ ਮੰਗਿਆ ਸਮਾਂ
ਦੋ ਮਹੀਨੇ ਬਾਅਦ ਕੁਨੈਕਸ਼ਨ ਕੱਟ ਦਿੰਦਾ ਹੈ ਵਿਭਾਗ
ਦੱਸ ਦਈਏ ਕਿ ਅਗਰ ਬਿਜਲੀ ਦਾ ਬਿੱਲ ਨਹੀਂ ਭਰਿਆ ਜਾਂਦਾ ਤਾਂ ਬਿਜਲੀ ਵਿਭਾਗ ਦੇ ਵੱਲੋਂ ਦੋ ਮਹੀਨੇ ਬਾਅਦ ਪਰ ਘਰ ਦੀ ਬਿਜਲੀ ਕੱਟ ਦਿੱਤੀ ਜਾਂਦੀ ਹੈ ਪਰ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਚ ਅਜਿਹਾ ਨਹੀਂ ਹੋਇਆ, ਉਹ ਚੁੱਪ ਬੈਠਾ ਰਿਹਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।