2019 ’ਚ ਆਪਣੀ ਜ਼ਮਾਨਤ ਤਕ ਨਹੀਂ ਬਚਾਅ ਸਕੇ ਸਨ ਸਿਮਰਨਜੀਤ ਸਿੰਘ ਮਾਨ
Monday, Jun 27, 2022 - 04:20 PM (IST)
ਸੰਗਰੂਰ (ਵਿਵੇਕ ਸਿੰਧਵਾਨੀ) : ਆਮ ਆਦਮੀ ਪਾਰਟੀ ਦੇ ਕਿਲੇ ’ਚ ਪਾੜ ਲਗਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ 2019 ਵਿਚ ਲੋਕ ਸਭਾ ਚੋਣ ਦੌਰਾਨ ਸੰਗਰੂਰ ਸੀਟ ਤੇ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ ਸਨ ਅਤੇ ਉਸ ਸਮੇਂ ਮਾਨ ਸਿਰਫ਼ 48365 ਵੋਟਾਂ ’ਤੇ ਹੀ ਸਿਮਟ ਗਏ ਸਨ | ਉਸ ਸਮੇਂ ਮਾਨ ਨੂੰ ਕੁਲ ਪਈਆਂ ਵੋਟਾਂ ਦਾ ਸਿਰਫ਼ 4.37 ਫੀਸਦੀ ਵੋਟਾਂ ਹੀ ਪ੍ਰਾਪਤ ਹੋਈਆਂ ਸੀ ਅਤੇ ਉਸ ਸਮੇਂ ਚੌਥੇ ਨੰਬਰ ’ਤੇ ਰਹੇ ਹਨ | 2019 ਵਿਚ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ 4,13,561 ਵੋਟਾਂ ਪ੍ਰਾਪਤ ਕਰ ਕੇ ਪਹਿਲੇ ਨੰਬਰ ’ਤੇ ਕਾਂਗਰਸ ਪਾਰਟੀ ਦੇ ਕੇਵਲ ਸਿੰਘ ਢਿਲੋਂ 3,03,350 ਵੋਟਾਂ ਪ੍ਰਾਪਤ ਕਰ ਕੇ ਦੂਸਰੇ ਨੰਬਰ ਤੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ 2,63,498 ਵੋਟ ਲੈ ਕੇ ਤੀਸਰੇ ਨੰਬਰ ’ਤੇ ਰਹੇ ਸਨ |
ਇਹ ਵੀ ਪੜ੍ਹੋ : ਸੰਗਰੂਰ ਲੋਕ ਸਭਾ ਸੀਟ 'ਤੇ ਸਿਮਰਨਜੀਤ ਸਿੰਘ ਮਾਨ ਦਾ ਕਬਜ਼ਾ, ਅੰਕੜਿਆਂ 'ਚ ਜਾਣੋ 2014 ਤੋਂ ਹੁਣ ਤੱਕ ਦੇ ਨਤੀਜੇ
ਮਾਨ 1999 ਵਿਚ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਬਣਨ ਮਗਰੋਂ 20 ਸਾਲ ਬਾਅਦ 2019 ’ਚ ਲੋਕ ਸਭਾ ਚੋਣ ਵਿਚ ਹਲਕਾ ਸੰਗਰੂਰ ਤੋਂ ਚੋਣ ਮੈਦਾਨ ’ਚ ਕੁੱਦੇ ਸਨ | ਉਸ ਸਮੇਂ ਉਨ੍ਹਾਂ ਨੇ ਚੋਣ ਮੈਦਾਨ ਵਿਚ ਉਤਰ ਕੇ ਆਖਰੀ ਸਾਹ ਗਿਣ ਰਹੀ ਆਪਣੀ ਪਾਰਟੀ ਵਿਚ ਜਾਨ ਫੂਕਣ ਦਾ ਯਤਨ ਕੀਤਾ ਸੀ| ਸ਼੍ਰੀ ਮਾਨ 2019 ਵਿਚ ਆਪਣੇ ਯਤਨ ਵਿਚ ਸਫਲ ਨਹੀਂ ਹੋ ਸਕੇ ਸਨ ਪਰ 2022 ਵਿਚ ਫਿਰ ਤੋਂ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਬਣ ਕੇ ਉਨ੍ਹਾਂ ਦਿਖਾ ਦਿੱਤਾ ਕਿ ਰਾਜਨੀਤੀ ਵਿਚ ਕਦੇ ਵੀ ਕੁਝ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ : ਸਿਮਰਨਜੀਤ ਮਾਨ 22 ਸਾਲਾਂ ਬਾਅਦ ਚੜ੍ਹਨਗੇ ਲੋਕ ਸਭਾ ਦੀਆਂ ਪੌੜੀਆਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।