ਸਿਮਰਨਜੀਤ ਦੀ ਅੰਤਿਮ ਵਿਦਾਈ ਦੀਆਂ ਤਸਵੀਰਾਂ ਦੇਖ ਹੰਝੂ ਨਹੀਂ ਰੋਕ ਸਕੋਗੇ, ਭੁੱਬਾਂ ਮਾਰਦਾ ਪਰਿਵਾਰ ਹੋਇਆ ਹਾਲੋਂ-ਬੇਹਾਲ

Tuesday, Aug 08, 2017 - 02:16 PM (IST)

ਸਿਮਰਨਜੀਤ ਦੀ ਅੰਤਿਮ ਵਿਦਾਈ ਦੀਆਂ ਤਸਵੀਰਾਂ ਦੇਖ ਹੰਝੂ ਨਹੀਂ ਰੋਕ ਸਕੋਗੇ, ਭੁੱਬਾਂ ਮਾਰਦਾ ਪਰਿਵਾਰ ਹੋਇਆ ਹਾਲੋਂ-ਬੇਹਾਲ

ਮੋਹਾਲੀ : ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਜੁਲਾਈ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਸਿਮਰਨਜੀਤ ਸਿੰਘ ਭੰਗੂ ਦੀ ਰੱਖੜੀ ਵਾਲੇ ਦਿਨ ਮੋਹਾਲੀ ਲਾਸ਼ ਪੁੱਜ ਗਈ ਸੀ, ਜਿਸ ਤੋਂ ਬਾਅਦ ਮੰਗਲਵਾਰ ਸਵੇਰੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ। ਸਿਮਰਨਜੀਤ ਨੂੰ ਆਖਰੀ ਵਿਦਾਈ ਦਿੰਦੀਆਂ ਪਰਿਵਾਰ ਦੇ ਵਿਰਲਾਪ ਨੇ ਆਸਮਾਨ ਗੂੰਜਣ ਲਾ ਦਿੱਤਾ ਅਤੇ ਸਾਰਾ ਪਰਿਵਾਰ ਰੋ-ਰੋ ਕੇ ਹਾਲੋਂ-ਬੇਹਾਲ ਹੋ ਗਿਆ। ਹਰ ਕਿਸੇ ਸ਼ਖਸ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ। ਸਿਮਰਨਜੀਤ ਦੇ ਅੰਤਿਮ ਸੰਸਕਾਰ ਸਮੇਂ ਸ਼ਹਿਰ ਦੇ ਮੰਨੇ-ਪ੍ਰਮੰਨ ਲੋਕ ਪੁੱਜੇ ਹੋਏ ਸਨ। ਭੰਗੂ ਪਰਿਵਾਰ ਪਿਛਲੇ ਕਾਫੀ ਸਮੇਂ ਤੋਂ ਮੋਹਾਲੀ ਦੇ ਸੈਕਟਰ-70 'ਚ ਰਹਿ ਰਿਹਾ ਹੈ। ਪਰਿਵਾਰ 'ਚ 2 ਲੜਕੀਆਂ ਅਤੇ ਇਕੱਲਾ ਬੇਟਾ ਸਿਮਰਨਜੀਤ ਸੀ, ਜੋ ਪੜ੍ਹਨ ਲਈ ਅਮਰੀਕਾ ਦੇ ਕੈਲੀਫੋਰਨੀਆ 'ਚ ਗਿਆ ਹੋਇਆ ਸੀ ਪਰ ਉੱਥੇ ਉਸ ਦਾ ਕਤਲ ਕਰ ਦਿੱਤਾ ਗਿਆ। ਪਰਿਵਾਰ ਦੀ ਇਕ ਬੇਟੀ ਨਿਊਜ਼ੀਲੈਂਡ 'ਚ ਹੈ ਅਤੇ ਦੂਜੀ ਅਮਰੀਕਾ 'ਚ, ਜਦੋਂ ਕਿ ਤੀਜੀ ਬੇਟੀ ਖਰੜ 'ਚ ਰਹਿੰਦੀ ਹੈ।


Related News