ਬੈਂਸ ਤੋਂ ਸੁਣੋ ਆਖਿਰ ਕਿਉਂ ਬਜ਼ੁਰਗ ਨੇ ਭਗਵੰਤ ਮਾਨ ਨੂੰ ਦਿੱਤੀ ਘਿਓ ਦੀ ਬੋਤਲ (ਵੀਡੀਓ)
Monday, Jan 14, 2019 - 06:48 PM (IST)
ਲੁਧਿਆਣਾ : ਬੀਤੇ ਦਿਨੀਂ ਸੰਗਰੂਰ ਦੇ ਪਿੰਡ ਰੇਤਗੜ੍ਹ ਵਿਖੇ ਨੁੱਕੜ ਸਭਾ ਦੌਰਾਨ ਇਕ ਬਜ਼ੁਰਗ ਵਲੋਂ ਭਗਵੰਤ ਮਾਨ ਨੂੰ ਦਿੱਤੀ ਗਈ ਘਿਓ ਵਾਲੀ ਬੋਤਲ 'ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਚੁਟਕੀ ਲਈ ਹੈ। ਬੈਂਸ ਨੇ ਕਿਹਾ ਕਿ ਦਰਅਸਲ ਇਸ ਘਿਓ ਦੀ ਬੋਤਲ ਰਾਹੀਂ ਬਜ਼ੁਰਗ ਵਲੋਂ ਭਗਵੰਤ ਮਾਨ ਨੂੰ ਸ਼ਰਾਬ ਛੱਡ ਕੇ ਘਿਓ ਖਾਣ ਦੀ ਹਿਦਾਇਤ ਕੀਤੀ ਗਈ ਹੈ। ਬਜ਼ੁਰਗ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਪੰਜਾਬ ਦੇ ਗੱਭਰੂ ਸ਼ਰਾਬ ਦੇ ਨਹੀਂ ਸਗੋਂ ਘਿਓ ਬਾਦਾਮ ਖਾਣ ਦੇ ਆਦੀ ਹਨ।
ਬੈਂਸ ਨੇ ਕਿਹਾ ਕਿ ਭਗਵੰਤ ਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਵੀ ਸ਼ਰਾਬ ਪੀ ਕੇ ਸਟੇਜ 'ਤੇ ਚਲਾ ਗਿਆ ਸੀ, ਜਿਸ ਦਾ ਲੋਕਾਂ ਵਲੋਂ ਕਾਫੀ ਵਿਰੋਧ ਕੀਤਾ ਗਿਆ ਸੀ। ਇਸ ਲਈ ਮਾਨ ਨੂੰ ਇਸ ਬਜ਼ੁਰਗ ਤੋਂ ਸਿੱਖਿਆ ਲੈ ਕੇ ਸ਼ਾਰਾਬ ਪੀਣ ਦੀ ਆਦਤ ਤਿਆਗ ਦੇਣੀ ਚਾਹੀਦੀ ਹੈ।