ਵਿਧਾਇਕ ਬੈਂਸ ਵੱਲੋਂ ਅਗੇਤੀ ਜ਼ਮਾਨਤ ਪਟੀਸ਼ਨ ਦਾਇਰ, ਅਗਲੀ ਸੁਣਵਾਈ 8 ਅਪ੍ਰੈਲ ਨੂੰ

04/07/2022 3:29:53 PM

ਲੁਧਿਆਣਾ (ਮਹਿਰਾ) : ਜਬਰ-ਜ਼ਿਨਾਹ ਦੇ ਦੋਸ਼ਾਂ ਦਾ ਸਾਹਮਣਾ ਕਰਨ ਰਹੇ ਆਤਮਨਗਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੱਲੋਂ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਅਦਾਲਤ ’ਚ ਅਗੇਤੀ ਜ਼ਮਾਨਤ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ। ਵਧੀਕ ਸੈਸ਼ਨ ਜੱਜ ਰਸ਼ਮੀ ਸ਼ਰਮਾ ਦੀ ਅਦਾਲਤ ਨੇ ਜਾਂਚ ’ਤੇ ਸੁਣਵਾਈ ਕਰਦੇ ਹੋਏ ਇਸ ਨੂੰ 8 ਅਪ੍ਰੈਲ ਲਈ ਟਾਲ ਦਿੱਤਾ ਸੀ। ਇਲਾਕਾ ਮੈਜਿਸਟ੍ਰੇਟ ਹਰਸਿਮਰਨਜੀਤ ਕੌਰ ਦੀ ਅਦਾਲਤ ਵੱਲੋਂ ਸ਼ੁਰੂ ਕੀਤੀ ਗਈ ਭਗੌੜੇ ਦੀ ਕਾਰਵਾਈ ਤਹਿਤ ਪੁਲਸ ਮੁਲਾਜ਼ਮ ਦੇ ਬਿਆਨ ਅਦਾਲਤ ’ਚ ਕਲਮਬੱਧ ਹੋ ਚੁੱਕੇ ਹਨ।

ਅਦਾਲਤ ਨੇ ਬੈਂਸ ਨੂੰ ਭਗੌੜਾ ਕਰਾਰ ਦੇਣ ਲਈ ਨਿਯਮਾਂ ਦੇ ਤਹਿਤ 10 ਜਨਵਰੀ ਨੂੰ ਪਰੋਕਲੇਮੇਸ਼ਨ ਜਾਰੀ ਕੀਤੀ ਸੀ ਅਤੇ ਪੁਲਸ ਨੂੰ ਇਸ ’ਤੇ ਅਮਲ ਕਰਨ ਲਈ ਕਿਹਾ ਸੀ, ਜਿਸ ਕਾਰਨ ਪੁਲਸ ਨੇ ਅਦਾਲਤ ਵਿਚ ਇਸ ’ਤੇ ਤਾਮੀਲ ਕੀਤੇ ਜਾਣ ਦਾ ਬਿਆਨ ਦਰਜ ਕਰਵਾਇਆ ਸੀ। ਵਿਧਾਇਕ ਬੈਂਸ ਨੇ ਹੇਠਲੀ ਅਦਾਲਤ ਦੇ ਕੱਸਦੇ ਜਾ ਰਹੇ ਸ਼ਿਕੰਜੇ ਤੋਂ ਬਣ ਲਈ ਹੁਣ ਸੈਸ਼ਨ ਕੋਰਟ ਦਾ ਸਹਾਰਾ ਲਿਆ ਹੈ। ਉਨ੍ਹਾਂ ਨੇ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਅਦਾਲਤ ਵਿਚ ਅਗੇਤੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ।


Babita

Content Editor

Related News