ਹੈਦਰਾਬਾਦ ਐਨਕਾਊਂਟਰ 'ਤੇ ਜਾਣੋ ਕੀ ਬੋਲੇ ਸਿਮਰਜੀਤ ਬੈਂਸ

Friday, Dec 06, 2019 - 06:17 PM (IST)

ਹੈਦਰਾਬਾਦ ਐਨਕਾਊਂਟਰ 'ਤੇ ਜਾਣੋ ਕੀ ਬੋਲੇ ਸਿਮਰਜੀਤ ਬੈਂਸ

ਲੁਧਿਆਣਾ (ਨਰਿੰਦਰ) - ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਮੁੜ ਤੋਂ ਪਾਣੀਆਂ ਦਾ ਮੁੱਦਾ ਚੁੱਕਿਆ ਹੈ। ਇਸ ਮੁੱਦੇ ਦੇ ਸਬੰਧ 'ਚ ਪ੍ਰੈੱਸ ਕਾਨਫਰੰਸ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਲੋਂ ਰਾਜਸਥਾਨ ਨੂੰ ਜੋ ਪਾਣੀ ਮੁਫ਼ਤ ਦਿੱਤਾ ਜਾ ਰਿਹਾ ਹੈ, ਸਰਕਾਰ ਉਸ ਦਾ ਪੈਸਾ ਵਸੂਲ ਕਰੇ। ਇਸ ਮੁੱਦੇ ਦੇ ਸਬੰਧ 'ਚ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਚੁੱਕੇ ਹਨ ਅਤੇ ਉਹ ਇਸ ਤੋਂ ਸਹਿਮਤ ਵੀ ਸਨ। ਇਸ ਮੌਕੇ ਬੈਂਸ ਨੇ ਭਾਜਪਾ ਅਤੇ ਕਾਂਗਰਸ 'ਤੇ ਜੰਮ ਕੇ ਵਰਦੇ ਹੋਏ ਪੰਜਾਬ ਦੇ ਵਿੱਤੀ ਹਾਲਾਤਾਂ ਨੂੰ ਲੈ ਕੇ ਟਿੱਪਣੀ ਵੀ ਕੀਤੀ ਹੈ।

ਹੈਦਰਾਬਾਦ ਗੈਂਗਰੇਪ ਮੁਲਜ਼ਮਾਂ ਦੇ ਹੋਏ ਐਨਕਾਊਂਟਰ 'ਤੇ ਸਿਮਰਜੀਤ ਬੈਂਸ ਨੇ ਕਿਹਾ ਕਿ ਜੇਕਰ ਇਹ ਫਰਜ਼ੀ ਐਨਕਾਊਂਟਰ ਹੈ ਤਾਂ ਬਹੁਤ ਮਾੜੀ ਗੱਲ ਹੈ, ਕਿਉਂਕਿ ਇਸ 'ਚ ਮਨੁੱਖੀ ਅਧਿਕਾਰਾਂ ਨੂੰ ਛਿੱਕੇ ਟੰਗ ਕੇ ਉਸ ਦਾ ਘਾਣ ਕੀਤਾ ਗਿਆ। ਮਨਮੋਹਨ ਸਿੰਘ ਵਲੋਂ ਨਰਸਿਮਾ ਰਾਓ 'ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਵੀ ਉਨ੍ਹਾਂ ਸਵਾਲ ਖੜ੍ਹੇ ਕਰਦੇ ਕਿਹਾ ਕਿ ਗਾਂਧੀ ਪਰਿਵਾਰ ਨੂੰ ਮਨਮੋਹਨ ਸਿੰਘ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਉਸ ਦਾ ਅਕਸ ਸਾਫ ਕਰਨ ਲਈ ਇਹ ਬਿਆਨ ਜਾਰੀ ਕੀਤਾ ਹੈ।


author

rajwinder kaur

Content Editor

Related News