22 ਨੂੰ ਹਮਖਿਆਲੀ ਧਿਰਾਂ ਕਰਨਗੀਆਂ ਬੈਠਕ, ਹੋ ਸਕਦੈ ਵੱਡਾ ਐਲਾਨ

Monday, Jan 21, 2019 - 07:07 PM (IST)

22 ਨੂੰ ਹਮਖਿਆਲੀ ਧਿਰਾਂ ਕਰਨਗੀਆਂ ਬੈਠਕ, ਹੋ ਸਕਦੈ ਵੱਡਾ ਐਲਾਨ

ਲੁਧਿਆਣਾ : ਪੰਜਾਬ ਦੀਆਂ ਹਮਖਿਆਲੀ ਧਿਰਾਂ ਵਲੋਂ 22 ਜਨਵਰੀ ਨੂੰ ਸਰਕਟ ਹਾਊਸ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿਚ ਹਮਖਿਆਲੀ ਧਿਰਾਂ ਵਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਗੱਲ ਦੀ ਜਾਣਕਾਰੀ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਦਿੱਤੀ। ਬੈਂਸ ਨੇ ਕਿਹਾ ਕਿ ਸਾਰੀਆਂ ਧਿਰਾਂ ਪੰਜਾਬ ਡੈਮੋਕ੍ਰੇਟਿਕ ਫਰੰਟ ਦੇ ਬੈਨਰ ਹੇਠਾਂ ਇਕੱਠੀਆਂ ਹੋ ਰਹੀਆਂ ਹਨ। ਇਸ ਮੀਟਿੰਗ ਵਿਚ ਸੁਖਪਾਲ ਖਹਿਰਾ, ਟਕਸਾਲੀ ਲੀਡਰ, ਡਾ. ਧਰਮਵੀਰ ਗਾਂਧੀ ਅਤੇ ਬਹੁਜਨ ਸਮਾਜ ਪਾਰਟੀ ਦੇ ਲੀਡਰ ਸ਼ਾਮਲ ਹੋਣਗੇ। 
ਬੈਂਸ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ ਅਤੇ ਮੀਟਿੰਗ ਉਪਰੰਤ ਉਮੀਦਵਾਰਾਂ ਅਤੇ ਰੈਲੀਆਂ ਸੰਬੰਧੀ ਐਲਾਨ ਕੀਤਾ ਜਾਵੇਗਾ। ਹੋ ਸਕਦਾ ਹੈ ਕਿ ਮੀਟਿੰਗ ਵਿਚ ਪੰਜਾਬ ਡੈਮੋਕ੍ਰੇਟਿੰਗ ਦੀ ਅਗਵਾਈ ਲਈ ਮੁੱਖ ਚਿਹਰੇ ਦਾ ਐਲਾਨ ਵੀ ਕਰ ਦਿੱਤਾ ਜਾਵੇ।


author

Gurminder Singh

Content Editor

Related News