ਸਿਮਰਜੀਤ ਬੈਂਸ ਦੇ ਨਿਸ਼ਾਨੇ ''ਤੇ ਕੈਪਟਨ ਤੇ ਅਕਾਲੀ

Wednesday, Jun 05, 2019 - 04:03 PM (IST)

ਸਿਮਰਜੀਤ ਬੈਂਸ ਦੇ ਨਿਸ਼ਾਨੇ ''ਤੇ ਕੈਪਟਨ ਤੇ ਅਕਾਲੀ

ਲੁਧਿਆਣਾ (ਨਰਿੰਦਰ) : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹਰਸਿਮਰਤ ਬਾਦਲ ਖਿਲਾਫ ਦਿੱਤੇ ਬਿਆਨ 'ਤੇ ਬੋਲਦਿਆਂ ਕਿਹਾ ਹੈ ਕਿ ਕੈਪਟਨ ਅਤੇ ਬਾਦਲ ਪਰਿਵਾਰ ਦੋਵੇਂ ਆਪਸ 'ਚ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਐੱਸ. ਟੀ. ਐੱਫ., ਦੀ ਰਿਪੋਰਟ ਮੁਤਾਬਕ ਕੈਪਟਨ ਵਲੋਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਵੱਡੇ ਮਗਰਮੱਛ ਨਹੀਂ ਫੜ੍ਹੇ ਜਾਂਦੇ, ਉਦੋਂ ਤੱਕ ਨਸ਼ਿਆਂ 'ਤੇ ਰੋਕ ਨਹੀਂ ਲੱਗ ਸਕਦੀ। ਬੈਂਸ ਨੇ ਕਿਹਾ ਕਿ ਅਕਾਲੀ ਦਲ ਕਦੋਂ ਤੱਕ ਬਚਦਾ ਰਹੇਗਾ। ਅਕਾਲੀ ਦਲ ਤੋਂ ਵੱਖ ਹੋ ਕੇ ਭਾਜਪਾ ਦੀ ਚੋਣ ਲੜਨ ਦੀ ਇੱਛਾ 'ਤੇ ਬੈਂਸ ਨੇ ਕਿਹਾ ਕਿ ਇਹ ਬਾਂਸੁਰੀ 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਵੀ ਭਾਜਪਾ ਨੇ ਵਜਾਈ ਸੀ ਪਰ ਉਨ੍ਹਾਂ ਦੀ ਟੈਂ-ਟੈਂ ਫਿਸ ਹੋ ਗਈ ਸੀ। ਉਨ੍ਹਾਂ ਕਿਹਾ ਕਿ ਇਹ ਭਾਜਪਾ ਦੀ ਫੋਕੀ ਬਿਆਨਬਾਜ਼ੀ ਹੈ।


author

Babita

Content Editor

Related News