ਪਾਕਿ ਨੂੰ 56 ਇੰਚ ਦਾ ਸੀਨਾ ਦਿਖਾਉਣ ਦਾ ਵੇਲਾ ਆ ਗਿਐ : ਬੈਂਸ

Wednesday, Feb 20, 2019 - 10:43 AM (IST)

ਪਾਕਿ ਨੂੰ 56 ਇੰਚ ਦਾ ਸੀਨਾ ਦਿਖਾਉਣ ਦਾ ਵੇਲਾ ਆ ਗਿਐ : ਬੈਂਸ

ਲੁਧਿਆਣਾ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਪੁਲਵਾਮਾ ਹਮਲੇ ਦੇ ਮੰਗੇ ਸਬੂਤਾਂ 'ਤੇ ਪਲਟਵਾਰ ਕਰਦਿਆਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਹੁਣ ਪਾਕਿਸਤਾਨ ਨੂੰ 56 ਇੰਚ ਦਾ ਸੀਨਾ ਦਿਖਾਉਣ ਦਾ ਵੇਲਾ ਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ਪਾਕਿ ਦੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਬੈਂਸ ਨੇ ਕਿਹਾ ਕਿ ਪਾਕਿਸਤਾਨ ਯਾਦ ਕਰ ਲਵੇ ਕਿ ਅੱਜ ਤੋਂ ਪਹਿਲਾਂ ਹੋਈਆਂ ਲੜਾਈਆਂ 'ਚ ਉਸ ਦਾ ਕੀ ਹਸ਼ਰ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਪਾਕਿਸਤਾਨ ਨੂੰ ਉਸ ਦੀ ਔਕਾਤ ਦਿਖਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਾਂ ਨੇ ਇਮਰਾਨ ਖਾਨ ਦਾ ਚੈਲੇਂਜ ਕਬੂਲ ਕਰ ਲਿਆ ਹੈ। ਨਵਜੋਤ ਸਿੱਧੂ ਤੇ ਇਮਰਾਨ ਖਾਨ ਦੀ ਦੋਸਤੀ 'ਤੇ ਬੋਲਦਿਆਂ ਸਿਮਰਜੀਤ ਬੈਂਸ ਨੇ ਕਿਹਾ ਕਿ ਸਿੱਧੂ ਦੀ ਸੱਚੀ ਦੋਸਤੀ ਸਭ ਤੋਂ ਪਹਿਲਾਂ ਦੇਸ਼ ਨਾਲ ਹੈ।


author

Babita

Content Editor

Related News