ਸਿੱਖ ਗੁਰੂਆਂ ਦੀ ਸੇਵਾ ਕਰਨ ਵਾਲੀ ''ਸਿਕਲੀਗਰ ਬਿਰਾਦਰੀ'' ਦੀ ਹੋਂਦ ਖਤਰੇ ''ਚ

02/12/2020 4:37:14 PM

ਲੁਧਿਆਣਾ (ਨਰਿੰਦਰ) : ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਉਨ੍ਹਾਂ ਲਈ ਹਥਿਆਰ ਬਣਾਉਣ ਵਾਲੀ 'ਸਿਕਲੀਗਰ ਬਿਰਾਦਰੀ' ਦੀ ਹੋਂਦ ਅੱਜ ਖਤਰੇ 'ਚ ਹੈ ਅਤੇ ਹੋਂਦ ਬਚਾਉਣ ਖਾਤਰ ਇਸ ਬਿਰਾਦਰੀ ਨੂੰ ਬਹੁਤ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਬੀਤੇ ਲੰਬੇ ਸਮੇਂ ਤੋਂ ਸਿੱਖੀ ਸਰੂਪ 'ਚ ਰਹਿਣ ਦੇ ਬਾਵਜੂਦ ਵੀ ਇਸ ਬਿਰਾਦਰੀ ਨੂੰ ਕੋਈ ਪੱਕਾ ਟਿਕਾਣਾ ਨਹੀਂ ਮਿਲਿਆ ਅਤੇ ਇਸ ਬਿਰਾਦਰੀ ਦੇ ਲੋਕ ਜ਼ਿਆਦਾਤਰ ਕੈਂਚੀਆਂ, ਚਾਕੂਆਂ ਨੂੰ ਧਾਰਾਂ ਲਾਉਣ, ਤਸਲਿਆਂ ਦੇ ਥੱਲੇ ਲਾਉਣ ਅਤੇ ਚਾਬੀਆਂ-ਤਾਲੇ ਬਣਾਉਣ ਦਾ ਕੰਮ ਕਰਦੇ ਹਨ।

PunjabKesari

ਬਿਰਾਦਰੀ ਦੇ ਲੋਕਾਂ ਕੋਲ ਨਾ ਤਾਂ ਆਪਣਾ ਘਰ ਹੈ ਅਤੇ ਨਾ ਹੀ ਆਪਣਾ ਕੋਈ ਪੱਕਾ ਪਤਾ। ਸਰਕਾਰ ਵਲੋਂ ਵੀ ਇਨ੍ਹਾਂ ਦੇ ਵਿਕਾਸ ਲਈ ਕੋਈ ਯਤਨ ਨਹੀਂ ਕੀਤੇ ਜਾ ਰਹੇ। ਸਿਕਲੀਗਰ ਲੋਕਾਂ ਦਾ ਕਹਿਣਾ ਹੈ ਕਿ ਨਾ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਈ ਦਾ ਹੱਕ ਮਿਲਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਰਹਿਣ ਲਈ ਕੋਈ ਪੱਕੀ ਛੱਤ ਮਿਲਦੀ ਹੈ।

PunjabKesari

ਬਿਰਾਦਰੀ ਦੇ ਆਗੂਆਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਲੜਾਈ ਪ੍ਰਸ਼ਾਸਨ ਤੇ ਸਰਕਾਰਾਂ ਨਾਲ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਅਤੇ ਐੱਸ. ਜੀ. ਪੀ. ਸੀ. ਵਲੋਂ ਵੀ ਇਸ ਸਾਲ ਦੇ ਬਜਟ 'ਚ ਉਨ੍ਹਾਂ ਲਈ 12 ਕਰੋੜ ਤੋਂ ਵੱਧ ਦਾ ਬਜਟ ਰੱਖਿਆ ਗਿਆ ਪਰ ਜ਼ਮੀਨੀ ਪੱਧਰ 'ਤੇ ਉਨ੍ਹਾਂ ਦਾ ਵਿਕਾਸ ਨਾ ਮਾਤਰ ਹੀ ਹੈ।


Babita

Content Editor

Related News