ਕਰੰਟ ਲੱਗਣ ਕਾਰਨ ਸਿੱਖ ਨੌਜਵਾਨ ਦੀ ਮੌਤ, ਪਿੰਡ ''ਚ ਸੋਗ ਦੀ ਲਹਿਰ

07/20/2016 2:53:31 PM

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ) : ਇੱਥੋਂ ਦੇ ਪਿੰਡ ਕੁੱਸਾ ਦੇ ਰਹਿਣ ਵਾਲੇ ਇਕ ਅੰਮ੍ਰਿਤਧਾਰੀ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਸੁਖਚੈਨ ਸਿੰਘ ਲਾਡੀ ਬੁੱਧਵਾਰ ਨੂੰ ਆਪਣੇ ਖੇਤ ''ਚ ਕੰਮ ਕਰ ਰਿਹਾ ਸੀ ਕਿ ਅਚਾਨਕ ਉੱਥੋਂ ਲੰਘ ਰਹੀਆਂ ਤਾਰਾਂ ''ਚੋਂ ਉਸ ਨੂੰ ਕਰੰਟ ਦਾ ਝਟਕਾ ਲੱਗਿਆ।
ਇਸ ਤੋਂ ਬਾਅਦ ਤੁਰੰਤ ਉਸ ਨੂੰ ਇਲਾਜ ਲਈ ਦੀਪ ਹਸਪਤਾਲ ਨਿਹਾਲ ਸਿੰਘ ਵਾਲਾ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਅਕਾਲੀ ਦਲ (ਅ) ਦੇ ਜ਼ਿਲਾ ਪ੍ਰਧਾਨ ਹਰਪਾਲ ਸਿੰਘ ਕੁੱਸਾ ਅਤੇ ਸਰਪੰਚ ਬਲਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਧਾਰਮਿਕ ਵਿਰਤੀ ਵਾਲਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਸੀ। ਇਸ ਤੋਂ ਇਲਾਵਾ ਉਹ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਕਮੇਟੀ ਦਾ ਸਰਗਰਮ ਆਗੂ ਵੀ ਸੀ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀ ਮੌਤ ਤੋਂ ਬਾਅਦ ਪੂਰੇ ਪਿੰਡ ''ਚ ਸੋਗ ਦੀ ਲਹਿਰ ਦੌੜ ਗਈ।  
 

Babita Marhas

News Editor

Related News