ਅਜੀਤ ਨਗਰ ਚੌਂਕ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਦਰਜਨ ਤੋਂ ਵੱਧ ਨੌਜਵਾਨਾਂ ਨੇ ਸਿੱਖ ਨੌਜਵਾਨ ਨੂੰ ਸ਼ਰੇਆਮ ਕੁੱਟਿਆ

Friday, Sep 23, 2022 - 11:06 AM (IST)

ਅਜੀਤ ਨਗਰ ਚੌਂਕ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਦਰਜਨ ਤੋਂ ਵੱਧ ਨੌਜਵਾਨਾਂ ਨੇ ਸਿੱਖ ਨੌਜਵਾਨ ਨੂੰ ਸ਼ਰੇਆਮ ਕੁੱਟਿਆ

ਅੰਮ੍ਰਿਤਸਰ (ਜ.ਬ) - ਅੰਮ੍ਰਿਤਸਰ ਤੋਂ ਸੁਲਤਾਨਵਿੰਡ ਰੋਡ ਸਥਿਤ ਅਜੀਤ ਨਗਰ ਚੌਂਕ ਵਿਚ ਬੀਤੇ ਦਿਨ ਗੁੰਡਾਗਰਦੀ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਦਰਜਨ ਤੋਂ ਵੱਧ ਨੌਜਵਾਨਾਂ ਨੇ ਚੌਂਕ ਦੇ ਵਿਚਕਾਰ ਇਕ ਸਿੱਖ ਨੌਜਵਾਨ ਦੀ ਸ਼ਰੇਆਮ ਕੁੱਟਮਾਰ ਕੀਤੀ ਅਤੇ ਹਮਲੇ ਦੌਰਾਨ ਉਸ ਦੇ ਕੇਸ ਵੀ ਖੁੱਲ੍ਹ ਗਏ। ਕੁੱਟਮਾਰ ਦੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਈ ਹੈ। ਉਧਰ, ਥਾਣਾ ਸੁਲਤਾਨਵਿੰਡ ਦੀ ਪੁਲਸ ਨੇ ਤੁਰੰਤ ਹਰਕਤ ਵਿੱਚ ਆ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

ਪੜ੍ਹੋ ਇਹ ਵੀ ਖ਼ਬਰ : ਗੁਰਦਾਸਪੁਰ ਦੇ ਫ਼ੌਜੀ ਜਵਾਨ ਦੀ ਮੌਤ, ਮ੍ਰਿਤਕ ਦੇਹ ਲਿਫ਼ਾਫ਼ੇ 'ਚ ਲਪੇਟ ਪਿੰਡ ਦੇ ਬਾਹਰ ਛੱਡ ਗਏ ਫ਼ੌਜੀ (ਵੀਡੀਓ)

ਮੁੱਢਲੀ ਜਾਂਚ ਵਿਚ ਪੁਲਸ ਇਸ ਕੁੱਟਮਾਰ ਦੀ ਵਜ੍ਹਾ ਪੁਰਾਣੀ ਦੁਸ਼ਮਣੀ ਦੱਸ ਰਹੀ ਹੈ। ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਕ ਦਰਜਨ ਤੋਂ ਵੱਧ ਨੌਜਵਾਨ ਅਜੀਤ ਨਗਰ ਚੌਂਕ ਵਿਚ ਆ ਕੇ ਇਕ ਨੌਜਵਾਨ ਦੀ ਕੁੱਟਮਾਰ ਕਰਦੇ ਹਨ ਅਤੇ ਉਸ ਦੀ ਪੱਗ ਆਦਿ ਲਾਹ ਦਿੰਦੇ ਹਨ। ਵੀਡੀਓ ਵਿਚ ਉਕਤ ਨੌਜਵਾਨ ਜਦੋਂ ਖਿੱਲਰੇ ਹੋਏ ਵਾਲਾਂ ’ਚ ਚੌਂਕ ’ਤੇ ਪਹੁੰਚਿਆ ਤਾਂ ਦਰਜ਼ਨ ਤੋਂ ਵੱਧ ਨੌਜਵਾਨ ਉਸ ਦੇ ਪਿੱਛੇ ਆ ਗਏ। ਉਨ੍ਹਾਂ ਨੇ ਚੌਂਕ ਵਿਚ ਹੀ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਪੜ੍ਹੋ ਇਹ ਵੀ ਖ਼ਬਰ : ਵੱਡੀ ਵਾਰਦਾਤ: 55 ਸਾਲਾ ਵਿਅਕਤੀ ਦਾ ਕਹੀ ਮਾਰ ਕੀਤਾ ਕਤਲ, ਖ਼ੂਨ ਨਾਲ ਲੱਥਪਥ ਮਿਲੀ ਲਾਸ਼

ਕੁੱਟਮਾਰ ਦੀ ਬਣਾਈ ਗਈ ਵੀਡੀਓ ਦੇਖਦੇ ਹੀ ਦੇਖਦੇ ਕਾਫ਼ੀ ਵਾਇਰਲ ਹੋ ਗਈ, ਜੋ ਇਸ ਸਮੇਂ ਪੂਰੇ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਸਬੰਧੀ ਥਾਣਾ ਸੁਲਤਾਨਵਿੰਡ ਦੀ ਐੱਸ. ਐੱਚ. ਓ. ਮੈਡਮ ਪ੍ਰੀਤੀ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਨੌਜਵਾਨਾਂ ਦੀ ਆਪਸ ਵਿਚ ਪੁਰਾਣੀ ਰੰਜਿਸ਼ ਚੱਲ ਰਹੀ ਹੈ। ਇਸੇ ਤਹਿਤ ਦੂਜੇ ਧੜੇ ਦੇ ਨੌਜਵਾਨਾਂ ਨੇ ਸ਼ਰੇਆਮ ਕੁੱਟਮਾਰ ਕੀਤੀ।


author

rajwinder kaur

Content Editor

Related News