ਸਿੱਖ ਔਰਤਾਂ ਹੈਲਮੈੱਟ ਪਾਉਣ ਜਾਂ ਨਾ, ਹੁਣ ਉਨ੍ਹਾਂ ਦੀ ਮਰਜ਼ੀ

Tuesday, Dec 04, 2018 - 11:05 AM (IST)

ਸਿੱਖ ਔਰਤਾਂ ਹੈਲਮੈੱਟ ਪਾਉਣ ਜਾਂ ਨਾ, ਹੁਣ ਉਨ੍ਹਾਂ ਦੀ ਮਰਜ਼ੀ

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ 'ਚ ਹੁਣ ਸਿੱਖ ਔਰਤਾਂ ਲਈ ਹੈਲਮੇਟ ਪਹਿਨਣਾ ਲਾਜ਼ਮੀ ਨਹੀਂ ਹੈ। ਚੰਡੀਗੜ੍ਹ ਮੋਟਰ ਵਹੀਕਲ ਰੂਲਜ਼ 1990 ਸਬ-ਟਾਈਟਲ ਰੂਲ 193 'ਚ ਪ੍ਰਸ਼ਾਸਕ ਦੇ ਅਮੈਂਡਮੈਂਟ ਤੋਂ ਬਾਅਦ ਹੀ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਇਸ ਅਮੈਂਡਮੈਂਟ ਤਹਿਤ ਸਿੱਖ ਔਰਤਾਂ  ਦੇ ਦੋਪਹੀਆ ਵਾਹਨਾਂ 'ਤੇ ਡਰਾਈਵਿੰਗ ਅਤੇ ਪਿਛਲੀ ਸੀਟ 'ਤੇ ਸਵਾਰੀ ਕਰਦੇ ਹੋਏ ਉਨ੍ਹਾਂ ਲਈ ਹੈਲਮੇਟ ਪਹਿਨਣ ਨੂੰ ਆਪਸ਼ਨਲ ਕਰ ਦਿੱਤਾ ਹੈ।  ਇਸ ਤੋਂ ਇਲਾਵਾ ਹੋਰ ਕਿਸੇ ਮਾਮਲੇ ਤੇ ਵਿਅਕਤੀ ਨੂੰ ਮੈਡੀਕਲ ਸਲਾਹ ਅਤੇ ਡਿਸਟਰਿਕਟ ਮਜਿਸਟ੍ਰੇਟ  ਦੇ ਆਦੇਸ਼ਾਂ 'ਤੇ ਹੀ ਅਜਿਹੀ ਕੋਈ ਛੋਟ ਲਾਗੂ ਹੋਵੇਗੀ।  
ਪ੍ਰਕਾਸ਼ ਸਿੰਘ ਬਾਦਲ ਮਿਲੇ ਸਨ ਰਾਜਨਾਥ ਨੂੰ 
11 ਅਕਤੂਬਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਵੀਂ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਇਸ ਮਸਲੇ ਨੂੰ ਲੈ ਕੇ ਮੁਲਾਕਾਤ ਕੀਤੀ ਸੀ। ਇਸ ਦੌਰਾਨ ਗ੍ਰਹਿ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਭਰੋਸਾ ਦਿਵਾਇਆ ਸੀ ਕਿ ਜੁਲਾਈ 2018 'ਚ ਜਾਰੀ ਕੀਤੇ ਸਿੱਖ ਔਰਤਾਂ ਲਈ ਚੰਡੀਗੜ੍ਹ 'ਚ ਹੈਲਮੇਟ ਨੂੰ ਜ਼ਰੂਰੀ ਬਣਾਉਣ ਵਾਲੇ ਨੋਟੀਫਿਕੇਸ਼ਨ ਨੂੰ ਵਾਪਸ ਲਿਆ ਜਾਵੇਗਾ ਅਤੇ ਉਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਪਹਿਨਣ ਤੋਂ ਛੋਟ ਦਿੱਤੀ ਜਾਵੇਗੀ।


author

Babita

Content Editor

Related News