ਇਕ ਹੋਰ ਬੰਦੀ ਸਿੰਘ ਨੂੰ ਮਿਲੀ ਪੈਰੋਲ, ਰਿਹਾਈ ਮਗਰੋਂ ਕੌਮੀ ਇਨਸਾਫ਼ ਮੋਰਚੇ ਬਾਰੇ ਕਹੀ ਇਹ ਗੱਲ

Wednesday, Feb 15, 2023 - 09:57 PM (IST)

ਇਕ ਹੋਰ ਬੰਦੀ ਸਿੰਘ ਨੂੰ ਮਿਲੀ ਪੈਰੋਲ, ਰਿਹਾਈ ਮਗਰੋਂ ਕੌਮੀ ਇਨਸਾਫ਼ ਮੋਰਚੇ ਬਾਰੇ ਕਹੀ ਇਹ ਗੱਲ

ਚੰਡੀਗੜ੍ਹ: ਚੰਡੀਗੜ੍ਹ ਦੀ ਬੁੜੈਲ ਜੇਲ੍ਹ 'ਚ ਬੰਦ ਬੰਦੀ ਸਿੰਘਾਂ 'ਚੋਂ ਇਕ ਭਾਈ ਗੁਰਮੀਤ ਸਿੰਘ ਇੰਜਨੀਅਰ ਨੂੰ ਚੰਡੀਗੜ੍ਹ ਦੀ ਬੁੜੈਲ ਜੇਲ੍ਹ 'ਚੋਂ 28 ਦਿਨਾਂ ਲਈ ਪੈਰੋਲ ਮਿਲੀ ਹੈ। ਅੱਜ ਦੇਰ ਸ਼ਾਮ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਤੇ ਪਰਿਵਾਰ ਦੇ ਨਾਲ-ਨਾਲ ਕੌਮੀ ਇਨਸਾਫ਼ ਮੋਰਚੇ ਦੀਆਂ ਸੰਗਤਾਂ ਵੀ ਉਨ੍ਹਾਂ ਦੇ ਸਵਾਗਤ ਲਈ ਪਹੁੰਚੀਆਂ। 

PunjabKesari

ਇਹ ਖ਼ਬਰ ਵੀ ਪੜ੍ਹੋ - ਮਾਨਸਾ ਦੀ ਧੀ ਨੇ ਬਣਾਇਆ ਨੈਸ਼ਨਲ ਰਿਕਾਰਡ, ਗੋਲਡ ਮੈਡਲ ਜਿੱਤ ਏਸ਼ੀਆਈ ਖੇਡਾਂ ਲਈ ਹੋਈ ਕੁਆਲੀਫਾਈ

ਜ਼ਿਕਰਯੋਗ ਹੈ ਕਿ ਸਾਲ 2013 ਵਿਚ ਭਾਈ ਗੁਰਬਖ਼ਸ਼ ਸਿੰਘ ਵੱਲੋਂ ਮਰਨ ਵਰਤ ਰੱਖ ਕੇ ਲਗਾਏ ਮੋਰਚੇ ਤੋਂ ਬਾਅਦ ਗੁਰਮੀਤ ਸਿੰਘ ਇੰਜੀਨੀਅਰ ਨੂੰ ਪਹਿਲੀ ਵਾਰ ਪੈਰੋਲ ਮਿਲੀ ਸੀ। ਅੱਜ ਜੇਲ੍ਹ 'ਚੋਂ ਰਿਹਾਅ ਹੋਣ 'ਤੇ ਕੌਮੀ ਇਨਸਾਫ਼ ਮੋਰਚੇ ਦੀ ਸੰਗਤ ਅਤੇ ਤਾਲਮੇਲ ਕਮੇਟੀ ਵੱਲੋਂ ਗੁਰਦੁਆਰਾ ਅੰਬ ਸਾਹਿਬ ਪਹੁੰਚ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਐਡਵੋਕੇਟ ਦਿਲਸ਼ੇਰ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਉਨ੍ਹਾਂ ਨੂੰ ਜੇਲ੍ਹ ਦੇ ਬਾਹਰੋਂ ਲੈਣ ਪੁੱਜੇ। ਜੇਲ੍ਹ ਤੋਂ ਉਨ੍ਹਾਂ ਦੀ ਰਿਹਾਈ ਦੇਰ ਸ਼ਾਮ ਹੋਈ ਅਤੇ ਉਹ 7 ਵਜੇ ਗੁਰੂ ਘਰ ਪੁੱਜੇ।

PunjabKesari

8 ਵਜੇ ਪਟਿਆਲੇ ਤੋਂ ਉਨ੍ਹਾਂ ਦੇ ਬਜ਼ੁਰਗ ਮਾਤਾ ਜੀ ਪੁੱਜੇ ਤਾਂ ਮਾਂ ਪੁੱਤ ਦੀ ਮਿਲਣੀ ਬਹੁਤ ਭਾਵੁਕਤਾ ਵਾਲੀ ਸੀ।

ਇਹ ਖ਼ਬਰ ਵੀ ਪੜ੍ਹੋ - ਮਨੀਸ਼ਾ ਗੁਲਾਟੀ ਬਣੀ ਰਹੇਗੀ PWC ਚੇਅਰਪਰਸਨ, ਆਮ ਆਦਮੀ ਕਲੀਨਿਕਾਂ ਤੋਂ ਕੇਂਦਰ ਨਾਰਾਜ਼, ਪੜ੍ਹੋ TOP 10

ਜ਼ਿਕਰਯੋਗ ਹੈ ਕਿ ਮੌਜੂਦਾ ਸਰਕਾਰ ਵੱਲੋਂ 2 ਵਾਰ ਗੁਰਮੀਤ ਸਿੰਘ ਦੀ ਪੈਰੋਲ ਰੱਦ ਕਰ ਦਿੱਤੀ ਗਈ ਸੀ। ਰਿਹਾਈ ਤੋਂ ਬਾਅਦ ਆਪਣੇ ਵਿਚਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਕੌਮੀ ਇਨਸਾਫ਼ ਮੋਰਚੇ ਵਿਚ ਪੁੱਜੀਆਂ ਸੰਗਤਾਂ ਦੀਆਂ ਭਾਵਨਾਵਾਂ ਅੱਗੇ ਸਾਡਾ ਸਿਰ ਝੁਕਦਾ ਹੈ। ਜਦੋਂ ਸਾਨੂੰ ਜੇਲ੍ਹ ਵਿਚ ਸਪੀਕਰ ਦੀ ਆਵਾਜ਼ ਅਤੇ ਜੈਕਾਰੇ ਸੁਣਦੇ ਹਨ ਤਾਂ ਸਾਡਾ ਮਨ ਬਹੁਤ ਭਾਵੁਕ ਹੋ ਜਾਂਦਾ ਹੈ। ਸਾਡੇ ਹੱਥ ਵਾਹਿਗੁਰੂ ਅਤੇ  ਕੌਮ ਦੇ ਸ਼ੁਕਰਾਨੇ ਵਿਚ ਝੁਕ ਜਾਂਦੇ ਹਨ। ਉਨ੍ਹਾਂ ਦਾ ਸਵਾਗਤ ਕਰਨ ਲਈ ਮੋਰਚੇ 'ਚੋਂ ਰੁਪਿੰਦਰ ਸਿੰਘ ਸਿੱਧੂ, ਬਾਈ ਗੁਰਜੰਟ ਸਿੰਘ, ਜਸਵਿੰਦਰ ਸਿੰਘ ਰਾਜਪੁਰਾ, ਗੁਰਸੇਵਕ ਸਿੰਘ ਧੂੜਕੋਟ ਅਤੇ ਹੋਰ ਸਿੱਖ ਸੰਗਤਾਂ ਪੁੱਜੀਆਂ। ਦੱਸ ਦੇਈਏ ਕਿ 6 ਫ਼ਰਵਰੀ ਨੂੰ ਇਕ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਨੂੰ ਵੀ ਪੈਰੋਲ ਮਿਲੀ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News