''ਗੁਰੂ ਗ੍ਰੰਥ ਸਾਹਿਬ ਜੀ'' ਦੀ ਰਚਨਾ ਵਾਲੀ ਧਰਤੀ ''ਤੇ ਬਣੇਗਾ ਸਿੱਖ ਮਿਊਜ਼ੀਅਮ

01/22/2018 10:37:19 AM

ਬੁਰਹਾਨਪੁਰ/ਚੰਡੀਗੜ੍ਹ : ਸਿੱਖਾਂ ਦੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਿਸ ਧਰਤੀ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ, ਉਸੇ ਧਰਤੀ 'ਤੇ ਹੁਣ ਸਿੱਖ ਮਿਊਜ਼ੀਅਮ ਖੋਲ੍ਹਿਆ ਜਾ ਰਿਹਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ 1708 ਈਸਵੀ 'ਚ ਦੱਖਣ ਦੀ ਯਾਤਰਾ 'ਤੇ ਨਿਕਲੇ ਸਨ। ਇਸ ਦੌਰਾਨ ਨਾਂਦੇੜ ਸਾਹਿਬ ਜਾਂਦੇ ਸਮੇਂ ਗੁਰੂ ਸਾਹਿਬ 6 ਮਹੀਨੇ, 9 ਦਿਨ ਮੱਧ ਪ੍ਰਦੇਸ਼ ਦੇ ਬੁਰਹਾਨਪੁਰ 'ਚ ਰੁਕੇ ਸਨ। ਗੁਰੂ ਸਾਹਿਬ ਨੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਅਤੇ ਉਸ 'ਚ ਸੁਨਿਹਰੀ ਅੱਖਰਾਂ 'ਚ 'ਸਤਿਨਾਮ-ਵਾਹਿਗੁਰੂ' ਲਿਖਿਆ। ਇਸ ਗ੍ਰੰਥ ਸਾਹਿਬ ਜੀ ਦੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਨੂੰ ਦਰਸ਼ਨ ਕਰਾਏ ਜਾਂਦੇ ਹਨ। ਇਤਿਹਾਸ ਦੀਆਂ ਇਨ੍ਹਾਂ ਸੁਨਹਿਰੀ ਯਾਦਾਂ ਨੂੰ ਸੰਜੋਈ ਰੱਖਣ ਲਈ ਹੁਣ ਇਸੇ ਧਰਤੀ 'ਤੇ ਸਿੱਖ ਮਿਊਜ਼ੀਅਮ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ, ਜਿਸ 'ਤੇ 17 ਕਰੋੜ, 39 ਲੱਖ ਦੀ ਲਾਗਤ ਆਵੇਗੀ।


Related News