ਅੰਮ੍ਰਿਤਧਾਰੀ ਸਿੱਖ ਡੰਕੀ ਲਾ ਕੇ ਗਿਆ ਸੀ ਅਮਰੀਕਾ, ਕਤਲ ਕਰਨੇ ਪਏ ਕੇਸ, ਜਦੋਂ ਪਰਤਿਆ ਤਾਂ...
Monday, Feb 17, 2025 - 11:01 AM (IST)

ਅੰਮ੍ਰਿਤਸਰ (ਗਿੱਲ)- ਸੁਨਹਿਰੇ ਭਵਿੱਖ ਦਾ ਸੁਪਨਾ ਅੱਖਾਂ ’ਚ ਲੈ ਕੇ ਡੰਕੀ ਲਾ ਕੇ ਅਮਰੀਕਾ ਪਹੁੰਚਿਆ ਅੰਮ੍ਰਿਤਸਰ ਦਾ ਸਾਬਕਾ ਫ਼ੌਜੀ ਮਨਦੀਪ ਸਿੰਘ ਜਦੋਂ ਅਮਰੀਕਾ ਗਿਆ ਸੀ ਤਾਂ ਉਦੋਂ ਉਹ ਸਾਬਤ ਸੂਰਤ ਅੰਮ੍ਰਿਤਧਾਰੀ ਸਿੱਖ ਸੀ। ਪਰ ਜਦੋਂ ਅਮਰੀਕੀ ਫ਼ੌਜੀ ਜਹਾਜ਼ ਰਾਹੀਂ ਭਾਰਤ ਪਰਤਿਆ ਤਾਂ ਇਸ ਗੱਲ ਨੂੰ ਲੈ ਕੇ ਦੁਖੀ ਸੀ ਕਿ ਅਮਰੀਕਾ ’ਚ ਡਾਲਰ ਕਮਾਉਣ ਦਾ ਸੁਪਨਾ ਤਾਂ ਟੁੱਟਿਆ ਹੀ, ਨਾਲ ਹੀ ਉਹ ਸਾਬਤ ਸੂਰਤ ਸਿੱਖ ਵੀ ਨਹੀਂ ਰਿਹਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਅੰਮ੍ਰਿਤਧਾਰੀ ਹੋ ਕੇ ਵੀ ਉਸ ਨੂੰ ਦਾੜ੍ਹੀ ਤੇ ਕੇਸ ਕਤਲ ਕਰਵਾਉਣੇ ਪਏ। ਜਿਹੜੇ ਹਾਲਾਤਾਂ ’ਚੋਂ ਮਨਦੀਪ ਸਿੰਘ ਨੂੰ ਲੰਘਣਾ ਪਿਆ, ਉਹ ਨਰਕ ਤੋਂ ਵੀ ਬੱਦਤਰ ਸਨ। ਦੱਸ ਦਈਏ ਕਿ ਅਮਰੀਕਾ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਉੱਥੇ ਪਹੁੰਚੇ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹੁਣ ਤਕ 3 ਫ਼ਲਾਈਟਾਂ ਰਾਹੀਂ ਕਈ ਭਾਰਤੀਆਂ ਨੂੰ ਵੀ ਅਮਰੀਕਾ ਤੋਂ ਵਾਪਸ ਭੇਜਿਆ ਜਾ ਚੁੱਕਿਆ ਹੈ। ਮਨਦੀਪ ਸਿੰਘ ਵੀ ਉਨ੍ਹਾਂ ਪੰਜਾਬੀਆਂ ਵਿਚੋਂ ਹੀ ਇਕ ਹੈ, ਜਿਸ ਦੇ ਸੁਫ਼ਨੇ ਅਮਰੀਕਾ ਦੀ ਇਸ ਕਾਰਵਾਈ ਕਾਰਨ ਚੂਰ-ਚੂਰ ਹੋ ਗਏ ਹਨ। ਮਨਦੀਪ ਸਿੰਘ ਹੁਣ ਜਦੋਂ ਡਿਪੋਰਟ ਹੋ ਕੇ ਵਾਪਸ ਪਰਤਿਆ ਤਾਂ ਉਸ ਨੂੰ ਨਾ ਸਿਰਫ਼ ਸੁਪਨੇ ਟੁੱਟਣ ਦਾ ਦੁੱਖ ਹੈ, ਸਗੋਂ ਇਸ ਗੱਲ ਦਾ ਵੀ ਬੜਾ ਅਫ਼ਸੋਸ ਹੈ ਕਿ ਹੁਣ ਉਹ ਸਾਬਤ ਸੂਰਤ ਸਿੱਖ ਵੀ ਨਹੀਂ ਰਿਹਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8