ਸਿੱਖ ਭਾਈਚਾਰੇ ਖਿਲਾਫ ਅਪਮਾਨਜਨਕ ਭਾਸ਼ਾ ਬੋਲਣ ਵਾਲਾ ਸ਼ਿਵ ਸੈਨਾ ਨੇਤਾ ਅਦਾਲਤ ''ਚ ਪੇਸ਼

04/18/2018 2:10:17 PM

ਗੁਰਦਾਸਪੁਰ (ਵਿਨੋਦ) : ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇਕ ਸੰਦੇਸ਼ ਜਿਸ ਵਿਚ ਸ਼ਿਵ ਸੈਨਾ ਪੰਜਾਬ ਦੇ ਇਕ ਨੇਤਾ ਰਣਦੀਪ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਪਿੰਡ ਗੁਨੋਪੁਰ ਵਲੋਂ ਸਿੱਖ ਭਾਈਚਾਰੇ ਵਿਰੁੱਧ ਅਪਮਾਨਜਨਕ ਭਾਸ਼ਾ ਬੋਲੀ ਗਈ ਸੀ। ਇਸ ਸੰਬੰਧੀ ਭੈਣੀ ਮੀਆਂ ਖਾਂ ਪੁਲਸ ਨੇ ਇਕ ਵਿਅਕਤੀ ਸੁੱਚਾ ਸਿੰਘ ਦੇ ਬਿਆਨਾਂ 'ਤੇ ਰਣਦੀਪ ਕੁਮਾਰ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਸੀ। ਰਣਦੀਪ ਕੁਮਾਰ ਨੂੰ ਬੁੱਧਵਾਰ ਪੁਲਸ ਨੇ ਅਦਾਲਤ ਵਿਚ ਪੇਸ਼ ਕੀਤਾ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਅਤੇ ਦਮਦਮੀ ਟਕਸਾਲ ਵਲੋਂ ਅਦਾਲਤ ਦੇ ਮੁੱਖ ਗੇਟ ਦੇ ਬਾਹਰ ਇਕੱਠੇ ਕੇ ਰਣਦੀਪ ਕੁਮਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ।
ਦਮਦਮੀ ਟਕਸਾਲ ਅਤੇ ਸਤਿਕਾਰ ਕਮੇਟੀ ਦੇ ਮੈਂਬਰਾਂ ਵਲੋਂ ਰਣਦੀਪ ਕੁਮਾਰ ਵਿਰੁੱਧ ਦਰਜ ਕੇਸ ਵਿਚ ਧਾਰਾ 295 ਜੋੜਨ ਦੀ ਵੀ ਮੰਗ ਕੀਤੀ ਗਈ। ਪੁਲਸ ਨੇ ਇਸ ਨਾਅਰੇਬਾਜ਼ੀ ਕਰਨ ਵਾਲੇ ਲੋਕਾਂ ਨੂੰ ਘੇਰਾ ਪਾ ਰੱਖਿਆ ਸੀ ਅਤੇ ਰਣਦੀਪ ਕੁਮਾਰ ਨੂੰ ਪੁਲਸ ਸੁਰੱਖਿਅਤ ਉਥੋਂ ਕੱਢ ਕੇ ਲੈ ਜਾਣ ਨਾਲ ਸਫਲ ਰਹੀ। ਪੁਲਸ ਨੂੰ ਵੀ ਸ਼ੱਕ ਸੀ ਕਿ ਰਣਦੀਪ ਕੁਮਾਰ ਤੇ ਸਿੱਖ ਸੰਗਠਨ ਹਮਲਾ ਕਰ ਸਕਦੇ ਹਨ ਅਤੇ ਇਸ ਸੰਬੰਧੀ ਪੁਲਸ ਨੇ ਵੀ ਸਖਤ ਸੁਰੱਖਿਆ ਪ੍ਰਬੰਧ ਕੀਤੀ ਹੋਏ ਸਨ।


Related News