ਪਸ਼ੂ ਮੇਲਿਆਂ 'ਚ ਬੁਲਟ, ਟਰੈਕਟਰ ਤੇ ਸੋਨਾ ਜਿੱਤਣ ਵਾਲਾ 'ਸਿਕੰਦਰ' ਬਲਦ ਚੜ੍ਹਿਆ 'ਲੰਪੀ ਸਕਿਨ' ਬੀਮਾਰੀ ਦੀ ਭੇਟ
Monday, Aug 29, 2022 - 06:41 PM (IST)
ਜਲੰਧਰ/ਨਵਾਂਸ਼ਹਿਰ- ਪੰਜਾਬ ਵਿਚ ਲੰਪੀ ਸਕਿਨ ਦੀ ਬੀਮਾਰੀ ਪਸ਼ੂਆਂ ਵਿਚ ਤੇਜੀ ਨਾਲ ਫੇਲ ਰਹੀ ਹੈ। ਕਈ ਪਸ਼ੂ ਇਸ ਬੀਮਾਰੀ ਦੇ ਕਾਰਨ ਮੌਤ ਦੇ ਸ਼ਿਕਾਰ ਹੋ ਰਹੇ ਹਨ। ਫੋਲੜੀਵਾਲ ਵਿਖੇ ਸਿਕੰਦਰ ਨਾਂ ਦੇ ਬਲਦ ਨੇ 16 ਅਗਸਤ ਨੂੰ ਲੰਪੀ ਸਕਿਨ ਬੀਮਾਰੀ ਦੀ ਲਪੇਟ ਵਿਚ ਆਉਣ ਕਾਰਨ ਦਮ ਤੋੜ ਦਿੱਤਾ। ਇਥੇ ਦੱਸਣਯੋਗ ਹੈ ਕਿ ਪਿਛਲੇ 7 ਸਾਲਾਂ ਦੌਰਾਨ ਪਸ਼ੂ ਮੇਲਿਆਂ ਵਿਚ ਸਿਕੰਦਰ ਆਪਣੇ 26 ਸਾਲਾ ਮਾਲਕ ਰਾਜਾ ਫੋਲੜੀਵਾਲ ਲਈ 45 ਮੋਟਰਸਾਈਕਲ, ਇਕ ਟਰੈਕਟਕ ਅਤੇ ਸੋਨੇ ਸਮੇਤ ਹੋਰ ਵੀ ਵੱਡੀ ਰਕਮ ਜਿੱਤੀ ਹੈ। ਫੋਲੜੀਵਾਲ ਨੇ ਸਿਕੰਦਰ ਦੀ ਯਾਦ ਵਿੱਚ ਧਾਰਿਮਕ ਸਮਾਰੋਹ ਆਯੋਜਿਤ ਕਰਨ ਦੀ ਯੋਜਨਾ ਬਣਾਈ ਹੈ ਅਤੇ ਪਿਆਰੇ ਬਲਦ ਦੀ ਮੂਰਤੀ ਬਣਾਉਣ ਲਈ ਕਲਾਕਾਰਾਂ ਨਾਲ ਸੰਪਰਕ ਕਰ ਰਹੇ ਹਨ। ਹੋਰ ਬਹੁਤ ਸਾਰੇ ਕਿਸਾਨ ਆਪਣੇ ਮਰ ਚੁੱਕੇ ਪਸ਼ੂਆਂ ਦੀ ਯਾਦ ਵਿੱਚ ਸਮਾਗਮ ਕਰਵਾ ਰਹੇ ਹਨ।
ਇਹ ਵੀ ਪੜ੍ਹੋ: ਅੱਜ ਜਲੰਧਰ 'ਚ 'ਖੇਡਾਂ ਵਤਨ ਪੰਜਾਬ ਦੀਆਂ' ਦਾ CM ਮਾਨ ਕਰਨਗੇ ਉਦਘਾਟਨ, ਇਹ ਰਸਤੇ ਰਹਿਣਗੇ ਬੰਦ
ਸਿਕੰਦਰ ਦੇ ਮਾਲਕ ਫੋਲੜੀਵਾਲ ਦਾ ਕਹਿਣਾ ਹੈ ਕਿ ਸਿਕੰਦਰ ਨੇ ਉਨ੍ਹਾਂ ਨੂੰ ਸਭ ਕੁਝ ਦਿੱਤਾ। ਉਨ੍ਹਾਂ ਕੋਲ ਅੱਜ ਜੋ ਕੁਝ ਵੀ ਹੈ ਉਹ ਸਭ ਕੁਝ ਸਿਕੰਦਰ ਦਾ ਦਿੱਤਾ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਸਿਕੰਦਰ ਦੀ ਸੇਵਾ ਦਾ ਸਮਾਂ ਆਇਆ ਤਾਂ ਸਿਕੰਦਰ ਉਨ੍ਹਾਂ ਤੋਂ ਦੂਰ ਚਲਾ ਗਿਆ। ਆਪਣੇ ਹੰਝੂਆਂ ਨੂੰ ਰੋਕਦੇ ਹੋਏ, ਫੋਲੜੀਵਾਲ ਨੇ ਕਿਹਾ ਕਿ ਸਿਕੰਦਰ ਉਸ ਦੀ ਜ਼ਿੰਦਗੀ ਵਿੱਚ ਆਇਆ ਜਦੋਂ ਸਿਕੰਦਰ ਇਕ ਸਾਲ ਦਾ ਵੀ ਨਹੀਂ ਸੀ। ਫੋਲੜੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਸਿਕੰਦਰ ਨੂੰ 16,000 ਰੁਪਏ ਵਿੱਚ ਪ੍ਰਾਪਤ ਕੀਤਾ ਸੀ ਅਤੇ ਬਾਅਦ ਵਿੱਚ ਉਸ ਨੂੰ ਸਿਖਲਾਈ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਿਕੰਦਰ ਦੇ ਜਾਣ ਦਾ ਦਰਦ ਕਦੇ ਖ਼ਤਮ ਨਹੀਂ ਹੋਵੇਗਾ ਉਹ ਚਾਹੁੰਦੇ ਹਨ ਕਿ ਸਿਕੰਦਰ ਜਿੱਥੇ ਵੀ ਹੋਵੇ ਜਿੱਤਦਾ ਰਹੇ।
ਉਥੇ ਹੀ ਨਵਾਂਸ਼ਹਿਰ ਦੇ ਪਿੰਡ ਹੇਰਾਂ ਦੇ ਸਤਵਿੰਦਰ ਸਿੰਘ ਨੇ ਦੱਸਿਆ ਕਿ 23 ਅਗਸਤ ਨੂੰ ਆਪਣੇ ਬਲਦ ਭੋਲੂ ਦੀ ਯਾਦ ਵਿਚ ਉਹ ਇਕ ਸਮਾਰੋਹ ਦਾ ਆਯੋਜਨ ਕੀਤਾ। ਸੋਸ਼ਲ ਮੀਡੀਆ ਉਤੇ ਇਕ ਸੱਦਾ ਵੀ ਗਿਆ, ਜਿਸ ਵਿਚ ਦੱਸਿਆ ਗਿਆ ਕਿ 6 ਸਾਲਾ ਭੋਲੂ ਨੇ ਦੋ ਕਾਰਾਂ, ਇਕ ਮੋਟਰਸਾਈਕਲ ਅਤੇ ਇਕ ਨਕਦੀ ਇਨਾਮ ਵੀ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬੀਮਾਰੀ 'ਤੇ ਕਾਬੂ ਪਾਉਣਾ ਪਵੇਗਾ ਜੋਕਿ ਇਹ ਆਸਾਨ ਨਹੀਂ ਹੈ। ਉਨ੍ਹਾਂ ਕਿਾ ਕਿ ਉਨ੍ਹਾਂ ਵੱਲੋਂ ਭੋਲੂ ਨੂੰ ਬਚਾਉਣ ਦੀ ਬੇਹੱਦ ਕੋਸ਼ਿਸ਼ ਕੀਤੀ ਪਰ ਲੰਪੀ ਸਕਿਨ ਨੇ ਉਸ ਨੂੰ ਖੋਹ ਲਿਆ।
ਇਹ ਵੀ ਪੜ੍ਹੋ: ਪੰਜਾਬ 'ਚ ਇਨਸਾਨਾਂ ਤੋਂ ਬਾਅਦ ਹੁਣ ਝੋਨੇ ਤੇ ਗੰਨੇ ਦੀ ਫ਼ਸਲ ’ਤੇ ਚੀਨੀ ਵਾਇਰਸ ਦਾ ਵੱਡਾ ਹਮਲਾ