ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲਾ ਗ੍ਰਿਫਤਾਰ

Friday, Jun 30, 2017 - 03:30 AM (IST)

ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲਾ ਗ੍ਰਿਫਤਾਰ

ਕਾਦੀਆਂ,  (ਨਈਅਰ)-  ਸਥਾਨਕ ਪੁਲਸ ਨੇ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲਿਜਾਣ ਦੇ ਦੋਸ਼ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।  ਪੁਲਸ ਥਾਣਾ ਕਾਦੀਆਂ 'ਚ ਦਿੱਤੀ ਜਾਣਕਾਰੀ ਮੁਤਾਬਕ ਸੁਨੀਤਾ ਮਸੀਹ ਪਤਨੀ ਪਰਮਿੰਦਰ ਮਸੀਹ ਪਿੰਡ ਕਾਹਲਵਾਂ ਨੇ ਦੱਸਿਆ ਕਿ ਬੀਤੀ 28 ਜੂਨ ਨੂੰ ਅਸੀਂ ਪਰਿਵਾਰ ਸਮੇਤ ਪਿੰਡ 'ਚ ਝੋਨਾ ਲਾਉਣ ਲਈ ਗਏ ਹੋਏ ਸੀ ਅਤੇ ਘਰ ਵਿਚ ਮੇਰੀ ਲੜਕੀ ਮਾਰੀਆ ਉਮਰ 17-18 ਸਾਲ ਨੂੰ ਘਰ ਵਿਚ ਇਕੱਲੀ ਛੱਡ ਗਏ ਸੀ, ਜਦ ਅਸੀਂ ਰਾਤ ਕਰੀਬ 7 ਵਜੇ ਵਾਪਸ ਆਏ ਤਾਂ ਲੜਕੀ ਘਰ ਨਹੀਂ ਸੀ। ਉਨ੍ਹਾਂ ਅੱਗੇ ਦੱਸਿਆ ਕਿ ਸਾਨੂੰ ਸ਼ੱਕ ਹੈ ਕਿ ਨਾਬਾਲਿਗ ਲੜਕੀ ਨੂੰ ਪਿੰਡ ਦਾ ਹੀ ਵਿਲੀਅਮ ਮਸੀਹ ਪੁੱਤਰ ਬੀਰਾ ਮਸੀਹ ਵਰਗਲਾ ਕੇ ਲੈ ਗਿਆ ਹੈ, ਜਿਸ ਖਿਲਾਫ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।  ਐੱਸ. ਐੱਚ. ਓ. ਲਲਿਤ ਸ਼ਰਮਾ ਨੇ ਦੱਸਿਆ ਕਿ ਕਾਦੀਆਂ ਪੁਲਸ ਨੇ ਇਨ੍ਹਾਂ ਦੋਵਾਂ ਦੀ ਭਾਲ ਕੀਤੀ ਅਤੇ ਦੋਸ਼ੀ ਵਿਲੀਅਮ ਮਸੀਹ ਨੂੰ ਲੜਕੀ ਸਮੇਤ ਕਾਬੂ ਕਰ ਲਿਆ ਹੈ ਅਤੇ ਵਿਲੀਅਮ ਮਸੀਹ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  


Related News