ਸਿੱਧੂ ਅਗਲੇ ਤਿੰਨ ਮਹੀਨਿਆਂ ’ਚ ਕਾਂਗਰਸ ਨੂੰ ਤਬਾਹ ਕਰ ਦੇਣਗੇ : ਬਾਦਲ

Wednesday, Aug 18, 2021 - 02:49 AM (IST)

ਸਿੱਧੂ ਅਗਲੇ ਤਿੰਨ ਮਹੀਨਿਆਂ ’ਚ ਕਾਂਗਰਸ ਨੂੰ ਤਬਾਹ ਕਰ ਦੇਣਗੇ : ਬਾਦਲ

ਚੰਡੀਗੜ੍ਹ(ਅਸ਼ਵਨੀ)- ਸੁਖਬੀਰ ਸਿੰਘ ਬਾਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਜਿਸ ਵਿਜੀਲੈਂਸ ਰਿਪੋਰਟ ਨੂੰ ਲੁਕਾ ਕੇ ਬੈਠੇ ਹਨ, ਉਸ ਨੂੰ ਜਨਤਕ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਸਥਾਨਕ ਮੰਤਰੀ ਰਹਿੰਦੇ ਹੋਏ ਨਵਜੋਤ ਸਿੰਘ ਸਿੱਧੂ ’ਤੇ ਜੋ ਦੋਸ਼ ਲੱਗੇ ਅਤੇ ਉਨ੍ਹਾਂ ਨੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੂੰ ਕਹਿ ਕੇ ਉਸ ਰਿਪੋਰਟ ਨੂੰ ਰੁਕਵਾਇਆ, ਉਸ ਨੂੰ ਵੀ ਜਨਤਕ ਕੀਤਾ ਜਾਣਾ ਚਾਹੀਦਾ ਹੈ। ਬਾਦਲ ਸਿੱਧੂ ਦੇ ਉਨ੍ਹਾਂ ਬਿਆਨਾਂ ’ਤੇ ਪ੍ਰਤੀਕਿਰਿਆ ਦੇ ਰਹੇ ਸਨ, ਜਿਨ੍ਹਾਂ ਵਿਚ ਨਵਜੋਤ ਸਿੱਧੂ ਅਗਲੇ ਵਿਧਾਨਸਭਾ ਸੈਸ਼ਨ ਵਿਚ ਹਾਈਕੋਰਟ ਵਿਚ ਸੀਲਬੰਦ ਪਈ ਰਿਪੋਰਟ ਨੂੰ ਖੁੱਲ੍ਹਵਾਉਣ ਲਈ ਪ੍ਰਸਤਾਵ ਲਿਆਉਣ ਦੀ ਗੱਲ ਕਹੀ ਹੈ।

ਇਹ ਵੀ ਪੜ੍ਹੋ- ਮਨਕੀਰਤ ਔਲਖ ਨੇ ‘ਜਗ ਬਾਣੀ’ ਦਾ ਕਲਿੱਪ ਸ਼ੇਅਰ ਕਰ ਕੇ ਆਪਣੇ ਵਿਛੜੇ ਦੋਸਤ ਵਿੱਕੀ ਮਿੱਡੂਖੇੜਾ ਨੂੰ ਕੀਤਾ ਯਾਦ
ਸੁਖਬੀਰ ਨੇ ਕਿਹਾ ਕਿ ਅਗਲੇ ਤਿੰਨ ਮਹੀਨਿਆਂ ਵਿਚ ਨਵਜੋਤ ਸਿੰਘ ਸਿੱਧੂ ਕਾਂਗਰਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਗੇ। ਪਹਿਲਾਂ ਸਿੱਧੂ ਨਸ਼ੇ ਖਿਲਾਫ ਬਿਆਨਬਾਜ਼ੀ ਕਰਦੇ ਸਨ ਅਤੇ ਅੱਜ ਉਨ੍ਹਾਂ ਨਾਲ ਨਸ਼ਾ ਮਾਫੀਆ, ਰੇਤ ਮਾਫੀਆ ਚਲਾਉਣ ਵਾਲੇ ਘੁੰਮ ਰਹੇ ਹਨ। ਜਿਨ੍ਹਾਂ ਮੰਤਰੀਆਂ ਨੇ ਪੰਜਾਬ ਨੂੰ ਲੁੱਟਿਆ ਹੈ, ਸੱਤਾ ਵਿਚ ਆਉਣ ’ਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਜਾਵੇਗੀ।

ਇਹ ਵੀ ਪੜ੍ਹੋ- 11ਵੀਂ ਦੀ ਵਿਦਿਆਰਥਣ ਨੇ ਲਿਆ ਫਾਹਾ, ਮੌਤ

ਸਿੱਧੂ ਵਲੋਂ ਨਿਯੁਕਤ ਕੀਤੇ ਗਏ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ’ਤੇ ਵੀ ਨਿਸ਼ਾਨਾ ਲਾਉਂਦਿਆਂ ਉਨ੍ਹਾਂ ਕਿਹਾ ਕਿ ਮਾਲੀ ਨੇ ਕਸ਼ਮੀਰ ’ਤੇ ਬਿਆਨ ਦੇ ਕੇ ਦੇਸ਼ ਵਿਰੋਧੀ ਗੱਲ ਕੀਤੀ ਹੈ। ਬਾਦਲ ਨੇ ਸਿੱਧੂ ਤੋਂ ਪੁੱਛਿਆ ਕਿ ਉਨ੍ਹਾਂ ਨੇ ਆਪਣੇ ਸਲਾਹਕਾਰ ’ਤੇ ਕੀ ਐਕਸ਼ਨ ਲਿਆ।


author

Bharat Thapa

Content Editor

Related News