ਸਿੱਧੂ ਨੂੰ ਇੰਨਾ ਹੀ ਫਿਕਰ ਸੀ ਤਾਂ ਬਿਜਲੀ ਵਿਭਾਗ ਦਾ ਚਾਰਜ ਕਿਉਂ ਨਹੀਂ ਸੰਭਾਲਿਆ : ਰਵਨੀਤ ਬਿੱਟੂ

Tuesday, Jul 06, 2021 - 11:19 PM (IST)

ਸਿੱਧੂ ਨੂੰ ਇੰਨਾ ਹੀ ਫਿਕਰ ਸੀ ਤਾਂ ਬਿਜਲੀ ਵਿਭਾਗ ਦਾ ਚਾਰਜ ਕਿਉਂ ਨਹੀਂ ਸੰਭਾਲਿਆ : ਰਵਨੀਤ ਬਿੱਟੂ

ਜਲੰਧਰ(ਧਵਨ)- ਪੰਜਾਬ ਵਿਚ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ’ਤੇ ਜਵਾਬੀ ਵਾਰ ਕਰਦਿਆਂ ਕਿਹਾ ਹੈ ਕਿ ਸਿੱਧੂ ਨੂੰ ਇੰਨਾ ਹੀ ਫਿਕਰ ਸੀ ਤਾਂ ਉਨ੍ਹਾਂ ਬਿਜਲੀ ਵਿਭਾਗ ਦੇ ਮੰਤਰੀ ਦਾ ਕਾਰਜਭਾਰ ਕਿਉਂ ਨਹੀਂ ਸੰਭਾਲਿਆ।

ਇਹ ਵੀ ਪੜ੍ਹੋ- ਸੋਨੀਆ ਗਾਂਧੀ ਨਾਲ ਬੈਠਕ ਤੋਂ ਬਾਅਦ ਬੋਲੇ ਕੈਪਟਨ, ਕਿਹਾ-ਹਾਈਕਮਾਨ ਦਾ ਹਰ ਫ਼ੈਸਲਾ ਮਨਜ਼ੂਰ

ਰਵਨੀਤ ਬਿੱਟੂ ਨੇ ਦਿੱਲੀ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਜੇ ਸਿੱਧੂ ਬਿਜਲੀ ਮੰਤਰੀ ਬਣ ਗਏ ਹੁੰਦੇ ਤਾਂ ਹਾਲਾਤ ਹੋਰ ਚੰਗੇ ਹੋ ਸਕਦੇ ਸਨ। ਮੁੱਖ ਮੰਤਰੀ ਪਿਛਲੇ ਕਈ ਮਹੀਨਿਆਂ ਤੋਂ ਸਿੱਧੂ ਦੇ ਮੰਤਰੀ ਅਹੁਦੇ ਨੂੰ ਖਾਲੀ ਕਰ ਕੇ ਚੱਲ ਰਹੇ ਸਨ ਤਾਂ ਜੋ ਉਹ ਬਿਜਲੀ ਮੰਤਰੀ ਦਾ ਕਾਰਜਭਾਰ ਸੰਭਾਲ ਲੈਣ।

ਇਹ ਵੀ ਪੜ੍ਹੋ- ISI ਦੇ ਲਈ ਜਾਸੂਸੀ ਕਰਨ ਵਾਲੇ 2 ਫੌਜੀ ਗ੍ਰਿਫ਼ਤਾਰ, ਪਾਕਿ ਨੂੰ ਭੇਜੇ 900 ਖੁਫ਼ੀਆ ਦਸਤਾਵੇਜ਼

ਬਿੱਟੂ ਨੇ ਕਿਹਾ ਕਿ ਅੱਜ ਵੀ ਕੈਪਟਨ ਦੇ ਨਾਲ ਸਾਰੇ ਸੰਸਦ ਮੈਂਬਰ ਤੇ ਵਿਧਾਇਕ ਹਨ। ਹੁਣ ਵੀ ਕਾਂਗਰਸ ਹਾਈਕਮਾਨ ਵਲੋਂ 2022 ’ਚ ਕਾਂਗਰਸ ਵਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕਹਿਣਾ ਗਲਤ ਹੈ ਕਿ ਕੈਪਟਨ ਦੀ ਬਾਦਲਾਂ ਨਾਲ ਕੋਈ ਗੰਢ-ਤੁਪ ਹੈ। ਕੈਪਟਨ ਬਾਦਲਾਂ ਦੇ ਅੱਜ ਵੀ ਓਨੇ ਹੀ ਖ਼ਿਲਾਫ਼ ਹਨ ਜਿੰਨੇ ਪਹਿਲਾਂ ਹੋਇਆ ਕਰਦੇ ਸਨ। ਉਨ੍ਹਾਂ ਸਪਸ਼ਟ ਕੀਤਾ ਕਿ ਕਾਂਗਰਸ ਆਉਣ ਵਾਲੀਆਂ ਚੋਣਾਂ ਵਿਚ ਵੀ ਬਹੁਮਤ ਹਾਸਲ ਕਰੇਗੀ ਅਤੇ ਕੈਪਟਨ ਦੀ ਅਗਵਾਈ ’ਚ ਚੋਣ ਮੈਦਾਨ ਵਿਚ ਉਤਰੇਗੀ।


author

Bharat Thapa

Content Editor

Related News