ਮਾਤਾ ਚਰਨ ਕੌਰ ਹਸਪਤਾਲ ''ਚ ਦਾਖਲ ! ਮੂਸੇਵਾਲਾ ਦੀ ਹਵੇਲੀ ''ਚ ਗੂੰਜਣ ਵਾਲੀਆਂ ਕਿਲਕਾਰੀਆਂ

Sunday, Mar 10, 2024 - 06:20 PM (IST)

ਮਾਤਾ ਚਰਨ ਕੌਰ ਹਸਪਤਾਲ ''ਚ ਦਾਖਲ ! ਮੂਸੇਵਾਲਾ ਦੀ ਹਵੇਲੀ ''ਚ ਗੂੰਜਣ ਵਾਲੀਆਂ ਕਿਲਕਾਰੀਆਂ

ਮਾਨਸਾ : ਸਿੱਧੂ ਮੂਸੇਵਾਲਾ ਦੇ ਹਵੇਲੀ ਵਿਚ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਦਰਅਸਲ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਗਰਭਵਤੀ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਮਾਤਾ ਚਰਨ ਕੌਰ ਇਸ ਸਮੇਂ ਹਸਪਤਾਲ ਦਾਖਲ ਹਨ ਤੇ ਕਿਸੇ ਸਮੇਂ ਵੀ ਖੁਸ਼ਖਬਰੀ ਆ ਸਕਦੀ ਹੈ। ਉਨ੍ਹਾਂ ਨੂੰ ਚੰਡੀਗੜ੍ਹ ਦੇ ਇਕ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਅਤੇ ਕਿਸੇ ਵੀ ਸਮੇਂ ਖਬਰ ਆ ਸਕਦੀ ਹੈ। ਸੂਤਰ ਇਹ ਵੀ ਆਖ ਰਹੇ ਹਨ ਕਿ ਮਾਤਾ ਚਰਨ ਕੌਰ ਜੁੜਵਾ ਬੱਚਿਆਂ ਨੂੰ ਜਨਮ ਦੇ ਸਕਦੇ ਹਨ। 

ਇਹ ਵੀ ਪੜ੍ਹੋ : ਪਟਿਆਲਾ ’ਚ ਨਾਬਾਲਿਗ ਕੁੜੀ ਦੇ ਕਤਲ ਕਾਂਡ ਵਿਚ ਵੱਡਾ ਖੁਲਾਸਾ

 ਦੱਸ ਦਈਏ ਕਿ ਫਰਵਰੀ ਮਹੀਨੇ 'ਚ ਚਰਨ ਕੌਰ ਦੀ ਪ੍ਰੈਗਨੈਂਸੀ ਦੀਆਂ ਖਬਰਾਂ ਸਾਹਮਣੇ ਆਈਆਂ ਸੀ। ਉਹ 58 ਦੀ ਉਮਰ ‘ਚ ਆਈ. ਵੀ. ਐੱਫ ਵਿੱਧੀ ਰਾਹੀਂ ਮਾਂ ਬਣਨ ਜਾ ਰਹੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਇਹ ਵੀ ਪੜ੍ਹੋ : ਪੰਜਾਬ ’ਚ ਵੱਡੀ ਵਾਰਦਾਤ 1 ਦਰਜਨ ਲੁਟੇਰਿਆਂ ਨੇ ਮਾਰਿਆ ਡਾਕਾ, ਰਾਈਫਲ, ਮਾਊਜ਼ਰ ਤੇ 20 ਤੋਲੇ ਸੋਨਾ ਲੁੱਟਿਆ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News