ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸਨਸਨੀਖੇਜ਼ ਖ਼ੁਲਾਸਾ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ

Friday, Jul 08, 2022 - 06:15 PM (IST)

ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸਨਸਨੀਖੇਜ਼ ਖ਼ੁਲਾਸਾ, ਸਾਹਮਣੇ ਆਇਆ ਹੈਰਾਨ ਕਰਨ ਵਾਲਾ ਸੱਚ

ਚੰਡੀਗੜ੍ਹ : ਮਸ਼ਹੂਰ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਇਕ ਹੋਰ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਇਹ ਖੁਲਾਸਾ ਸ਼ੂਟਰਾਂ ਨੂੰ ਭਜਾਉਣ ਵਾਲੇ ਹਿਸਟ੍ਰੀਸ਼ੀਟਰ ਦਾਨਾਰਾਮ ਨੇ ਕੀਤਾ ਹੈ। ਪੁਲਸ ਸੂਤਰਾਂ ਮੁਤਾਬਕ ਦਾਨਾਮਰਾਮ ਨੇ ਦੱਸਿਆ ਜੇਕਰ ਵਾਰਦਾਤ ਵਾਲੇ ਦਿਨ ਸਿੱਧੂ ਮੂਸੇਵਾਲਾ ਬਚ ਜਾਂਦਾ ਤਾਂ ਦੂਜੀ ਲੇਅਰ ਵਿਚ ਵੀ ਹਥਿਆਰਾਂ ਨਾਲ ਲੈਸ 4 ਸ਼ੂਟਰ ਤਿਆਰ ਖ਼ੜ੍ਹੇ ਸਨ। ਦਾਨਾਰਾਮ ਨੂੰ ਨਾਜਾਇਜ਼ ਹਥਿਆਰਾਂ ਨਾਲ 15 ਦਿਨ ਪਹਿਲਾਂ ਜੈਪੁਰ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਦਿੱਲੀ ਪੁਲਸ ਨੇ ਸ਼ੂਟਰ ਪ੍ਰਿਅਵ੍ਰਤ ਫੌਜੀ ਅਤੇ ਅੰਕਿਤ ਨੂੰ ਫੜਨ ਤੋਂ ਬਾਅਦ ਜਿਵੇਂ ਹੀ ਵੀਡੀਓ ਵਾਇਰਲ ਕੀਤੀ ਤਾਂ ਜੈਪੁਰ ਪੁਲਸ ਨੇ ਬਦਮਾਸ਼ ਦਾਨਾਰਾਮ ਦੀ ਪਹਿਚਾਣ ਕਰ ਲਈ ਅਤੇ ਉਸ ਨੂੰ ਦਬੋਚ ਲਿਆ ਗਿਆ।

ਇਹ ਵੀ ਪੜ੍ਹੋ : ਪੰਜਾਬ ’ਚ ਉਪ ਮੁੱਖ ਮੰਤਰੀ ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਬਿਆਨ

ਇਸ ਤੋਂ ਬਾਅਦ ਪੰਜਾਬ ਪੁਲਸ ਉਸ ਨੂੰ ਪੁੱਛਗਿੱਛ ਲਈ ਪੰਜਾਬ ਲੈ ਆਈ। ਜਿਸ ਵਿਚ ਖੁਲਾਸਾ ਹੋਇਆ ਕਿ ਕਤਲ ਸਮੇਂ ਦਾਨਾਰਾਮ ਦੂਜੀ ਲੇਅਰ ਦੀ ਟੀਮ ਵਿਚ ਸ਼ਾਮਲ ਸੀ। ਦੂਜੇਪਾਸੇ ਕਤਲ ਤੋਂ 40 ਦਿਨ ਬਾਅਦ ਵੀ ਵਾਰਦਾਤ ਵਿਚ ਵਰਤੇ ਗਏ ਹਥਿਆਰ ਪੰਜਾਬ ਪੁਲਸ ਬਰਾਮਦ ਨਹੀਂ ਕਰ ਸਕੀ ਹੈ। ਹੁਣ ਪੁਲਸ ਦਿੱਲੀ ਤੋਂ ਅੰਕਿਤ ਨੂੰ ਟ੍ਰਾਂਜ਼ਿਟ ਰਿਮਾਂਡ ’ਤੇ ਲਿਆਉਣ ਦੀ ਤਿਆਰੀ ਵਿਚ ਹੈ।

ਇਹ ਵੀ ਪੜ੍ਹੋ : ਬਟਾਲਾ ’ਚ ਵੱਡੀ ਵਾਰਦਾਤ, ਸ਼ਰੇਆਮ ਕਿਰਚਾਂ ਮਾਰ-ਮਾਰ ਕੇ ਨੌਜਵਾਨ ਦਾ ਕਤਲ

ਚਾਰ ਸਾਥੀਆਂ ਨਾਲ ਖੜ੍ਹਾ ਸੀ ਦਾਨਾਰਾਮ

ਪੁਲਸ ਜਾਂਚ ਅਨੁਸਾਰ ਮੂਸੇਵਾਲਾ ਕਤਲ ਕਾਂਡ ਦੌਰਾਨ ਪਹਿਲੀ ਲੇਅਰ ਦੀ ਬੋਲੈਰੋ ਵਿਚ ਪ੍ਰਿਅਵ੍ਰਤ ਫੌਜੀ, ਅੰਕਿਤ, ਦੀਪਕ ਅਤੇ ਕਸ਼ਿਸ਼ ਸਨ। ਦੂਜੀ ਕਾਰ ਵਿਚ ਜਗਰੂਪ ਤੇ ਮਨਪ੍ਰੀਤ ਸਵਾਰ ਸਨ। ਸਚਿਨ ਅਤੇ ਕਪਿਲ ਦੇ ਨਾਲ ਦਾਨਾਰਾਮ ਦੂਜੀ ਲੇਅਰ ਦੀ ਕਾਰ ਵਿਚ ਸੀ। ਕਤਲ ਤੋਂ ਬਾਅਦ ਮੌਕੇ ਤੋਂ ਥੋੜ੍ਹੀ ਦੂਰ ਹੀ ਪ੍ਰਿਅਵ੍ਰਤ ਫੌਜੀ ਅਤੇ ਅੰਕਿਤ ਇਨ੍ਹਾਂ ਨਾਲ ਮਿਲ ਗਿਆ ਸੀ। 

ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ਨਾਲ ਜੁੜੀ ਅਹਿਮ ਖ਼ਬਰ, ਸ਼ੂਟਰਾਂ ਨੂੰ ਲੈ ਕੇ ਇਹ ਵੱਡਾ ਕਦਮ ਚੁੱਕਣ ਦੀ ਤਿਆਰੀ ’ਚ ਪੁਲਸ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News