ਸਿੱਧੂ ਮੂਸੇਵਾਲਾ ਕਤਲਕਾਂਡ ਦੇ 5 ਮੁਲਜ਼ਮ ਗੋਇੰਦਵਾਲ ਜੇਲ੍ਹ 'ਚ ਤਬਦੀਲ
Monday, Jul 18, 2022 - 09:00 AM (IST)

ਲੁਧਿਆਣਾ (ਸਿਆਲ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਸਬੰਧ ’ਚ ਗ੍ਰਿਫ਼ਤਾਰ ਕੀਤੇ ਗਏ 5 ਹਵਾਲਾਤੀਆ ਨੂੰ ਹਾਲ ਹੀ ’ਚ ਗੋਇੰਦਵਾਲ ਜੇਲ੍ਹ ਭੇਜ ਦਿੱਤਾ ਗਿਆ ਹੈ। ਹਵਾਲਾਤੀਆਂ ’ਚ ਜਸਕਰਨ ਸਿੰਘ (ਕਰਨ), ਮਨੀ ਕਾਂਤ (ਮਨੀ), ਬਲਦੇਵ ਕੁਮਾਰ (ਚੌਧਰੀ), ਸਤਵੀਰ ਸਿੰਘ, ਨਿੰਦਰਦੀਪ ਸਿੰਘ ਦੇ ਨਾਂ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਵਿਧਾਇਕਾਂ ਲਈ ਰਿਹਾਇਸ਼ ਲੱਭਣਾ ਬਣਿਆ ਚੁਣੌਤੀ, ਨਵੇਂ ਫਲੈਟ ਖ਼ਰੀਦੇਗੀ ਸਰਕਾਰ
ਦੱਸਣਯੋਗ ਹੈ ਕਿ ਬੀਤੀ 9 ਜੁਲਾਈ ਨੂੰ ਕੇਂਦਰੀ ਜੇਲ ਦੀ ਚੱਕੀ ਨੰਬਰ-2 'ਚ ਬੰਦ ਸਿੱਧੂ ਮੂਸੇਵਾਲਾ ਦੇ ਕਤਲ ਕੇਸ ’ਚ ਨਾਮਜ਼ਦ ਮੁਲਜ਼ਮ ਸਤਵੀਰ ਸਿੰਘ ’ਤੇ ਹਮਲਾ ਕੀਤਾ ਗਿਆ ਸੀ, ਜਿਸ ’ਚ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ ਅਤੇ ਪੁਲਸ ਨੇ 5 ਕੈਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਇਸ ਘਟਨਾ ਨੂੰ ਅੰਜਾਮ ਦੇਣ ਦਾ ਮਾਮਲਾ ਵੀ ਦਰਜ ਕੀਤਾ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ਵਾਲਿਓ ਸਾਵਧਾਨ! ਹੁਣ ਮੋਬਾਇਲਾਂ 'ਤੇ ਆਉਣਗੇ ਚਲਾਨ ਦੇ ਮੈਸਜ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ