ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲਾ ‘ਕੇਕੜਾ’ 11 ਦਿਨਾਂ ਦੇ ਰਿਮਾਂਡ ’ਤੇ, ਜਾਂਚ ’ਚ ਸਾਹਮਣੇ ਆਈਆਂ ਵੱਡੀਆਂ ਗੱਲਾਂ

Tuesday, Jun 07, 2022 - 10:18 PM (IST)

ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲਾ ‘ਕੇਕੜਾ’ 11 ਦਿਨਾਂ ਦੇ ਰਿਮਾਂਡ ’ਤੇ, ਜਾਂਚ ’ਚ ਸਾਹਮਣੇ ਆਈਆਂ ਵੱਡੀਆਂ ਗੱਲਾਂ

ਮਾਨਸਾ : ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸੰਦੀਪ ਉਰਫ਼ ਕੇਕੜਾ ਅਤੇ ਹਰਪ੍ਰੀਤ ਬੱਬੀ ਨੂੰ ਅੱਜ ਪੁਲਸ ਨੇ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਕੇਕੜਾ ਨੂੰ 11 ਦਿਨ ਦੇ ਅਤੇ ਹਰਪ੍ਰੀਤ ਬੱਬੀ ਨੂੰ 9 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਹੁਣ ਰਿਮਾਂਡ ਦੌਰਾਨ ਪੁਲਸ ਕੇਕੜਾ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਕੇ ਸਾਰੇ ਮਾਮਲੇ ਦਾ ਖ਼ੁਲਾਸਾ ਕਰੇਗੀ। ਇਥੇ ਇਹ ਵੀ ਦੱਸਣਯੋਗ ਹੈ ਕਿ ਸੰਦੀਪ ਉਰਫ ਕੇਕੜੇ ਨੂੰ ਪੁਲਸ ਨੇ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁੱਢਲੀ ਪੁੱਛਗਿੱਛ ’ਚ ਕੇਕੜੇ ਤੋਂ ਅਹਿਮ ਖੁਲਾਸੇ ਹੋਏ ਹਨ। ਉਸ ਨੇ ਦੱਸਿਆ ਹੈ ਕਿ ਉਹ ਆਪਣੇ ਦੋਸਤਾਂ ਨਿੱਕੂ ਅਤੇ ਕੇਸ਼ਵ ਨਾਲ ਸੈਲਫੀ ਲੈਣ ਦੇ ਬਹਾਨੇ ਸਿੱਧੂ ਮੂਸੇਵਾਲਾ ਦੇ ਘਰ ਗਿਆ ਸੀ, ਉੱਥੇ ਉਸ ਨੇ ਥਾਰ ਜੀਪ ਦੀ ਫੋਟੋ ਵੀ ਖਿੱਚੀ ਅਤੇ ਕੇਸ਼ਵ ਅਤੇ ਨਿੱਕੂ ਨੂੰ ਨਾਲ ਲੈ ਕੇ ਇਕ ਮੋਟਰਸਾਈਕਲ ’ਤੇ ਬਿਠਾ ਕੇ ਵਾਪਸ ਲੈ ਗਿਆ ਸੀ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬਣਿਆ ਸਪੈਸ਼ਲ ਚੱਕਰਵਿਊ, ਟਾਰਗੈੱਟ ’ਤੇ ਵੱਡੇ-ਵੱਡੇ ਗੈਂਗਸਟਰ

ਕੇਕੜੇ ਨੇ ਦੱਸਿਆ ਕਿ ਉਸ ਨੇ ਹੀ ਸ਼ੂਟਰਾਂ ਨੂੰ ਸਿੱਧੂ ਦੇ ਘਰੋਂ ਨਿਕਲਣ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਿੱਧੂ ਬੁਲਟ ਪਰੂਫ ਗੱਡੀ ਵਿਚ ਨਹੀਂ ਗਿਆ ਅਤੇ ਨਾ ਹੀ ਉਸ ਨਾਲ ਕੋਈ ਗੰਨਮੈਨ ਹੈ, ਉਸ ਨੇ ਥਾਰ ਵਿਚ ਉਸ ਦੇ ਦੋ ਦੋਸਤ ਹੋਣ ਦੀ ਵੀ ਜਾਣਕਾਰੀ ਦਿੱਤੀ। ਕੇਕੜਾ ਆਪਣੇ ਸਾਥੀਆਂ ਨਾਲ ਲਗਭਗ 40 ਤੋਂ 45 ਮਿੰਟ ਸਿੱਧੂ ਦੇ ਘਰ ਦੇ ਆਲੇ ਦੁਆਲੇ ਘੁੰਮਦਾ ਰਿਹਾ।

ਇਹ ਵੀ ਪੜ੍ਹੋ : ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਦੀ ਵੀਡੀਓ, ਰੇਕੀ ਕਰਨ ਵਾਲਾ ‘ਕੇਕੜਾ’ ਗ੍ਰਿਫ਼ਤਾਰ, ਫੈਨ ਬਣ ਕੇ ਆਇਆ ਸੀ ਘਰ

ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਹੁਣ ਤੱਕ 8 ਗ੍ਰਿਫ਼ਤਾਰੀਆਂ ਹੋਈਆਂ ਹਨ। ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਇਸ਼ਾਰੇ ’ਤੇ ਹੀ ਕੇਕੜੇ ਨੇ ਰੇਕੀ ਕੀਤੀ। ਕੇਕੜੇ ਨੇ ਹੀ ਮੂਸਾ ਪਿੰਡ ਜਾ ਕੇ ਸਾਰਾ ਘਟਨਾਕ੍ਰਮ ਦੇਖਿਆ ਅਤੇ ਮੂਸੇਵਾਲੇ ਦੇ ਸਕਿਓਰਿਟੀ ਦੇ ਬਿਨਾਂ ਨਿਕਲਣ ਦੀ ਖਬਰ ਪਹੁੰਚਾਈ। ਪੰਜਾਬ ਪੁਲਸ ਨੇ ਕਿਹਾ ਕਿ ਗੋਲਡੀ ਬਰਾੜ ਦੇ ਇਸ਼ਾਰੇ ’ਤੇ ਹੀ ਮੂਸੇਵਾਲਾ ਦਾ ਕਤਲ ਹੋਇਆ ਹੈ।

ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ’ਚ ਵੱਡੀ ਖ਼ਬਰ, ਲਾਰੈਂਸ ਬਿਸ਼ਨੋਈ ਨਾਲ ਜੁੜੇ ਸ਼ੂਟਰਾਂ ਦੀ ਹੋਈ ਸ਼ਨਾਖਤ, ਸਾਹਮਣੇ ਆਈਆਂ ਤਸਵੀਰਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News