ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਹੁਣ 'ਭੁੱਪੀ ਰਾਣਾ' ਦੀ ਐਂਟਰੀ, ਪੋਸਟ ਪਾ ਕੇ ਕਰ ਦਿੱਤਾ ਇਹ ਐਲਾਨ

Thursday, Jun 02, 2022 - 11:10 AM (IST)

ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਹੁਣ 'ਭੁੱਪੀ ਰਾਣਾ' ਦੀ ਐਂਟਰੀ, ਪੋਸਟ ਪਾ ਕੇ ਕਰ ਦਿੱਤਾ ਇਹ ਐਲਾਨ

ਚੰਡੀਗੜ੍ਹ : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ 'ਚ ਗੈਂਗਵਾਰ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਬੰਬੀਹਾ ਗੈਂਗ ਅਤੇ ਨੀਰਜ ਬਵਾਨਾ ਗੈਂਗ ਤੋਂ ਬਾਅਦ ਹੁਣ ਗੈਂਗਸਟਰ ਭੁੱਪੀ ਰਾਣਾ ਦੀ ਵੀ ਇਸ ਕਤਲਕਾਂਡ 'ਚ ਐਂਟਰੀ ਹੋ ਗਈ ਹੈ। ਭੁੱਪੀ ਰਾਣਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ ਹੈ ਕਿ ਉਹ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣਗੇ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਜ਼ਖਮੀ ਦੋਸਤਾਂ ਨੂੰ ਲੈ ਕੇ ਅਹਿਮ ਖ਼ਬਰ, ਪੁਲਸ ਨੇ ਹਸਪਤਾਲ 'ਚ ਵਧਾਈ ਸੁਰੱਖਿਆ

ਭੁੱਪੀ ਰਾਣਾ ਨੇ ਕਿਹਾ ਹੈ ਕਿ ਕਾਤਲਾਂ ਦਾ ਪਤਾ ਦੱਸਣ ਵਾਲਿਆਂ ਲਈ 5 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ਅਤੇ ਉਨ੍ਹਾਂ ਦਾ ਨਾਂ ਗੁਪਤ ਰੱਖਿਆ ਜਾਵੇਗਾ। ਭੁੱਪੀ ਰਾਣਾ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦਾ ਸਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਸੀ ਪਰ ਜੇਕਰ ਹੁਣ ਸਿੱਧੂ ਮੂਸੇਵਾਲਾ ਨੂੰ ਸਾਡਾ ਭਰਾ ਬਣਾ ਕੇ ਮਾਰਿਆ ਹੈ ਤਾਂ ਸਾਡਾ ਫਰਜ਼ ਸਾਨੂੰ ਪਤਾ ਹੈ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਦਾ ਕਿਸਾਨ ਖ਼ੁਦਕੁਸ਼ੀਆਂ ਮਾਮਲੇ 'ਤੇ ਟਵੀਟ, ਭਗਵੰਤ ਮਾਨ ਨੂੰ ਲਿਆ ਨਿਸ਼ਾਨੇ 'ਤੇ

ਇਸ ਤੋਂ ਪਹਿਲਾਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਵੱਲੋਂ ਵੀ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਧਮਕੀ ਦਿੱਤੀ ਗਈ ਹੈ। ਭੁੱਪੀ ਰਾਣਾ ਅਤੇ ਲਾਰੈਂਸ ਗੈਂਗ 'ਚ ਕੱਟੜ ਦੁਸ਼ਮਣੀ ਹੈ। ਦੋਹਾਂ ਵਿਚਕਾਰ ਜੇਲ੍ਹ ਅੰਦਰ ਕੁੱਟਮਾਰ ਤੱਕ ਹੋ ਚੁੱਕੀ ਹੈ। ਭੁੱਪੀ ਰਾਣਾ 'ਤੇ ਹਰਿਆਣਾ ਅਤੇ ਪੰਜਾਬ 'ਚ ਕਤਲ ਸਮੇਤ ਕਈ ਅਪਰਾਧਾਂ ਦੇ 25 ਤੋਂ ਜ਼ਿਆਦਾ ਕੇਸ ਦਰਜ ਹਨ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾ ਰਹੇ ਟਰਾਲੀ ਸਵਾਰਾਂ ਨੂੰ ਟਰਾਲੇ ਨੇ ਦਰੜਿਆ, 3 ਦੀ ਮੌਤ

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News