ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ’ਤੇ ਭਾਵੁਕ ਹੋਈ ਮਾਤਾ, ਕਿਹਾ-29 ਮਈ ਸਾਡੇ ਲਈ ਕਾਲਾ ਦਿਨ ਚੜ੍ਹਿਆ

Wednesday, Jun 08, 2022 - 01:46 PM (IST)

ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ’ਤੇ ਭਾਵੁਕ ਹੋਈ ਮਾਤਾ, ਕਿਹਾ-29 ਮਈ ਸਾਡੇ ਲਈ ਕਾਲਾ ਦਿਨ ਚੜ੍ਹਿਆ

ਮਾਨਸਾ (ਬਿਊਰੋ)– ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਭੋਗ ਅਤੇ ਅੰਤਿਮ ਅਰਦਾਸ ਹੋ ਗਈ ਹੈ। ਭੋਗ ਪੈਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਆਏ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 29 ਮਈ ਨੂੰ ਸਾਡੇ ਲਈ ਕਾਲਾ ਦਿਨ ਚੜ੍ਹਿਆ ਸੀ, ਜਿਸ ਨੇ ਸਾਡੀਆਂ ਖ਼ੁਸ਼ੀਆਂ ਖੋਹ ਲਈਆਂ। ਉਸ ਦਿਨ ਸਿੱਧੂ ਸਾਨੂੰ ਸਾਰਿਆਂ ਨੂੰ ਛੱਡ ਕੇ ਚਲਾ ਗਿਆ।

ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ਬਰ: ਜਥੇਦਾਰ ਹਰਪ੍ਰੀਤ ਸਿੰਘ ਦੀ Z ਸੁਰੱਖਿਆ ’ਚ ਸਿੱਖ ਕਮਾਂਡੋ ਸ਼ਾਮਲ

PunjabKesari

ਇਸ ਮੌਕੇ ਮਾਤਾ ਨੇ ਕਿਹਾ ਕਿ ਇਸ ਦੁੱਖ ਦੀ ਘੜੀ ’ਚ ਸਾਡਾ ਬਹੁਤ ਸਾਰੇ ਲੋਕਾਂ ਨੇ ਸਾਥ ਦਿੱਤਾ ਅਤੇ ਸਾਨੂੰ ਹੌਂਸਲਾ ਦਿੱਤਾ। ਲੋਕਾਂ ਦੇ ਇਸ ਹੌਂਸਲੇ ਸਦਕਾ ਅੱਜ ਅਸੀਂ ਆਪਣੇ ਆਪ ਨੂੰ ਕਾਇਮ ਕੀਤਾ ਹੈ। ਮੈਂ ਉਮੀਦ ਕਰਦੀ ਹਾਂ ਕਿ ਕੀ ਤੁਸੀਂ ਅੱਗੇ ਵੀ ਇਸੇ ਤਰ੍ਹਾਂ ਸਾਡਾ ਸਾਥ ਦੇਵੋਗੇ। 

ਪੜ੍ਹੋ ਇਹ ਵੀ ਖ਼ਬਰ: ‘ਆਪ’ ਵਿਧਾਇਕ ਦੀ ਬੇਕਾਬੂ ਹੋਈ ਤੇਜ਼ ਰਫ਼ਤਾਰ ਗੱਡੀ ਨੇ ਦੋ ਕਾਰਾਂ ਨੂੰ ਮਾਰੀ ਟੱਕਰ, ਉੱਡੇ ਪਰਖੱਚੇ (ਤਸਵੀਰਾਂ)

PunjabKesari

ਸਿੱਧੂ ਮੂਸੇਵਾਲਾ ਦੀ ਮਾਤਾ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿੱਧੂ ਦੀ ਯਾਦ ’ਚ ਇਕ-ਇਕ ਰੁੱਖ ਜ਼ਰੂਰ ਲਗਾਉਣ ਅਤੇ ਉਸ ਦਾ ਖ਼ਿਆਲ ਰੱਖਣ। ਉਨ੍ਹਾਂ ਕਿਹਾ ਕਿ ਉਸ ਦੇ ਪੁੱਤਰ ਸਿੱਧੂ ਦੇ ਬੋਲ੍ਹਾਂ ਨੂੰ ਹਮੇਸ਼ਾ ਲਈ ਕਾਇਮ ਰੱਖੋ। ਇਸ ਦੇ ਨਾਲ ਹੀ ਮਾਤਾ ਨੇ ਕਿਹਾ ਕਿ ਉਹ ਇਥੇ ਆਉਣ ’ਤੇ ਆਪ ਸਭ ਦਾ ਧੰਨਵਾਦ ਕਰਦੀ ਹੈ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਪ੍ਰੇਮੀ ਨਾਲ ਮਿਲ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ

PunjabKesari

ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਪਿੰਡ ਜਵਾਹਰ ਕੇ ਵਿਖੇ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਵਲੋਂ ਲਈ ਗਈ ਸੀ। ਸਿੱਧੂ ਦੀ ਅੰਤਿਮ ਅਰਦਾਸ ’ਚ ਲੋਕ ਵੱਡੀ ਗਿਣਤੀ ’ਚ ਸ਼ਾਮਲ ਹੋਣ ਲਈ ਆਏ, ਜੋ ਨਮ ਅੱਖਾਂ ਨਾਲ ਆਪਣੇ ਚਹੇਤੇ ਸਿਤਾਰੇ ਨੂੰ ਅਲਵਿਦਾ ਆਖ ਰਹੇ ਹਨ।  

ਪੜ੍ਹੋ ਇਹ ਵੀ ਖ਼ਬਰ: ਕੁੜੀਆਂ ਤੋਂ ਐਕਟਿਵਾ ਖੋਹ ਰਹੇ ਸੀ ਲੁਟੇਰੇ, ਰੋਕਣ ’ਤੇ ਗੋਲੀ ਮਾਰ ਕੀਤਾ ਵਿਅਕਤੀ ਦਾ ਕਤਲ

 


author

rajwinder kaur

Content Editor

Related News