ਸਿੱਧੂ ਮੂਸੇਵਾਲਾ ਫਾਇਰਿੰਗ ਕੇਸ : ਦੋ ਦੋਸ਼ੀਆਂ ਦੀ ਜ਼ਮਾਨਤ ਅਰਜ਼ੀ ਅਦਾਲਤ ਨੇ ਕੀਤੀ ਖਾਰਜ

Thursday, Jun 25, 2020 - 06:35 PM (IST)

ਬਰਨਾਲਾ (ਵਿਵੇਕ ਸਿੰਧਵਾਨੀ): ਗਾਇਕ ਸਿੱਧੂ ਮੂਸੇਵਾਲਾ ਫਾਇਰਿੰਗ ਕੇਸ 'ਚ ਨਾਮਜ਼ਦ ਦੋ ਦੋਸ਼ੀ ਸੁਖਬੀਰ ਸਿੰਘ ਲਹਿਲ ਅਤੇ ਇੰਦਰਵੀਰ ਸਿੰਘ ਗਰੇਵਾਲ ਦੀ ਜ਼ਮਾਨਤ ਅਰਜ਼ੀ ਅਡੀਸ਼ਨਲ ਸੈਸ਼ਨ ਜੱਜ ਅਰੁਣ ਗੁਪਤਾ ਦੇ ਅਦਾਲਤ ਨੇ ਰੱਦ ਕਰ ਦਿੱਤੀਆਂ ਹਨ। ਉਕਤ ਦੋਵਾਂ ਦੋਸ਼ੀਆਂ ਨੇ 17 ਜੂਨ ਨੂੰ ਐਡਵੋਕੇਟ ਗੁਰਤੇਜ ਸਿੰਘ ਗਰੇਵਾਲ ਅਤੇ ਐਡਵੋਕੇਟ ਜੁਗੇਸ਼ ਗੁਪਤਾ ਰਾਹੀਂ ਅਡੀਸ਼ਨਲ ਸੈਸ਼ਨ ਜੱਜ ਬਰਜਿੰਦਰ ਪਾਲ ਦੀ ਅਦਾਲਤ 'ਚ ਐਂਟੀ ਸਪੇਟਰੀ ਜ਼ਮਾਨਤ ਲਗਾਈ ਸੀ ਅਤੇ 23 ਜੂਨ ਨੂੰ ਪੇਸ਼ੀ ਦੀ ਤਾਰੀਖ ਨਿਸ਼ਚਿਤ ਕੀਤੀ ਸੀ ਪਰ ਜਾਂਚ ਅਧਿਕਾਰੀ ਦੇ ਪੇਸ਼ ਨਾ ਹੋਣ ਕਰਕੇ ਅਡੀਸ਼ਨਲ ਸੈਸ਼ਨ ਜੱਜ ਅਰੁਣ ਗੁਪਤਾ ਦੀ ਅਦਾਲਤ ਨੇ 25 ਜੂਨ ਦੀ ਸੁਣਵਾਈ ਨਿਸ਼ਚਿਤ ਕਰ ਦਿੱਤੀ। ਐਡਵੋਕੇਟ ਆਰ ਐੱਸ ਰੰਧਾਵਾ, ਹਰਿੰਦਰ ਰਾਣੂ ਅਤੇ ਸਰਕਾਰੀ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਉਕਤ ਦੋਵੇਂ ਦੋਸ਼ੀਆਂ ਦੀ ਜ਼ਮਾਨਤ ਦੀ ਅਰਜੀ ਖਾਰਜ ਕਰ ਦਿੱਤੀ।

ਇਹ ਵੀ ਪੜ੍ਹੋ: ਅਸਲਾ ਧਾਰਕਾਂ ਲਈ ਨਵੀਂ ਡੈੱਡਲਾਈਨ ਜਾਰੀ,ਹੁਣ 2 ਤੋਂ ਵੱਧ ਹਥਿਆਰ ਰੱਖਣ ਵਾਲੇ ਹੋ ਜਾਣ ਸਾਵਧਾਨ!

ਇਹ ਵੀ ਪੜ੍ਹੋ:  ਦਾਜ ਦੀ ਬਲੀ ਚੜ੍ਹੀ ਮਾਪਿਆਂ ਦੀ ਲਾਡਲੀ ਧੀ, ਫਾਹਾ ਲੈ ਕੀਤੀ ਖ਼ੁਦਕੁਸ਼ੀ


Shyna

Content Editor

Related News