ਸਿੱਧੂ ਆਪਣੇ ਹੀ ''ਬਿਆਨ ਦੇ ਇਮਤਿਹਾਨ'' ''ਚ ਹੋਏ ਫੇਲ! (ਵੀਡੀਓ)
Monday, Jun 12, 2017 - 07:17 AM (IST)
ਅੰਮ੍ਰਿਤਸਰ— ਆਪਣੇ ਬਿਆਨਾਂ ਕਾਰਨ ਚਰਚਾ 'ਚ ਰਹਿਣ ਵਾਲੇ ਨਵਜੋਤ ਸਿੱਧੂ ਅੱਜ ਆਪਣੇ ਹੀ ਬਿਆਨ ਦੇ ਇਮਤਿਹਾਨ 'ਚ ਫੇਲ ਹੁੰਦੇ ਦਿਖਾਈ ਦੇ ਰਹੇ ਹਨ। ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੀ ਸਾਂਝੀ ਰਸੌਈ 'ਚ ਸਿੱਧੂ ਦੇ ਇਸ ਬਿਆਨ ਦੇ ਉਲਟ ਹੋ ਰਿਹਾ ਹੈ। ਇਥੇ 10 ਰੁਪਏ 'ਚ ਲੋੜਵੰਦਾਂ ਨੂੰ ਖਾਣਾ ਤਾਂ ਮਿਲਿਆ ਪਰ ਖਾਣਾ ਉਨ੍ਹਾਂ ਦੇ ਗਲੇ 'ਚੋਂ ਹੇਠਾਂ ਨਹੀਂ ਉਤਰਿਆ। ਕਿਉਂਕਿ ਖਾਣੇ 'ਚ ਮਿਲਣ ਵਾਲੇ ਚੌਲ ਅਤੇ ਆਲੂ ਕੱਚੇ ਨਿਕਲੇ ਹਨ।
ਸੂਬੇ 'ਚ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਾਂਝੀ ਰਸੌਈਆਂ ਦੀਆਂ ਕਈ ਜ਼ਿਲ੍ਹਿਆਂ 'ਚ ਤਾਰੀਫਾਂ ਵੀ ਹੋਈਆਂ ਸਨ ਪਰ ਗੁਰੂ ਨਗਰੀ ਦੇ ਸਿਵਲ ਹਸਪਤਾਲ 'ਚ ਮਿਲਣ ਵਾਲੇ ਖਾਣੇ ਨੇ ਸਰਕਾਰ ਦੀ ਸਾਂਝੀ ਰਸੌਈ 'ਤੇ ਗ੍ਰਹਿਣ ਲਗਾ ਦਿੱਤਾ ਹੈ।
