ਨਵਜੋਤ ਸਿੱਧੂ ਹੋਏ ਸਰਗਰਮ ‘ਦਿੱਲੀਓਂ’ ਤਾਰ ‘ਖੜਕਣ’ ਦੀ ਚਰਚਾ

09/29/2023 1:01:09 PM

ਲੁਧਿਆਣਾ (ਮੁੱਲਾਂਪੁਰੀ) : ਕਾਂਗਰਸ ਅਤੇ ਤੇਜ਼ ਤਰਾਰ ਨੇਤਾ ਤੇ ਸਾਬਕਾ ਵਜ਼ੀਰ ਨਵਜੋਤ ਸਿੰਘ ਸਿੱਧੂ ਨੇ 5 ਮਹੀਨਿਆਂ ਦੀ ਚੁੱਪ ਤੋਂ ਬਾਅਦ ਆਪਣੀਆਂ ਸਿਆਸੀ ਸਰਗਰਮੀਆਂ ਸ਼ੁਰੂ ਕਰ ਕੇ ਜੋ ਐਂਟਰੀ ਮਾਰੀ ਹੈ, ਉਸ ਨੂੰ ਲੈ ਕੇ ਹੁਣ ਚਰਚਾ ਹੈ ਕਿ ਸਿੱਧੂ ਸਬੰਧੀ ਇਹ ਸਭ ਤਾਰਾਂ ਖੜਕਣ ਦੀ ਕਾਰਵਾਈ ਦਿੱਲੀ ਦਰਬਾਰ ਤੋਂ ਹੋਈ ਹੈ ਕਿਉਂਕਿ ਨਵਜੋਤ ਸਿੱਧੂ ਪਿਛਲੇ ਦਿਨਾਂ ਤੋਂ ਖਾਮੋਸ਼ ਅਤੇ ਆਪਣੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਜੋ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ, ਉਨ੍ਹਾਂ ਦੇ ਇਲਾਜ ਤੇ ਗੁਰਧਾਮਾਂ ਦੇ ਦਰਸ਼ਨਾਂ ਲਈ ਆਪਣੇ ਪਰਿਵਾਰ ਨਾਲ ਵੱਖ-ਵੱਖ ਥਾਵਾਂ ’ਤੇ ਵਿਚਰ ਰਹੇ ਸਨ ਪਰ ਪਿਛਲੇ ਦਿਨੀਂ ਇਹ ਦਿੱਲੀਓਂ ਇਹ ਖ਼ਬਰ ਆਈ ਸੀ ਕਿ ਜਲਦ ਹੀ ਮੋਦੀ ਖਿਲਾਫ ਬਣਨ ਜਾ ਰਹੇ ‘ਇੰਡੀਆ ਮਹਾ ਗੱਠਜੋੜ’ ਅਧੀਨ ‘ਆਪ’ ਤੇ ਕਾਂਗਰਸ ਦਾ ਗੱਠਜੋੜ ਹੋਵੇਗਾ, ਜਿਸ ਨੂੰ ਲੈ ਕੇ ਪੰਜਾਬ ਦੇ ਕਾਂਗਰਸੀਆਂ ਨੇ ਇਸ ’ਤੇ ਕਿੰਤੂ-ਪਰੰਤੂ ਕੀਤਾ ਤੇ ਹੁਣ ਤੱਕ ਕਰ ਵੀ ਰਹੇ ਹਨ ਪਰ ਨਵਜੋਤ ਸਿੰਘ ਸਿੱਧੂ ਨੇ ਉਸ ਵੇਲੇ ਕਿਹਾ ਕਿ ਸਾਨੂੰ ਹਾਈ ਕਮਾਂਡ ਦਾ ਹੁਕਮ ਮੰਨਣਾ ਚਾਹੀਦਾ ਹੈ, ਜੋ ਵੀ ਹਾਈ ਕਮਾਂਡ ਹੁਕਮ ਦੇਵੇਗੀ, ਸਾਨੂੰ ਮਨਜ਼ੂਰ ਹੋਵੇਗਾ।

ਇਹ ਵੀ ਪੜ੍ਹੋ : ਪਾਰਟੀ ਵਿਸ਼ੇਸ਼ ’ਚ ਲੰਮੇਂ ਸਮੇਂ ਲਈ ਸ਼ਾਹ-ਸਵਾਰ ਬਣਨਾ ਟੇਢੀ ਖੀਰ, ਸਿਆਸਤਦਾਨ ਹੋਏ ਪਾਰਟੀ ਦੀਆਂ ਰਵਾਇਤਾਂ ਤੇ ਕਦਰਾਂ-ਕੀਮਤਾਂ ਤੋਂ ਦੂਰ    

ਸਿੱਧੂ ਦੇ ਬਿਆਨ ’ਤੇ ਕਾਂਗਰਸੀ ਆਗੂਆਂ ਨੇ ਵੀ ਟਿੱਪਣੀ ਕੀਤੀ ਸੀ ਪਰ ਲੰਘੇ ਕੱਲ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਕਰ ਕੇ ਭਗਵੰਤ ਮਾਨ ਸਰਕਾਰ ਨੂੰ ਚੌਰਾਹੇ ’ਚ ਘੇਰਿਆ ਤੇ ਇਕ ਦਰਦ ਭਰੀ ਚਿੱਠੀ ਪੰਜਾਬੀਆਂ ਦੇ ਨਾਂ ਜਾਰੀ ਕੀਤੀ, ਉਸ ਤੋਂ ਬਾਅਦ ਨਵਜੋਤ ਸਿੱਧੂ ਸਿੱਧੇ ਸ਼ਿਮਲਾ ਵੱਲ ਰਵਾਨਾ ਹੋ ਗਏ, ਜਿੱਥੇ ਕਾਂਗਰਸ ਦੇ ਕੌਮੀ ਜਰਨਲ ਸੈਕਟਰੀ ਪ੍ਰਿਯੰਕਾ ਗਾਂਧੀ ਠਹਿਰੇ ਹੋਏ ਸਨ। ਸੂਤਰਾਂ ਮੁਤਾਬਕ ਪ੍ਰਿਯੰਕਾ ਗਾਂਧੀ ਨੂੰ ਮਿਲ ਕੇ ਮੀਟਿੰਗ ਕਰਨਾ ਕਈ ਤਰ੍ਹਾਂ ਦੀਆਂ ਸਿਆਸੀ ਚਰਚਾਵਾਂ ਨੂੰ ਜਨਮ ਦੇ ਰਿਹਾ ਹੈ। ਸਿਆਸੀ ਮਾਹਿਰਾਂ ਨੇ ਕਿਹਾ ਕਿ ਸਿੱਧੂ ਐਵੇਂ ਨਹੀਂ ਮੁੜ ਸਰਗਰਮ ਹੋਏ, ਉਨ੍ਹਾਂ ਦੀ ਸਰਗਰਮੀ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੈ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ''ਤੇ ਆਇਆ ਸਾਬਕਾ ਮੁੱਖ ਮੰਤਰੀ ਚੰਨੀ ਦਾ ਵੱਡਾ ਬਿਆਨ    

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News