ਕਾਂਗਰਸ ਦੀ ਹੋਂਦ ਖਤਮ ਹੋਣ ਕਿਨਾਰੇ : ਸ਼ਵੇਤ ਮਲਿਕ

Saturday, Jul 13, 2019 - 02:53 PM (IST)

ਕਾਂਗਰਸ ਦੀ ਹੋਂਦ ਖਤਮ ਹੋਣ ਕਿਨਾਰੇ : ਸ਼ਵੇਤ ਮਲਿਕ

ਅੰਮ੍ਰਿਤਸਰ (ਕਮਲ, ਜੀਆ) : ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਰਾਜ ਸਭਾ 'ਚ ਬੋਲਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵਲੋਂਪੇਸ਼ ਕੀਤਾ ਗਿਆ ਬਜਟ ਜਿਥੇ ਦੇਸ਼ ਹਿਤੈਸ਼ੀ ਹੈ, ਉਥੇ ਆਮ ਜਨਤਾ ਲਈ ਵੀ ਲਾਭ ਵਾਲਾ ਹੈ। ਸ਼ਵੇਤ ਮਲਿਕ ਨੇ ਮੋਦੀ ਸਰਕਾਰ ਦੇ ਵਿਕਾਸ ਦੇ ਕੰਮਾਂ 'ਚ ਰੁਕਾਵਟ ਪਾਉਣ ਵਾਲੇ ਜਨ-ਹਿਤੈਸ਼ੀ ਬਜਟ ਦਾ ਵਿਰੋਧ ਕਰਨ ਵਾਲੇ ਕਾਂਗਰਸ ਦੇ ਰਾਜ ਸਭਾ ਮੈਂਬਰ ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ ਅਤੇ ਜੈਰਾਮ ਰਮੇਸ਼ ਨੂੰ ਕਰਾਰਾ ਜਬਾਬ ਦਿੱਤਾ ਹੈ ਅਤੇ ਕਿਹਾ ਹੈ ਕਿ 2014 ਦੀਆਂ ਚੋਣਾਂ ਤੋਂ ਪਹਿਲਾਂ ਕੇਂਦਰ ਦੀ ਕਾਂਗਰਸ ਸਰਕਾਰ ਦੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਕੁਸ਼ਾਸਨ ਨੇ ਦੇਸ਼ ਦੀ ਆਮ ਜਨਤਾ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਸੀ ਅਤੇ ਦੇਸ਼ ਨੂੰ ਬਰਬਾਦੀ ਦੇ ਕੰਢੇ ਲਿਆ ਖੜ੍ਹਾ ਕਰ ਦਿੱਤਾ ਸੀ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਆਉਣ ਤੋਂ ਪਹਿਲਾਂ ਕਾਂਗਰਸੀ ਨੇਤਾਵਾਂ ਦੁਆਰਾ ਕੀਤੇ ਵੱਡੇ-ਵੱਡੇ ਘੋਟਾਲੇ ਅਤੇ ਭ੍ਰਿਸ਼ਟਾਚਾਰ ਹਾਵੀ ਸੀ, ਜਿਸ ਨਾਲ ਵਿਸ਼ਵ 'ਚ ਭਾਰਤ ਦੀ ਸਾਖ ਨੂੰ ਸੱਟ ਵੱਜੀ ਸੀ। ਮਲਿਕ ਨੇ ਕਿਹਾ ਕਿ ਅੱਜ ਕਾਂਗਰਸ ਦੀ ਹੋਂਦ ਖਤਮ ਹੋਣ ਕਿਨਾਰੇ ਹੈ ਅਤੇ ਕਾਂਗਰਸ ਕੋਲ ਲੋਕ ਸਭਾ ਵਿਚ ਇੰਨੀ ਗਿਣਤੀ ਨਹੀਂ ਕਿ ਉਹ ਵਿਰੋਧੀ ਧਿਰ ਦੀ ਭੂਮਿਕਾ ਵੀ ਨਿਭਾ ਸਕੇ। 
 


author

Anuradha

Content Editor

Related News