ਏ. ਟੀ. ਐੱਮ. ਦਾ ਸ਼ਟਰ ਤੋੜਨ ਵਾਲੇ 2 ਗ੍ਰਿਫ਼ਤਾਰ

Sunday, Dec 03, 2017 - 01:07 PM (IST)

ਏ. ਟੀ. ਐੱਮ. ਦਾ ਸ਼ਟਰ ਤੋੜਨ ਵਾਲੇ 2 ਗ੍ਰਿਫ਼ਤਾਰ


ਫ਼ਰੀਦਕੋਟ (ਰਾਜਨ) - ਬੈਂਕ ਨਾਲ ਲੱਗੇ ਏ. ਟੀ. ਐੱਮ. ਦਾ ਸ਼ਟਰ ਤੋੜਨ ਦੇ ਮਾਮਲੇ ਵਿਚ ਪੁਲਸ ਨੇ ਦੋ ਕਥਿਤ ਦੋਸ਼ੀਆਂ ਸਹਿਜਪਾਲ ਸਿੰਘ ਵਾਸੀ ਪੰਜਗਰਾਈਂ ਖੁਰਦ ਤੇ ਸੱਤਪਾਲ ਸਿੰਘ ਵਾਸੀ ਪਿੰਡ ਸਾਹੋਕੇ ਨੂੰ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਮੋਹਿਤ ਸਿੰਘ ਨਿਰਵਲ ਡਿਪਟੀ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਪੰਜਗਰਾਈਂ ਕਲਾਂ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਬੈਂਕ ਨੇੜੇ ਲੱਗੇ ਏ. ਟੀ. ਐੱਮ. ਦਾ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ। ਦੱਸਣਯੋਗ ਹੈ ਕਿ ਇਸ ਸ਼ਿਕਾਇਤ 'ਤੇ ਦਰਜ ਮੁਕੱਦਮੇ ਦੀ ਤਫਤੀਸ਼ ਹੌਲਦਾਰ ਜਸਵੀਰ ਸਿੰਘ ਫਰੀਦਕੋਟ ਵੱਲੋਂ ਜਾਰੀ ਸੀ, ਜਿਸ ਕਾਰਨ ਉਕਤ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।


Related News