ਕੈਬਨਿਟ ਮੰਤਰੀ ਧਾਲੀਵਾਲ ਨੇ ਕੇਂਦਰੀ ਰੇਲਵੇ ਬੋਰਡ ਦੇ ਚੇਅਰਮੈਨ ਨੂੰ ਦਿੱਤਾ ਮੰਗ-ਪੱਤਰ, ਕੀਤੀ ਇਹ ਮੰਗ
Tuesday, Jun 13, 2023 - 07:16 PM (IST)
ਅਜਨਾਲਾ (ਗੁਰਜੰਟ)-ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰੀ ਰੇਲਵੇ ਬੋਰਡ ਦੇ ਚੇਅਰਮੈਨ ਅਨਿਲ ਕੁਮਾਰ ਨੂੰ ਇਤਿਹਾਸਕ ਨਗਰੀ ਰਮਦਾਸ ਵਿਖੇ ਬਾਬਾ ਬੁੱਢਾ ਜੀ ਦੇ ਨਾਂ ’ਤੇ ਰੇਲਵੇ ਸਟੇਸ਼ਨ-ਕਮ-ਪਲੇਟਫਾਰਮ ਬਣਾਉਣ ਅਤੇ ਭਗਤਾਂ ਵਾਲਾ ਦਾਣਾ ਮੰਡੀ ਨੂੰ ਤਰਨਤਾਰਨ ਰੋਡ ਤੋਂ ਲਾਂਘਾ ਬਣਾਉਣ ਲਈ ਮੰਗ-ਪੱਤਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਲਾਸ਼ ਦੇਖ ਭੁੱਬਾਂ ਮਾਰ ਰੋਇਆ ਪਰਿਵਾਰ
ਕੈਬਨਿਟ ਮੰਤਰੀ ਧਾਲੀਵਾਲ ਨੇ ਮੰਗ ਕੀਤੀ ਕਿ ਰਮਦਾਸ, ਜੋ ਬਹੁਤ ਇਤਿਹਾਸਕ ਕਸਬਾ ਹੈ ਅਤੇ ਇਥੋਂ ਅੰਗਰੇਜ਼ਾਂ ਦੇ ਵੇਲੇ ਤੋਂ ਰੇਲ ਲੰਘ ਰਹੀ ਹੈ ਪਰ ਇੱਥੇ ਅਜੇ ਤੱਕ ਪਲੇਟਫਾਰਮ ਨਹੀਂ ਬਣਾਇਆ ਗਿਆ, ਜਿਸ ਕਾਰਨ ਇਥੇ ਆਉਣ-ਜਾਣ ਵਾਲੇ ਯਾਤਰੀਆਂ, ਮੁਸਾਫ਼ਿਰਾਂ ਖ਼ਾਸ ਕਰ ਕੇ ਬੱਚਿਆਂ, ਬਜ਼ੁਰਗਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ।
ਇਹ ਖ਼ਬਰ ਵੀ ਪੜ੍ਹੋ : ਨਸ਼ਾ ਛੁਡਾਊ ਕੇਂਦਰ ’ਚ ਨੌਜਵਾਨ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ, ਨਹਿਰ ’ਚ ਸੁੱਟੀ ਲਾਸ਼
ਉਨ੍ਹਾਂ ਕਿਹਾ ਕਿ ਰਮਦਾਸ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਹੈ, ਇਸ ਲਈ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ’ਤੇ ਪਲੇਟਫਾਰਮ ਬਣਾਇਆ ਜਾਵੇ ਅਤੇ ਇਸ ਤੋਂ ਇਲਾਵਾ ਸੀਜ਼ਨ ਦੇ ਦਿਨਾਂ ’ਚ ਭਗਤਾਂ ਵਾਲਾ ਮੰਡੀ ਨੂੰ ਜਾਂਦੇ ਰਸਤਿਆਂ ਉੱਤੇ ਲੱਗਦੇ ਜਾਮ ਦਾ ਹਵਾਲਾ ਦੇ ਕੇ ਤਰਨਤਾਰਨ ਰੋਡ ਤੋਂ ਭਗਤਾਂ ਵਾਲਾ ਮੰਡੀ ਤੱਕ ਰਸਤਾ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਰਸਤੇ ਉੱਤੇ ਸਿਰਫ ਇਕ ਰੇਲਵੇ ਫਾਟਕ ਬਣਾ ਕੇ ਇਕ ਵਧੀਆ ਰਸਤਾ ਮੰਡੀ ਤੱਕ ਜਾ ਸਕਦਾ ਹੈ, ਜਿਸ ਨਾਲ ਸ਼ਹਿਰ ਵਿਚ ਸੀਜ਼ਨ ਦੌਰਾਨ ਲੱਗਦੇ ਟਰੈਫਿਕ ਜਾਮ ਤੋਂ ਵੀ ਛੁਟਕਾਰਾ ਮਿਲੇਗਾ।