'ਬਾਬਾ ਸੋਢਲ' ਜੀ ਦੇ ਮੇਲੇ ਨੂੰ ਲੈ ਕੇ ਰੌਣਕਾਂ ਲੱਗਣੀਆਂ ਹੋਈਆਂ ਸ਼ੁਰੂ, ਪ੍ਰਸ਼ਾਸਨ ਨੇ ਕੀਤੇ ਖ਼ਾਸ ਪ੍ਰਬੰਧ
Monday, Sep 25, 2023 - 12:29 PM (IST)
ਜਲੰਧਰ (ਪੁਨੀਤ)- ਸ਼੍ਰੀ ਸਿੱਧ ਬਾਬਾ ਸੋਢਲ ਜੀ ਦਾ ਮੇਲਾ 28 ਸਤੰਬਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਬਾਬਾ ਸੋਢਲ ਜੀ ਦੇ ਦਰਸ਼ਨਾਂ ਲਈ ਦੂਰੋਂ-ਦੂਰੋਂ ਸ਼ਰਧਾਲੂਆਂ ਦਾ ਆਉਣਾ-ਜਾਣਾ ਹੁਣ ਤੋਂ ਹੀ ਸ਼ੁਰੂ ਹੋ ਗਿਆ ਹੈ। ਬਾਬਾ ਸੋਢਲ ਮੇਲੇ ਨੂੰ ਲੈ ਕੇ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਬਾਬਾ ਸੋਢਲ ਦੇ ਦਰਸ਼ਨਾਂ ਲਈ ਸੰਗਤ ਨਤਮਸਤਕ ਹੋਣ ਲੱਗੀ ਹੈ। ਉਥੇ ਹੀ ਮੇਲੇ ਨੂੰ ਲੈ ਕੇ ਵੀ ਪ੍ਰਸ਼ਾਸਨ ਨੇ ਖ਼ਾਸ ਅਤੇ ਪੁਖ਼ਤਾ ਪ੍ਰਬੰਧ ਕੀਤੇ ਹਨ।
ਸੋਢਲ ਦਾ ਇਲਾਕਾ 3 ਦਿਨਾਂ ਲਈ ਕੱਟ ਫ੍ਰੀ ਜ਼ੋਨ ਐਲਾਨਿਆ
ਦੱਸ ਦੇਈਏ ਕਿ ਪਾਵਰਕਾਮ ਵੱਲੋਂ ਸੋਢਲ ਦੇ ਇਲਾਕੇ ’ਚ ਸੁਚਾਰੂ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ। ਇਸ ਲਈ 3 ਦਿਨਾਂ ਤਕ ਸੋਢਲ ਦੇ ਇਲਾਕੇ ਨੂੰ ਕੱਟ ਫ੍ਰੀ ਜ਼ੋਨ ਰੱਖਿਆ ਗਿਆ ਹੈ। ਬਾਬਾ ਸੋਢਲ ਦਾ ਮੇਲਾ 28 ਸਤੰਬਰ ਨੂੰ ਮਨਾਇਆ ਜਾਵੇਗਾ ਪਰ ਪਾਵਰਕਾਮ ਵੱਲੋਂ 27 ਤੋਂ 29 ਤੱਕ ਨਿਰਵਿਘਨ ਸਪਲਾਈ ਮੁਹੱਈਆ ਕਰਵਾਈ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਈਸਟ ਡਿਵੀਜ਼ਨ ਦੇ ਚੱਲਦਿਆਂ 11 ਕੇ. ਵੀ. ਪ੍ਰੀਤ ਨਗਰ, ਸੋਢਲ ਅਤੇ ਗੁ. ਪ੍ਰੀਤ ਨਗਰ ਦਾ ਫੀਡਰ 24 ਘੰਟੇ ਸਪਲਾਈ ਦੇਵੇਗਾ।
ਇਹ ਵੀ ਪੜ੍ਹੋ- ਨਵਜੋਤ ਸਿੰਘ ਸਿੱਧੂ ਨੇ ਘੇਰੀ ਪੰਜਾਬ ਸਰਕਾਰ, ਕਿਹਾ-ਗੰਭੀਰ ਕਰਜ਼ਾ ਸੰਕਟ 'ਚ ਘਿਰਿਆ ਸੂਬਾ
ਮੇਲੇ ਤੋਂ 1 ਦਿਨ ਪਹਿਲਾਂ ਵੱਡੀ ਗਿਣਤੀ ’ਚ ਭਗਤਾਂ ਦਾ ਆਉਣਾ-ਜਾਣਾ ਸ਼ੁਰੂ ਹੋ ਜਾਂਦਾ ਹੈ, ਜਿਸ ਨੂੰ ਮੱਦੇਨਜ਼ਰ ਪਾਵਰਕਾਮ ਵੱਲੋਂ 27 ਤੋਂ ਪਹਿਲਾਂ ਰਿਪੇਅਰ ਦਾ ਕੰਮ ਨਜਿੱਠ ਲਿਆ ਜਾਵੇਗਾ। ਇਸ ਸਮੇਂ ਪਾਵਰਕਾਮ ਵੱਲੋਂ ਸੋਢਲ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਜ਼ੋਰਾਂ ਨਾਲ ਮੇਂਟੇਨੈੱਸ ਕੀਤੀ ਜਾ ਰਹੀ ਹੈ। ਈਸਟ ਡਿਵੀਜ਼ਨ ਵੱਲੋਂ ਕ੍ਰੇਨ ਤੇ ਉਪਕਰਨਾਂ ਨਾਲ ਲੈਸ ਵਿਸ਼ੇਸ਼ ਗੱਡੀਆਂ ਦੀ ਸਹਾਇਤਾ ਨਾਲ ਤਾਰਾਂ ਦਾ ਨਿਰੀਖਣ ਕਰ ਕੇ ਜੋੜ ਆਦਿ ਪੱਕੇ ਕੀਤੇ ਜਾ ਰਹੇ ਹਨ। ਸੋਢਲ ਦਾ ਮੇਲਾ ਵੱਡੇ ਇਲਾਕੇ ’ਚ ਫੈਲਿਆ ਹੋਇਆ ਹੈ। ਇਸ ਦਾ ਵੱਡਾ ਹਿੱਸਾ ਵੈਸਟ ਡਿਵੀਜ਼ਨ ਦੇ ਅਧੀਨ ਆਉਂਦਾ ਹੈ।
ਇਸ ਕਾਰਨ ਵੈਸਟ ਡਿਵੀਜ਼ਨ ਅਧੀਨ ਆਉਂਦੇ ਗਾਜ਼ੀਗੁੱਲਾ, ਗੋਪਾਲ ਨਗਰ ਅਤੇ ਸੋਢਲ ਫਾਟਕ ਦੇ ਆਲੇ-ਦੁਆਲੇ ਦੇ ਇਲਾਕੇ ’ਚ ਟਰਾਂਸਫਾਰਮਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋੜ ਪੱਕੇ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਕਿ ਮੇਲੇ ਦੌਰਾਨ ਬਿਜਲੀ ਖਰਾਬੀ ਦੀ ਸਮੱਸਿਆ ਪੇਸ਼ ਨਾ ਆਏ। ਅਧਿਕਾਰੀਆਂ ਨੇ ਦੱਸਿਆ ਕਿ ਈਸਟ ਤੇ ਵੈਸਟ ਡਿਵੀਜ਼ਨ ਦੇ ਐੱਸ. ਡੀ. ਓ. ਨੂੰ ਮੇਲੇ ਦੌਰਾਨ ਨਿਰਵਿਘਨ ਸਪਲਾਈ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪਾਵਰਕਾਮ ਦੇ ਕਰਮਚਾਰੀ 24 ਘੰਟੇ ਡਿਊਟੀ ਦੇਣਗੇ। ਇਸ ਲਈ ਜੇ. ਈ. ਅਤੇ ਲਾਈਨਮੈਨ ਨੂੰ ਵਿਸ਼ੇਸ਼ ਉਪਕਰਨਾਂ ਨਾਲ ਤਿਆਰ ਰਹਿਣ ਨੂੰ ਕਿਹਾ ਗਿਆ ਹੈ। ਮੰਦਿਰ ਕੋਲ ਅਸਥਾਈ ਕੰਟਰੋਲ ਰੂਮ ਬਣਾਇਆ ਗਿਆ ਹੈ, ਜਿੱਥੇ ਸਪਲਾਈ ਦੀ ਸਥਿਤੀ ’ਤੇ ਨਿਗਰਾਨੀ ਰੱਖੀ ਜਾਵੇਗੀ।
ਇਹ ਵੀ ਪੜ੍ਹੋ- ਅਹਿਮ ਖ਼ਬਰ: ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀਆਂ 12 ਟਰੇਨਾਂ 7 ਦਿਨਾਂ ਲਈ ਰਹਿਣਗੀਆਂ ਰੱਦ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ