ਸ਼੍ਰੀ ਰਾਮ ਨਾਮ ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ, ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ (ਤਸਵੀਰਾਂ)

Saturday, Apr 13, 2019 - 05:23 PM (IST)

ਸ਼੍ਰੀ ਰਾਮ ਨਾਮ ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ, ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ (ਤਸਵੀਰਾਂ)

ਜਲੰਧਰ (ਸੋਨੂੰ)— ਮਰਿਯਾਦਾ ਪੁਰਸ਼ੋਤਮ ਰਘੁਕੁਲ ਸ਼੍ਰੋਮਣੀ ਪ੍ਰਭੂ ਸ਼੍ਰੀ ਰਾਮ ਜੀ ਦੇ ਪ੍ਰਗਟ ਦਿਵਸ ਮੌਕੇ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਹੇਠ ਸ਼੍ਰੀ ਰਾਮ ਚੌਕ ਤੋਂ ਸ਼ੋਭਾ ਯਾਤਰਾ ਕੱਢੀ ਗਈ। ਵਿਸ਼ਵ ਦੀ ਸਭ ਤੋਂ ਵੱਡੀ ਆਕਰਸ਼ਕ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਸਬੰਧੀ ਭਰਪੂਰ ਤਿਆਰੀਆਂ ਕੀਤੀਆਂ ਗਈਆਂ ਹਨ। ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਜਨਰਲ ਸਕੱਤਰ ਅਵਿਨਾਸ਼ ਚੋਪੜਾ ਮੁਤਾਬਕ ਪੰਜਾਬ ਸਮੇਤ ਭਾਰਤ ਦੇ ਹੋਰ ਰਾਜਾਂ ਤੋਂ ਭਗਵਾਨ ਸ਼੍ਰੀ ਰਾਮ ਦੇ ਚਰਿੱਤਰ ਨੂੰ ਦਰਸਾਉਂਦੀਆਂ ਅਤੇ ਸਮਾਜ ਵਿਚ ਪੈਦਾ ਹੋਈਆਂ ਬੁਰਾਈਆਂ 'ਤੇ ਸੱਟ ਮਾਰਦੀਆਂ ਹੋਈਆਂ ਵੱਖ-ਵੱਖ ਝਾਕੀਆਂ ਸ਼ੋਭਾ ਯਾਤਰਾ ਵਿਚ ਸ਼ਾਮਲ ਹੋ ਰਹੀਆਂ ।

PunjabKesari

ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਸੰਗਠਨਾਂ ਵੱਲੋਂ ਜਿੱਥੇ ਪ੍ਰਭੂ ਸ਼੍ਰੀ ਰਾਮ ਭਗਤਾਂ ਦੇ ਸਵਾਗਤ ਵਿਚ ਸਵਾਗਤੀ ਮੰਚ ਲਗਾਏ ਗਏ ਹਨ, ਉਥੇ ਹੀ ਦੂਜੇ ਸੰਗਠਨਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਖਾਧ ਪਦਾਰਥਾਂ, ਫਲ ਆਦਿ ਦੇ ਲੰਗਰ ਰਾਮ ਭਗਤਾਂ 'ਚ ਵੰਡੇ ਗਏ। ਸ਼ੋਭਾ ਯਾਤਰਾ 'ਚ ਸ਼ਾਮਲ ਪ੍ਰਭੂ ਭਗਤਾਂ ਨੂੰ ਵੱਖ-ਵੱਖ ਸੰਗਠਨਾਂ ਵੱਲੋਂ ਸਨਮਾਨਤ ਵੀ ਕੀਤਾ ਜਾਵੇਗਾ। ਸ਼ੋਭਾ ਯਾਤਰਾ ਮਾਰਗ 'ਤੇ ਵੱਖ-ਵੱਖ ਸੰਗਠਨਾਂ ਵੱਲੋਂ ਸਜਾਏ ਜਾ ਰਹੇ ਮੰਚਾਂ ਤੋਂ ਭਗਵਾਨ ਸ਼੍ਰੀ ਰਾਮ ਦੇ ਆਦਰਸ਼ ਦੀਆਂ ਝਾਕੀਆਂ ਦਿਖਾਈਆਂ ਗਈਆਂ। 

PunjabKesari
ਪੂਰੇ ਸ਼ਹਿਰ ਨੂੰ ਸਾਊਂਡ ਸਿਸਟਮ ਨਾਲ ਜੋੜਿਆ ਗਿਆ ਅਤੇ ਸ਼ੋਭਾ ਯਾਤਰਾ ਨੂੰ ਸੁਚਾਰੂ ਢੰਗ ਨਾਲ ਸੰਚਾਲਿਤ ਕਰਨ ਲਈ ਕੇਂਦਰ ਬਣਾਏ ਗਏ। ਸ਼ਹਿਰ ਨੂੰ ਜਿੱਥੇ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਹੈ, ਉਥੇ ਸ਼ੋਭਾ ਹੀ ਯਾਤਰਾ ਮਾਰਗ 'ਤੇ ਰੰਗ-ਬਿਰੰਗੀਆਂ ਲਾਈਟਾਂ ਦਾ ਨਜ਼ਾਰਾ ਦੇਖਣਯੋਗ ਹੈ । 

PunjabKesari
ਦੱਸਣਯੋਗ ਹੈ ਕਿ ਸ਼ੋਭਾ ਯਾਤਰਾ ਦੇ ਆਰੰਭ ਹੋਣ ਤੋਂ ਪਹਿਲਾਂ ਹਿੰਦ ਸਮਾਚਾਰ ਗਰਾਊਂਡ 'ਚ ਆਯੋਜਿਤ ਸਮਾਰੋਹ ਵਿਚ ਸ਼੍ਰੀ ਚੈਤੰਨਯ ਮਹਾਪ੍ਰਭੂ ਸ਼੍ਰੀ ਰਾਧਾ ਮਾਧਵ ਮੰਦਰ ਪ੍ਰਤਾਪ ਬਾਗ ਦੇ ਸੇਵਕਾਂ ਵੱਲੋਂ ਪ੍ਰਭੂ ਰਾਮ ਮਹਿਮਾ ਦਾ ਗੁਣਗਾਨ ਕੀਤਾ ਗਿਆ। ਅਤੇ ਠੀਕ 12 ਵਜੇ 'ਭੈਅ ਪ੍ਰਗਟ ਕ੍ਰਿਪਾਲਾ, ਦੀਨ ਦਿਆਲਾ ਕੌਸ਼ਲਯ ਹਿਤਕਾਰੀ' ਗਾਇਆ ਗਿਆ। ਇਸ ਉਪਰੰਤ ਸ਼੍ਰੀ ਰਾਮ ਸ਼ਰਣਮ ਵੱਲੋਂ ਅੰਮ੍ਰਿਤ ਬਾਣੀ ਸੰਕੀਰਤਨ ਕੀਤਾ ਗਿਆ। ਇਸ ਦੌਰਾਨ ਸੰਤ-ਮਹਾਪੁਰਸ਼ ਵੀ ਸ਼ਾਮਲ ਹੋਏ। ਇਸ ਮੌਕੇ 'ਤੇ ਪੰਜਾਬ ਦੇ ਕੈਬਨਿਟ ਮੰਤਰੀ ਸਮੇਤ ਕਈ ਵੱਡੇ-ਵੱਡੇ ਆਗੂ ਮੌਜੂਦ ਰਹੇ।


author

shivani attri

Content Editor

Related News