ਮੁਕਤਸਰ ''ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਇਤਰਾਜ਼ਯੋਗ ਹਾਲਾਤ ''ਚ ਮਿਲੇ ਜੋੜੇ

Sunday, Aug 30, 2020 - 06:26 PM (IST)

ਮੁਕਤਸਰ ''ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਇਤਰਾਜ਼ਯੋਗ ਹਾਲਾਤ ''ਚ ਮਿਲੇ ਜੋੜੇ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ): ਥਾਣਾ ਸਿਟੀ ਪੁਲਸ ਨੇ ਦੇਹ ਵਪਾਰ ਦੇ ਇੱਕ ਚੱਲ ਰਹੇ ਅੱਡੇ 'ਤੇ ਛਾਪੇਮਾਰੀ ਕਰਕੇ ਪੰਜ ਜਨਾਨੀਆਂ ਸਣੇ ਸੱਤ ਜਾਣਿਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਸਿਟੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਗੋਨਿਆਣਾ ਰੋਡ ਸਥਿਤ ਘਰ 'ਤੇ ਛਾਪੇਮਾਰੀ ਕੀਤੀ ਸੀ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਸ ਘਰ 'ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਭਰਾ ਦੀ ਥਾਂ ਡਿਊਟੀ 'ਤੇ ਆਏ ਗੋਦਾਮ ਦੇ ਚੌਕੀਦਾਰ ਦਾ ਕਤਲ

PunjabKesari

ਇਸ ਤੋਂ ਬਾਅਦ ਜਦੋਂ ਪੁਲਸ ਨੇ ਛਾਪੇਮਾਰੀ ਕੀਤੀ ਤਾਂ ਇਸ ਜਗ੍ਹਾ ਤੋਂ ਪੰਜ ਜਨਾਨੀਆਂ ਅਤੇ ਦੋ ਵਿਅਕਤੀਆਂ ਨੂੰ ਇਤਰਾਜ਼ਯੋਗ ਹਾਲਾਤ 'ਚ ਕਾਬੂ ਕੀਤਾ ਗਿਆ, ਜਦਕਿ ਇਸ ਅੱਡੇ ਨੂੰ ਚਲਾਉਣ ਵਾਲੀ ਜਨਾਨੀ ਫਰਾਰ ਹੋ ਗਈ। ਥਾਣਾ ਸਿਟੀ ਦੇ ਐੱਸ.ਐੱਚ.ਓ. ਮੋਹਨ ਲਾਲ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਮਰਜੀਤ ਕੌਰ ਨਾਂ ਦੀ ਜਨਾਨੀ ਘਰ 'ਚ ਦੇਹ ਵਪਾਰ ਦਾ ਧੰਦਾ ਚਲਾ ਰਹੀ ਹੈ, ਜਿਸ ਦੇ ਆਧਾਰ 'ਤੇ ਛਾਪੇਮਾਰੀ ਕੀਤੀ ਗਈ ਤਾਂ ਅਮਰਜੀਤ ਕੌਰ ਮੌਕੇ 'ਤੇ ਫ਼ਰਾਰ ਹੋ ਗਈ, ਪਰ ਮੌਕੇ 'ਤੇ 5 ਜਨਾਨੀਆਂ ਸਮੇਤ ਸੱਤ ਜਣਿਆਂ ਨੂੰ ਕਾਬੂ ਕਰ ਲਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਇਹ ਵੀ ਪੜ੍ਹੋ : ਫਿਰੋਜ਼ਪੁਰ ਨਗਰ ਕੌਂਸਲ ਦਫਤਰ ਦੇ 24 ਕਰਮਚਾਰੀ ਕੋਰੋਨਾ ਪਾਜ਼ੇਟਿਵ, ਦਫ਼ਤਰ ਨੂੰ ਕੀਤਾ ਸੀਲ


author

Shyna

Content Editor

Related News