... ਤੇ ਟੁੱਟ ਗਈ ਤੜੱਕ ਕਰਕੇ, ਸਟੇਜਾਂ ''ਤੇ ਗਠਜੋੜ ਦੇ ਦਾਅਵੇ ਕਰਨ ਵਾਲੀਆਂ ਪਾਰਟੀਆਂ ਹੋਈਆਂ ਵੱਖੋ-ਵੱਖ

9/27/2020 6:40:42 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ, ਖ਼ੁਰਾਣਾ, ਸੁਖਪਾਲ): ਸ਼ਨੀਵਾਰ ਦੇਰ ਸ਼ਾਮ ਚੰਡੀਗੜ੍ਹ ਵਿਖੇ ਅਕਾਲੀ ਦਲ (ਬਾਦਲ) ਦੀ ਕੌਰ ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਵਲੋਂ ਭਾਜਪਾ ਨਾਲ ਪਿਛਲੇ 24 ਸਾਲਾਂ ਤੋਂ ਚੱਲੀ ਆ ਰਹੀ ਸਾਂਝ ਨੂੰ ਤੋੜ ਦਿੱਤਾ ਗਿਆ ਹੈ। ਇਸ ਤੋਂ ਕੁੱਝ ਦਿਨ ਪਹਿਲਾਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦਿੱਤਾ ਸੀ, ਜਿਸ ਤੋਂ ਬਾਅਦ ਅਕਾਲੀ ਦਲ ਨੇ ਹੁਣ ਲੋਕਾਂ ਅੱਗੇ ਖੁੱਲ੍ਹ ਕੇ ਬੋਲਣਾ ਸ਼ੁਰੂ ਕਰ ਦਿੱਤਾ ਹੈ। ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਆਰਡੀਂਨੈਂਸਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਨਾਲ ਸੰਘਰਸ਼ 'ਚ ਕੁੱਦੇ ਬਾਦਲ ਪਰਿਵਾਰ ਨੇ ਭਾਵੇਂ ਮਾਮਲਾ ਵਿਗੜਦਾ ਵੇਖ ਵੱਡੇ ਫੈਸਲੇ ਕੀਤੇ ਹਨ, ਪਰ ਲੋਕਾਂ ਅੰਦਰ ਅਜੇ ਵੀ ਅਕਾਲੀ ਦਲ ਦੇ ਇਸ ਕਦਮ ਨੂੰ ਮਹਿਜ਼ ਇਕ ਸਿਆਸੀ ਡਰਾਮਾ ਹੀ ਦੱਸਿਆ ਜਾ ਰਿਹਾ ਹੈ। ਬਰਗਾੜੀ ਕਾਂਡ ਤੋਂ ਬਾਅਦ ਲੋਕਾਂ ਦੀਆਂ ਨਜ਼ਰਾਂ ਤੋਂ ਲਹੇ ਬਾਦਲ ਪਰਿਵਾਰ ਲਈ ਇਹ ਦੂਜੀ ਚੁਣੌਤੀ ਭਰੀ ਘੜੀ ਸੀ, ਜਿਸ ਕਰਕੇ ਬਾਦਲ ਪਰਿਵਾਰ ਨੇ ਹੁਣ ਭਾਜਪਾ ਨਾਲੋਂ ਗਠਜੋੜ ਤੋੜਣ ਦਾ ਫੈਸਲਾ ਕੀਤਾ ਹੈ।ਕਿਆਸਅਰਾਈਆਂ ਇਹ ਵੀ ਲਗਾਈਆਂ ਜਾ ਰਹੀਆਂ ਹਨ ਕਿ 2022 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਬਾਦਲ ਪਰਿਵਾਰ ਨੇ ਇਹ ਫੈਸਲੇ ਕੀਤੇ ਹਨ, ਜਦੋਂਕਿ ਬਾਪੂ ਬਾਦਲ ਸਮੇਤ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਵਲੋਂ ਇਸ ਪਿੱਛੇ ਸਿਰਫ਼ 'ਤੇ ਸਿਰਫ਼ ਖੇਤੀ ਆਰਡੀਨੈਂਸਾਂ ਦਾ ਹੀ ਤਰਕ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:  ਵੱਡੀ ਖ਼ਬਰ: ਹੁਣ ਗੋਇੰਦਵਾਲ ਸਾਹਿਬ 'ਚ ਲਹਿਰਾਏ ਗਏ ਖ਼ਾਲਿਸਤਾਨੀ ਝੰਡੇ

ਕੇਂਦਰ ਵਲੋਂ ਅਕਾਲੀ ਦਲ ਦੀ ਸਾਖ਼ ਨੂੰ ਨਜ਼ਰਅੰਦਾਜ਼ ਕਰਨਾ ਵੀ ਹੋ ਸਕਦਾ ਵੱਡਾ ਕਾਰਨ
ਬਰਗਾੜੀ ਕਾਂਡ 'ਤੇ ਬਾਦਲ ਪਰਿਵਾਰ ਖ਼ਿਲਾਫ਼ ਪੁਖਤਾ ਸਬੂਤ ਪੇਸ਼ ਕਰਨ ਦਾ ਦਾਅਵਾ ਕਰਨ ਵਾਲੀ ਸਿਟ ਤੋਂ ਬਾਅਦ ਅਕਾਲੀ ਦਲ ਵੱਡੇ ਪੱਧਰ 'ਤੇ ਲੋਕਾਂ ਦੇ ਰੋਹ ਦਾ ਸ਼ਿਕਾਰ ਹੋਇਆ ਸੀ। ਭਾਵੇਂ ਅਕਾਲੀ ਦਲ ਇਸ ਦੋਸ਼ ਤੋਂ ਮੁਨਕਰ ਰਹੀ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਇਸ ਮਾਮਲੇ 'ਤੇ ਬਾਦਲ ਪਰਿਵਾਰ ਦੇ ਇਸ਼ਾਰੇ ਦਾ ਜ਼ਿਕਰ ਜਰੂਰ ਆਉਂਦਾ ਰਿਹਾ ਹੈ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਅਕਾਲੀ ਦਲ ਖ਼ਿਲਾਫ਼ ਪੰਜਾਬ ਭਰ ਅੰਦਰ ਵਿਰੋਧ ਜਾਰੀ ਹੈ, ਪਰ ਹਾਲੀਆ 'ਚ ਕੇਂਦਰ ਸਰਕਾਰ ਨੇ ਖੇਤੀ ਆਰਡੀਨੈਂਸਾਂ ਨੂੰ ਪਾਸ ਕਰਕੇ ਫ਼ਿਰ ਤੋਂ ਅਕਾਲੀ ਦਲ ਲਈ ਚਿੰਤਾ ਦੇ ਬੱਦਲ ਖੜ੍ਹੇ ਕਰ ਦਿੱਤੇ ਸਨ। ਖੇਤੀ ਆਰਡੀਂਨੈਂਸ ਇਸ ਸਮੇਂ ਵੱਡਾ ਮੁੱਦਾ ਹਨ, ਜਿਸ ਕਰਕੇ ਅਕਾਲੀ ਦਲ ਕੜਿੱਕੀ 'ਚ ਕੈਦ ਸਾਮਾਨ ਸੀ, ਕਿਉਂਕਿ ਜੇਕਰ ਅਕਾਲੀ ਦਲ ਕੇਂਦਰ ਸਰਕਾਰ ਦੀ ਬੋਲੀ ਬੋਲਦਾ ਤਾਂ 2022 'ਚ ਅਕਾਲੀ ਦਲ ਦੀ ਰਾਹ ਹੋਰ ਵੀ ਚੁਣੌਤੀਪੂਰਨ ਤੇ ਮੁਸ਼ਕਲ ਹੋ ਸਕਦੀ ਸੀ, ਜਿਸ ਕਰਕੇ ਆਪਣੀ ਸਾਖ਼ ਬਚਾਉਣ ਤੇ ਵਿਧਾਨ ਸਭਾ ਚੋਣਾਂ 'ਚ ਫ਼ਿਰ ਤੋਂ ਸੱਤਾ ਦਾ ਸੁਪਨਾ ਵੇਖਦੇ ਹੋਏ ਅਕਾਲੀ ਦਲ ਨੇ ਭਾਜਪਾ ਨਾਲ ਨਹੂੰ ਮਾਸ ਵਾਲਾ ਰਿਸ਼ਤਾ ਤੋੜਣਾ ਹੀ ਬਿਹਤਰ ਸਮਝਿਆ।

ਇਹ ਵੀ ਪੜ੍ਹੋ: ਅੰਮ੍ਰਿਤਸਰ ਤੋਂ ਬਾਅਦ ਫਿਰੋਜ਼ਪੁਰ 'ਚ ਕਿਸਾਨਾਂ ਨੇ ਅਰਧ-ਨਗਨ ਹੋ ਕੇ ਕੀਤਾ ਪ੍ਰਦਰਸ਼ਨ (ਤਸਵੀਰਾਂ)

1996 'ਚ ਬਾਪੂ ਬਾਦਲ ਨੇ ਭਾਜਪਾ ਨਾਲ ਸ਼ੁਰੂ ਕੀਤਾ ਸੀ ਗਠਜੋੜ
ਅਕਾਲੀ ਦਲ-ਭਾਜਪਾ ਦਾ ਗਠਜੋੜ 1996 ਤੋਂ ਚੱਲਿਆ ਆ ਰਿਹਾ ਸੀ। ਉਸ ਸਮੇਂ ਦੇ ਭਾਜਪਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ 'ਚ ਬਿਨਾਂ ਸ਼ਰਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ-ਭਾਜਪਾ ਦਾ ਗਠਜੋੜ ਸ਼ੁਰੂ ਕੀਤਾ ਸੀ, ਜੋ ਕਿ 24 ਸਾਲਾਂ ਤੋਂ ਲਗਾਤਾਰ ਚੱਲਿਆ ਆ ਰਿਹਾ ਸੀ। ਦੋਵਾਂ ਪਾਰਟੀਆਂ ਦਾ ਗਠਜੋੜ ਹਰ ਵਾਰ ਚੋਣਾਂ 'ਚ ਸਿਖਰਾਂ 'ਤੇ ਰਿਹਾ ਸੀ, ਜਿਸ ਦੀ ਬਦੌਲਤ ਅਕਾਲੀ ਦਲ ਕਈ ਵਾਰ ਪੰਜਾਬ ਦੀ ਸੱਤਾ 'ਤੇ ਕਾਬਜ਼ ਵੀ ਰਹੀ ਹੈ, ਪਰ ਦਹਾਕਿਆਂ ਬਾਅਦ ਕੇਂਦਰ ਸਰਕਾਰ ਨੇ ਅਕਾਲੀ ਦਲ ਨੂੰ ਅੱਖੋ-ਪਰੋਖਿਆਂ ਕਰਦਿਆਂ ਖੇਤੀ ਆਰਡੀਂਨੈਂਸਾਂ ਦਾ ਫੁਰਮਾਨ ਸੁਣਾ ਦਿੱਤਾ, ਜਿਸ ਕਰਕੇ ਅਕਾਲੀ ਦਲ ਖ਼ੁਦ ਨੂੰ ਚੁਫ਼ਰਿਓ ਘਿਰਿਆ ਸਮਝਣ ਲੱਗੀ ਤੇ ਆਖ਼ਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਭਾਜਪਾ ਨਾਲੋਂ ਨਾਤਾ ਹੀ ਤੋੜ ਦਿੱਤਾ ਹੈ। ਸਿਆਸੀ ਸਟੇਜਾਂ 'ਤੇ ਗਠਜੋੜ ਦੇ ਵੱਡੇ ਦਾਅਵੇ ਕਰਨ ਵਾਲੀਆਂ ਦੋਵੇਂ ਪਾਰਟੀਆਂ ਲਈ ਇਹ ਸਮਾਂ ਬੇਹੱਦ ਨਾਜ਼ੁਕ ਹੈ, ਕਿਉਂਕਿ ਆਉਣ ਵਾਲੀ ਵਿਧਾਨ ਸਭਾ ਚੋਣਾਂ ਸਮੇਂ ਇਸਦਾ ਨਤੀਜਾ ਦੋਵੇਂ ਪਾਰਟੀਆਂ ਨੂੰ ਆਪਣੇ-ਆਪਣੇ ਪੱਧਰ 'ਤੇ ਭੁਗਤਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ:  ਜ਼ੀਰਾ 'ਚ ਵੱਡੀ ਵਾਰਦਾਤ, ਘਰ 'ਚ ਦਾਖਲ ਹੋ ਕੇ ਲੁਟੇਰਿਆਂ ਵਲੋਂ ਗ੍ਰੰਥੀ ਦਾ ਕਤਲ

2022 'ਚ ਅਕਾਲੀ-ਭਾਜਪਾ ਦਾ ਮੁਕਾਬਲਾ ਰਹੇਗਾ ਵਿਸ਼ੇਸ਼
2017 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ-ਭਾਜਪਾ ਦਾ ਭਾਵੇਂ ਗਠਜੋੜ ਸੀ, ਪਰ ਸੱਤਾ ਕਾਂਗਰਸ ਦੇ ਪੱਲੇ ਪਈ। ਅਗਲੀਆਂ ਵਿਧਾਨ ਸਭਾ ਚੋਣਾਂ 2022 'ਚ ਹੋਣ ਜਾ ਰਹੀਆਂ ਹਨ। ਇਸੇ 'ਚ ਜਿੱਥੇ ਇਕ ਪਾਸੇ ਬਰਗਾੜੀ ਕਾਂਡ ਤੇ ਦੂਜੇ ਭਾਜਪਾ ਨਾਲੋ ਨਾਤਾ ਟੁੱਟਣਾ ਅਕਾਲੀ ਦਲ ਲਈ ਵੱਡੀ ਚੁਣੌਤੀ ਬਣ ਸਕਦਾ ਹੈ।ਉੱਥੇ ਹੀ ਅਕਾਲੀ ਦਲ ਲਈ ਹੁਣ ਦੋਹਰੀ ਸੰਕਟ ਦੀ ਘੜੀ ਹੋਵੇਗੀ, ਇਕ ਪਾਸੇ ਭਾਜਪਾ ਨਾਲੋਂ ਗਠਜੋੜ ਟੁੱਟਣਾ ਜਿੱਥੇ ਪੰਜਾਬ ਅੰਦਰ ਅਕਾਲੀ ਦਲ ਦੀ ਸਾਖ਼ ਨੂੰ ਬਿਹਤਰ ਬਣਾ ਗਿਆ ਹੈ, ਉਥੇ ਹੀ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਦੂਜੀਆਂ ਪਾਰਟੀਆਂ ਦੇ ਨਾਲ-ਨਾਲ ਭਾਜਪਾ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸੇ ਸਮੇਂ ਗਠਜੋੜ ਦੇ ਨਾਅਰੇ ਹੇਠ ਦੋਵੇਂ ਪਾਰਟੀਆਂ ਨੇ ਖੂਬ ਰਾਜ ਕੀਤਾ ਸੀ, ਪਰ ਹੁਣ ਜਿੱਥੇ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ, ਆਮ ਆਦਮੀ ਪਾਰਟੀ ਸਰਗਰਮ ਹੋਣਗੀਆਂ, ਉਥੇ ਹੀ ਅਕਾਲੀ ਤੇ ਭਾਜਪਾ ਪਾਰਟੀਆਂ ਇੱਕ ਦੂਜੇ 'ਤੇ ਨਿਸ਼ਾਨੇ ਸਾਧਣਗੀਆਂ।

ਇਹ ਵੀ ਪੜ੍ਹੋ: ਗਲੀ 'ਚੋਂ ਲੰਘ ਰਹੀ ਕੁੜੀ 'ਤੇ ਸੁੱਟਿਆ ਤੇਜ਼ਾਬ, ਖ਼ੁਦ ਨਾਲ ਵੀ ਵਰਤਿਆ ਇਹ ਭਾਣਾ


Shyna

Content Editor Shyna