ਸ੍ਰੀ ਮੁਕਤਸਰ ਸਾਹਿਬ ''ਚ ਕੋਰੋਨਾ ਆਫ਼ਤ, ਤਿੰਨ ਹੋਰ ਮੌਤਾਂ ਸਣੇ ਵੱਡੀ ਗਿਣਤੀ ''ਚ ਨਵੇਂ ਮਾਮਲੇ ਆਏ ਸਾਹਮਣੇ

Friday, Sep 11, 2020 - 06:04 PM (IST)

ਸ੍ਰੀ ਮੁਕਤਸਰ ਸਾਹਿਬ ''ਚ ਕੋਰੋਨਾ ਆਫ਼ਤ, ਤਿੰਨ ਹੋਰ ਮੌਤਾਂ ਸਣੇ ਵੱਡੀ ਗਿਣਤੀ ''ਚ ਨਵੇਂ ਮਾਮਲੇ ਆਏ ਸਾਹਮਣੇ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਅੱਜ ਫ਼ਿਰ 59 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਦੋਂਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਅੱਜ 3 ਪੀੜ੍ਹਤਾਂ ਦੀ ਮੌਤ ਵੀ ਹੋ ਗਈ ਹੈ।ਸਿਹਤ ਵਿਭਾਗ ਵਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਅੱਜ ਜ਼ਿਲ੍ਹੇ ਅੰਦਰ ਆਏ ਮਾਮਲਿਆਂ 'ਚੋਂ 14 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਹਨ, ਜਦੋਂਕਿ 7 ਕੇਸ ਜ਼ਿਲ੍ਹਾ ਜੇਲ੍ਹ ਪਿੰਡ ਬੂੜਾ ਗੁੱਜਰ, 13 ਕੇਸ ਮਲੋਟ, 1 ਕੇਸ ਗਿੱਦੜਬਾਹਾ, 1 ਕੇਸ ਪਿੰਡ ਲਾਲਬਾਈ, 1ਕੇਸ ਪਿੰਡ ਥੇਹੜੀ, 1 ਕੇਸ ਪਿੰਡ ਪੰਨੀਵਾਲਾ, 1 ਕੇਸ ਪਿੰਡ ਬਾਮ, 2 ਕੇਸ ਪਿੰਡ ਫਤਿਹਪੁਰ ਮਨੀਆਂ, 1 ਕੇਸ ਪਿੰਡ ਚਿੱਬੜਾਂਵਾਲੀ, 1 ਕੇਸ ਪਿੰਡ ਨਾਨਕਪੁਰਾ, 1 ਕੇਸ ਪਿੰਡ ਬਾਜਾ, 1 ਕੇਸ ਪਿੰਡ ਥਾਂਦੇਵਾਲਾ, 1 ਕੇਸ ਪਿੰਡ ਵੜਿੰਗ, 1 ਕੇਸ ਪਿੰਡ ਖ਼ੋਖਰ, 3 ਕੇਸ ਪਿੰਡ ਭਲਾਈਆਣਾ, 2 ਕੇਸ ਪਿੰਡ ਕੋਠੇ ਕੇਸਰ ਸਿੰਘ (ਕੋਟਲੀ ਅਬਲੂ), 1 ਕੇਸ ਪਿੰਡ ਲਖਮੀਰੇਆਣਾ, 1 ਕੇਸ ਪਿੰਡ ਸ਼ਾਮ ਖੇੜਾ, 1 ਕੇਸ ਪਿੰਡ ਚੰਨੂ, 1 ਕੇਸ ਪਿੰਡਕੱਟਿਆਂਵਾਲੀ, 1 ਕੇਸ ਪਿੰਡ ਰੋੜਾਂਵਾਲੀ, 1 ਕੇਸ ਪਿੰਡ ਥਰਾਜਵਾਲਾ ਤੇ 1 ਕੇਸ ਪਿੰਡ ਖੁੱਡੀਆਂ ਤੋਂ ਸਾਹਮਣੇ ਆਏ ਹਨ, ਜਿੰਨ੍ਹਾਂ ਨੂੰ ਹੁਣ ਵਿਭਾਗ ਵਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੋਰੋਨਾ ਤੋਂ ਪੀੜ੍ਹਤ ਚੱਲ ਰਹੇ ਤਿੰਨ ਜਣਿਆਂ ਦੀ ਮੌਤ ਵੀ ਹੋਈ ਹੈ, ਜੋ ਸ੍ਰੀ ਮੁਕਤਸਰ ਸਾਹਿਬ, ਮਲੋਟ ਤੇ ਪਿੰਡ ਰੁਪਾਣਾ ਨਾਲ ਸਬੰਧਿਤ ਸਨ।

ਇਹ ਵੀ ਪੜ੍ਹੋ: ਦੋ ਵੱਡੇ ਕਾਂਗਰਸੀ ਆਗੂਆਂ ਦੀ ਆਪਸ 'ਚ ਖੜਕੀ, ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਬਣੀ ਚਰਚਾ ਦਾ ਵਿਸ਼ਾ

ਰਿਪੋਰਟ ਅਨੁਸਾਰ ਅੱਜ 39 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 299 ਸੈਂਪਲਾਂ ਦੀ ਰਿਪੋਰਟ ਨੈਗੇÎਟਿਵ ਆਈ ਹੈ, ਜਦੋਂਕਿ ਹੁਣ 1942 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 592 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਵਰਣਨਯੋਗ ਹੈ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਦਾ ਅੰਕੜਾ 1543 ਹੋ ਗਿਆ ਹੈ, ਜਿਸ 'ਚੋਂ 976 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 547 ਕੇਸ ਐਕਟਿਵ ਚੱਲ ਰਹੇ ਹਨ। ਅੱਜ ਹੋਈਆਂ ਮੌਤਾਂ ਤੋਂ ਬਾਅਦ ਜ਼ਿਲ੍ਹੇ ਅੰਦਰ ਮੌਤਾਂ ਦਾ ਅੰਕੜਾ 20 ਹੋ ਗਿਆ ਹੈ।

ਇਹ ਵੀ ਪੜ੍ਹੋ: ਗਲਵਾਨ ਘਾਟੀ 'ਚ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਲਈ ਮੁੱਖ ਮੰਤਰੀ ਦਾ ਵੱਡਾ ਐਲਾਨ


author

Shyna

Content Editor

Related News