ਸ੍ਰੀ ਮੁਕਤਸਰ ਸਾਹਿਬ ''ਚ ਕੋਰੋਨਾ ਦੇ 20 ਹੋਰ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

08/13/2020 3:27:31 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਅੱਜ ਫ਼ਿਰ ਕੋਰੋਨਾ ਦੇ 20 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਪੁਸ਼ਟੀ ਸਿਹਤ ਵਿਭਾਗ ਵਲੋਂ ਕੀਤੀ ਗਈ ਹੈ। ਸਿਹਤ ਵਿਭਾਗ ਵਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਅੱਜ ਪਾਜ਼ੇਟਿਵ ਆਏ ਕੁੱਲ 20 ਕੇਸਾਂ 'ਚੋਂ 5 ਕੇਸ (ਵਿਅਕਤੀ) ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਹਨ, ਜਦੋਂਕਿ 1 ਪੀੜਤ ਮਲੋਟ, 7 ਕੇਸ ਗਿੱਦੜਬਾਹਾ (3 ਬੀਬੀਆਂ-2 ਵਿਅਕਤੀ) ਅਤੇ 1 ਜਨਾਨੀ ਪਿੰਡ ਛਾਂਪਿਆਂਵਾਲੀ ਨਾਲ ਸਬੰਧਿਤ ਹੈ। ਇਸ ਤੋਂ ਇਲਾਵਾ 2 ਕੇਸ ਸੀ.ਐਚ.ਸੀ. ਦੋਦਾ ਦੀ ਰਿਪੋਰਟ ਅਨੁਸਾਰ ਪਿੰਡ ਖਿੜਕੀਆਂਵਾਲਾ ਤੋਂ, 3 ਕੇਸ ਸੀ.ਐੱਚ.ਗਿੱਦੜਬਾਹਾ ਦੀ ਰਿਪੋਰਟ ਅਨੁਸਾਰ ਅਤੇ 1 ਕੇਸ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੀ ਰਿਪੋਰਟ ਅਨੁਸਾਰ ਪਾਜ਼ੇਟਿਵ ਪਾਏ ਗਏ ਹਨ, ਜਿੰਨ੍ਹਾਂ ਨੂੰ ਵਿਭਾਗ ਵਲੋਂ ਆਈਸੋਲੇਟ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਅੱਜ 14 ਮਰੀਜ਼ਾਂ ਨੂੰ ਛੁੱਟੀ ਵੀ ਦਿੱਤੀ ਗਈ ਹੈ। ਵਰਣਨਯੋਗ ਹੈ ਕਿ ਜ਼ਿਲ੍ਹੇ ਅੰਦਰ ਹੁਣ ਕੋਰੋਨਾ ਦਾ ਅੰਕੜਾ 357 ਹੋ ਗਿਆ ਹੈ।

ਇਹ ਵੀ ਪੜ੍ਹੋ: ਸੇਵਾ ਮੁਕਤ ਪ੍ਰਿੰਸੀਪਲ ਘਰੋਂ ਸਤਿਕਾਰ ਕਮੇਟੀ ਵਾਲੇ ਜ਼ਬਰੀ ਲੈ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ

ਜਾਣੋ ਕੀ ਹੈ ਪੰਜਾਬ 'ਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 26 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 2574, ਲੁਧਿਆਣਾ 5767, ਜਲੰਧਰ 3570, ਮੋਹਾਲੀ 'ਚ 1536, ਪਟਿਆਲਾ 'ਚ 3215, ਹੁਸ਼ਿਆਰਪੁਰ 'ਚ 760, ਤਰਨਾਰਨ 504, ਪਠਾਨਕੋਟ 'ਚ 645, ਮਾਨਸਾ 'ਚ 243, ਕਪੂਰਥਲਾ 507, ਫਰੀਦਕੋਟ 466, ਸੰਗਰੂਰ 'ਚ 1379, ਨਵਾਂਸ਼ਹਿਰ 'ਚ 414, ਰੂਪਨਗਰ 400, ਫਿਰੋਜ਼ਪੁਰ 'ਚ 733, ਬਠਿੰਡਾ 933, ਗੁਰਦਾਸਪੁਰ 968, ਫਤਿਹਗੜ੍ਹ ਸਾਹਿਬ 'ਚ 545, ਬਰਨਾਲਾ 540, ਫਾਜ਼ਿਲਕਾ 397 ਮੋਗਾ 630, ਮੁਕਤਸਰ ਸਾਹਿਬ 337 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 672 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ:  ਪੰਜਾਬ ਦਾ ਜ਼ਹਿਰੀਲਾ ਆਬ: ਜਿਸ ਨਹਿਰ 'ਚ ਤੈਰਦੀਆਂ ਨੇ ਲਾਸ਼ਾਂ, ਲੋਕ ਉਸੇ ਨਹਿਰ ਦਾ ਪਾਣੀ ਪੀਣ ਲਈ ਮਜ਼ਬੂਰ


Shyna

Content Editor

Related News